02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਗਣਨਾ ਫਾਰਮ ਦੀ ਡਿਜ਼ੀਟਾਈਜੇਸ਼ਨ ਮੁਕੰਮਲ ਹੋਣ ’ਤੇ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਸਮੁੱਚੀ ਟੀਮ ਦੀ ਸ਼ਲਾਘਾ

ਅਜੀਤ ਡੈਸਕ 31-07-2026

ਵਧੀਆ ਕਾਰਗੁਜ਼ਾਰੀ ਲਈ ਹਲਕਾ ਬਰਨਾਲਾ ਦੇ 50 ਬੀ.ਐੱਲ.ਓਜ਼. ਅਤੇ ਹੋਰ ਅਮਲੇ ਦਾ ਕੀਤਾ ਸਨਮਾਨ
ਬਰਨਾਲਾ, 30 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਵਿਚ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ) ਤਹਿਤ ਗਣਨਾ ਫਾਰਮਾਂ ਦੀ ਡਿਜੀਟਾਈਜੇਸ਼ਨ 100 ਫੀਸਦੀ ਮੁਕੰਮਲ ਹੋ ਚੁੱਕੀ ਹੈ। ਇਸ ਸਫਲਤਾ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਵਲੋਂ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਦੇ ਚੋਣ ਰਜਿਸਟਰੇਸ਼ਨ ਅਫ਼ਸਰਾਂ ਸਮੇਤ ਐਸ.ਆਈ.ਆਰ. ਵਿਚ ਸ਼ਾਮਲ ਸਮੂਹ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਵਿਸ਼ੇਸ਼ ਗਹਿਰੀ ਸੁਧਾਈ ਦੇ ਕੰਮ ਵਿਚ ਲੱਗੇ ਸਾਰੇ ਅਧਿਕਾਰੀ ਤੇ ਕਰਮਚਾਰੀਆਂ ਦੇ ਅਣਥੱਕ ਯਤਨਾਂ ਤੇ ਤਨਦੇਹੀ ਸਦਕਾ ਹੀ ਜ਼ਿਲ੍ਹਾ ਬਰਨਾਲਾ ਨੇ ਤੈਅ ਸਮੇਂ ਤੋਂ ਪਹਿਲਾਂ ਡਿਜੀਟਾਈਜੇਸ਼ਨ ਦਾ ਕੰਮ ਮੁਕੰਮਲ ਕੀਤਾ ਹੈ।
ਇਸ ਮੌਕੇ ਵਿਧਾਨ ਸਭਾ ਹਲਕਾ-103 ਬਰਨਾਲਾ ਦੇ ਚੋਣ ਰਜਿਸਟਰੇਸ਼ਨ ਅਫਸਰ-ਕਮ-ਐਸ.ਡੀ.ਐਮ. ਡਾ. ਅਜੀਤਪਾਲ ਸਿੰਘ ਚਹਿਲ ਵਲੋਂ ਗਣਨਾ ਫਾਰਮਾਂ ਦੀ ਡਿਜੀਟਾਈਜੇਸ਼ਨ ਦਾ ਕੰਮ ਨੇਪਰੇ ਚਾੜ੍ਹਨ ਵਾਲੇ ਪਹਿਲੇ 50 ਬੀ.ਐਲ.ਓਜ਼. ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸਾਰੇ ਸੈਕਟਰ ਅਫ਼ਸਰਾਂ ਤੇ ਮਾਸਟਰ ਟਰੇਨਰਾਂ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਵੇਕ ਮੋਦੀ, ਏ.ਈ.ਆਰ.ਓ. 1-ਕਮ-ਤਹਿਸੀਲਦਾਰ ਬਰਨਾਲਾ ਕੁਲਦੀਪ ਸਿੰਘ, ਏ.ਈ.ਆਰ.ਓ. 2-ਕਮ-ਬੀ.ਡੀ.ਪੀ.ਓ ਬਰਨਾਲਾ ਜਗਤਾਰ ਸਿੰਘ, ਇਲੈਕਸ਼ਨ ਸੈੱਲ ਇੰਚਾਰਜ ਵਿਕਾਸ ਗੋਇਲ, ਇਲੈਕਸ਼ਨ ਇੰਚਾਰਜ ਮਨੀਸ਼ ਗਰਗ, ਸੁਖਜੀਤ ਸਿੰਘ ਤੇ ਹਲਕਾ ਬਰਨਾਲਾ ਦੀ ਟੀਮ ਮੌਜੂਦ ਸੀ।

ਪਿਛਲੀ ਖ਼ਬਰ ਮੁੱਖ ਮੰਤਰੀ ਹਰਿਆਣਾ ਦੀ ਫ਼ਰੀਦਕੋਟ ਆਮਦ ਨੂੰ ਲੈ ਕੇ ਵਿਮੁਕਤ ਕਬੀਲਿਆਂ ਨਾਲ ਸੰਬੰਧਿਤ ਬਰਨਾਲਾ ਜ਼ਿਲ੍ਹੇ ਦੇ ਆਗੂਆਂ ਦੀ ਹੋਈ... ਅਗਲੀ ਖ਼ਬਰ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੁਇਜ਼ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।