02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਮਦਰ ਟੀਚਰ ਸਕੂਲ ਵਿਖੇ ਨੌਜਵਾਨ ਸੋਚ ਨੂੰ ਸਸਕਤੀਕਰਨ ਬਣਾਉਣ ਲਈ ਕਾਨਫ਼ਰੰਸ

ਅਜੀਤ ਡੈਸਕ 31-07-2026

ਬਰਨਾਲਾ, 30 ਜੁਲਾਈ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਵਿਖੇ ‘ਕੂਟਨੀਤੀ, ਵਾਦ ਵਿਵਾਦ ਅਤੇ ਲੀਡਰਸ਼ਿਪ ਰਾਹੀਂ ਨੌਜਵਾਨ ਸੋਚ ਨੂੰ ਸਸਕਤੀ ਕਰਨ ਬਣਾਉਣ ਲਈ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਯੂ.ਐਨ.ਸੀ.ਐਸ.ਡਬਲਯੂ. ਯੂ.ਐਨ.ਐਚ.ਆਰ.ਸੀ., ਲੋਕ ਸਭਾ, ਏ.ਆਈ.ਪੀ.ਪੀ.ਐਮ. ਕਮੇਟੀਆਂ ਵਿਚ ਭਾਗ ਲੈਂਦਿਆਂ ਹੋਇਆ ਕੌਮਾਂਤਰੀ ਭਖਦੇ ਮਸਲਿਆਂ ’ਤੇ ਵਿਚਾਰ ਚਰਚਾ ਕਰਦਿਆਂ ਸਾਈਬਰ ਸੁਰੱਖਿਆ, ਏ.ਆਈ, ਮਹਿਲਾਵਾਂ ਦੀ ਸੁਰੱਖਿਆ, ਡਿਜੀਟਲ, ਰਾਖਵਾਂਕਰਨ ਅਤੇ ਜਾਤੀ ਆਧਾਰਤ ਜਨਗਣਨਾ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਦਲਜੀਤ ਸਿੰਘ ਨੇ ਕਿਹਾ ਕਿ ਅਜਿਹੀਆਂ ਕਾਨਫ਼ਰੰਸਾਂ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਵਿਚ ਲੀਡਰਸ਼ਿਪ, ਸੋਚ, ਸੰਚਾਰ ਅਤੇ ਆਲੋਚਨਾਤਮਿਕ ਸੋਚ ਦੇ ਹੁਨਰਾਂ ਨੂੰ ਨਿਖਾਰਨਾ ਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰੂ ਪੂਰਨਿਮਾ ਦੇ ਮੌਕੇ ’ਤੇ ਗੀਤਾ ਗਿਆਨ ਸੰਸਥਾਨਮ ਵਿਖੇ ਗੀਤਾ ਵਿਦਵਾਨ ਗਿਆਨਾਨੰਦ ਮਹ... ਅਗਲੀ ਖ਼ਬਰ ਸੰਤ ਬਾਬਾ ਵਰਿਆਮ ਸਿੰਘ ਦੀ 38ਵੀਂ ਬਰਸੀ ਨੂੰ ਸਮਰਪਿਤ ਆਰੰਭ ਪਾਠਾਂ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।