04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪੰਥ ਅਤੇ ਪੰਜਾਬ ਦੇ ਹਿਤਾਂ ਲਈ ਏਕਤਾ ਦਾ ਹਾਂ ਹਾਮੀ-ਪਰਮਿੰਦਰ ਸਿੰਘ ਢੀਂਡਸਾ

ਅਜੀਤ ਡੈਸਕ 22-07-2026

ਬਰਨਾਲਾ, 21 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਸ: ਪਰਮਿੰਦਰ ਸਿੰਘ ਢੀਂਡਸਾ ਨੇ ਜ਼ਿਲ੍ਹਾ ਬਰਨਾਲਾ ਦੇ ਸ਼ਹਿਰੀ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਮੇਂ ਦੀ ਲੋੜ ਅਤੇ ਪੰਥ ਤੇ ਪੰਜਾਬ ਦੇ ਹਿਤਾਂ ਲਈ ਸਾਰੀਆਂ ਪੰਥਕ ਧਿਰਾਂ ਵਿਚ ਏਕਤਾ ਅਤੇ ਇਕੱਜੁਟਤਾ ਦੇ ਪੂਰਨ ਤੌਰ ’ਤੇ ਹਾਮੀ ਹਨ, ਪਰ ਇਹ ਏਕਤਾ ਬਿਨਾਂ ਕਿਸੇ ਸਿਆਸੀ ਸਵਾਰਥ ਦੇ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵੱਖ-ਵੱਖ ਪੰਥਕ ਧਿਰਾਂ ਦੇ ਇੱਕ ਮੰਚ ’ਤੇ ਆਉਣ ਦਾ ਮਕਸਦ ਸਿਰਫ਼ ਅਤੇ ਸਿਰਫ਼ ਪੰਥ ਅਤੇ ਪੰਜਾਬ ਨੂੰ ਮਜ਼ਬੂਤ ਕਰਨਾ ਹੋਵੇਗਾ, ਤਾਂ ਉਹ ਇਸ ਦਾ ਪੂਰਨ ਸਮਰਥਨ ਕਰਨਗੇ। ਉਨ੍ਹਾਂ ਕਿਹਾ ਕਿ ਏਕਤਾ ਦਾ ਕੋਈ ਵੀ ਗੁਪਤ ਸਿਆਸੀ ਮਕਸਦ ਨਹੀਂ ਹੋਣਾ ਚਾਹੀਦਾ, ਸਗੋਂ ਇਹ ਨਿਸ਼ਕਾਮ ਭਾਵਨਾ ਨਾਲ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਪੰਥਕ ਚੜ੍ਹਦੀਕਲਾ ਲਈ ਸਮਰਪਿਤ ਹੋਣੀ ਚਾਹੀਦੀ ਹੈ। ਸ. ਢੀਂਡਸਾ ਨੇ ਇਹ ਵੀ ਸਪਸ਼ਟ ਕਰਦਿਆਂ ਕਿਹਾ ਕਿ ਜਿਸ ਧਿਰ ਨੇ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਜਾਂ ਆਦੇਸ਼ਾਂ ਵੱਲ ਪਿੱਠ ਕੀਤੀ ਹੈ, ਉਸ ਨਾਲ ਕਿਸੇ ਵੀ ਸੂਰਤ ਵਿਚ ਏਕਤਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨ-ਮਰਿਆਦਾ ਅਤੇ ਹੁਕਮਨਾਮੇ ਸਭ ਤੋਂ ਉੱਪਰ ਹਨ ਅਤੇ ਜਿਹੜੇ ਲੋਕ ਇਸ ਦੀ ਤੌਹੀਨ ਕਰਦੇ ਹਨ, ਉਹ ਪੰਥਕ ਏਕਤਾ ਦੇ ਹੱਕਦਾਰ ਨਹੀਂ ਹੋ ਸਕਦੇ। ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤਰਨਜੀਤ ਸਿੰਘ ਦੁੱਗਲ, ਸੀਨੀਅਰ ਆਗੂ ਹਰਦੀਪ ਸਿੰਘ ਘੁੰਨਸ, ਅਮਰ ਸਿੰਘ ਬੀ.ਏ., ਸੁਰਿੰਦਰ ਸਿੰਘ ਆਹਲੂਵਾਲੀਆ, ਇੰਦਰਪਾਲ ਸਿੰਘ ਦਿਉਲ, ਅਜੈਬ ਸਿੰਘ ਸਿੱਧੂ, ਡਾ. ਬੱਬੂ ਉਪਲੀ, ਰਾਜਾ ਬੀਹਲਾ, ਗੁਰਜੀਤ ਸਿੰਘ ਖੁੱਡੀ, ਜਗਸੀਰ ਸਿੰਘ ਭੋਲਾ ਛੀਨੀਵਾਲ, ਬਲਵੰਤ ਸਿੰਘ ਕਾਲਾ ਢਿੱਲੋਂ, ਅਵਤਾਰ ਸਿੰਘ ਬਿੱਲੂ, ਡਾ. ਸੰਦੀਪ ਸਿੰਘ, ਨਵਦੀਪ ਸਿੰਘ ਢਿੱਲਵਾਂ, ਜਗਤਾਰ ਸਿੰਘ ਕਲਾਲਾ ਆਦਿ ਆਗੂ ਹਾਜ਼ਰ ਸਨ।

ਪਿਛਲੀ ਖ਼ਬਰ ਬਿਜਲੀ ਕਾਮਿਆਂ ਵਲੋਂ 66 ਕੇ.ਵੀ ਗਰਿੱਡ ਮੁੱਖ ਦਫ਼ਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਰੈਲੀ ਅਗਲੀ ਖ਼ਬਰ ਦਿੱਲੀ ’ਚ ਵਿਦਿਆਰਥੀਆਂ ’ਤੇ ਲਾਠੀਚਾਰਜ ਦੇ ਵਿਰੋਧ ’ਚ ਭਾਕਿਯੂ ਉਗਰਾਹਾਂ ਵਲੋਂ ਠੁੱਲੀਵਾਲ ’ਚ ਕੇਂਦਰ ਸਰਕਾਰ ਦਾ ਪੁਤਲਾ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।