27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਨੀਲਕੰਠ ਮਲਟੀਸਪੈਲੀਸਟ ਹਸਪਤਾਲ ਸੁਨਾਮ ਨੇ ਮੈਡੀਕਲ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 09-07-2026
ਸੁਨਾਮ ਊਧਮ ਸਿੰਘ ਵਾਲਾ, 8 ਜੁਲਾਈ (ਰੁਪਿੰਦਰ ਸਿੰਘ ਸੱਗੂ) - ਨੀਲਕੰਠ ਮਲਟੀਸਪੈਸਲੀਟੀ ਹਸਪਤਾਲ ਸੁਨਾਮ ਵੱਲੋ ਟੀਮ ਨੱਕ ਕੰਨ ਗਲ਼ੇ ਦੇ ਮਾਹਿਰ ਡਾਕਟਰ ਨੀਤਿਨ ਕੁਮਾਰ ਅਤੇ ਆਮ ਬਿਮਾਰੀਆਂ ਦੇ ਮਾਹਿਰ ਡਾਕਟਰ ਪੁਸ਼ਪਿੰਦਰ ਸਿੰਘ ਜੋਸ਼ੀ ਦੁਆਰਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਪਿੰਡ ਉਗਰਾਹਾਂ ਵੱਲੋਂ ਗੁਰਦੁਆਰਾ ਸਾਹਿਬ ਉਗਰਾਹਾਂ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਅਤੇ ਨੱਕ, ਕੰਨ, ਗਲ਼ੇ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਅਤੇ ਸ਼ੂਗਰ ਦੇ ਟੈਸਟ ਵੀ ਮੁਫ਼ਤ ਕੀਤੇ ਗਏ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਅਵਤਾਰ ਸ਼ਰਮਾ ਚੈਅਰਮੈਨ ਨੀਲਕੰਠ ਮਲਟੀਸਪੈਸਲੀਟੀ ਹਸਪਤਾਲ ਸੁਨਾਮ ਪਹੁੰਚੇ ਅਤੇ ਮਰੀਜ਼ਾਂ ਨੂੰ ਬੋਲਦੀਆਂ ਕਿਹਾ ਆਪਣੀ ਸਿਹਤ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਹਸਪਤਾਲ ਵਿੱਚ ਸਰਕਾਰ ਦੁਆਰਾ ਸਿਹਤ ਬੀਮਾ ਯੋਜਨਾ ਕਾਰਡ ਤੇ ਇਲਾਜ ਕੀਤਾ ਜਾਂਦਾ ਹੈ ਅਤੇ ਵੱਖ ਵੱਖ ਪ੍ਰਾਈਵੇਟ ਕੰਪਨੀਆਂ ਬੀਮਾਂ ਕਾਰਡਾਂ ਤੇ ਇਲਾਜ ਕੀਤਾ ਜਾਂਦਾ ਹੈ ਇਸ ਮੌਕੇ ’ਤੇ ਪ੍ਰਧਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਡਾਕਟਰਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ ਇਸ ਮੌਕੇਂ ਪ੍ਰਧਾਨ ਬੂਟਾ ਸਿੰਘ, ਗੁਰਸੇਵਕ ਸਿੰਘ ਬਿਗੜਵਾਲ ਸਮਾਜ ਸੇਵੀ, ਦਿਆਂ ਸਿੰਘ, ਹਰਪ੍ਰੀਤ ਸਿੰਘ, ਸੋਨੀ ਸਿੰਘ, ਹਰਜੀਤ ਸਿੰਘ,ਗੁਰਦੀਪ ਸਿੰਘ ਖਾਲਸਾ, ਅਜੈਬ ਸਿੰਘ, ਕਰਮਜੀਤ ਸਿੰਘ, ਰਾਜਵਿੰਦਰ ਸਿੰਘ ਰਾਜੂ ਸਟੂਡੀਓ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਐਸਆਈਆਰ ਸਕੀਮ ਤਹਿਤ ਫਾਰਮ ਭਰਨ ਲਈ ਲਗਾਇਆ ਕੈਂਪ ਅਗਲੀ ਖ਼ਬਰ ਮਾਰਕੀਟ ਫੀਸ ਦੇ ਮੁੱਦੇ ਨੂੰ ਲੈ ਕੇ ਚੇਅਰਮੈਨ ਈਲਵਾਲ ਨੇ ਆੜਤੀ ਯੂਨੀਅਨ ਅਤੇ ਰੇਹੜੀ ਯੂਨੀਅਨ ਨਾਲ ਕੀਤੀ ਵੱਖੋ-ਵੱਖਰੀ ਮੀਟਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।