ਬਰਨਾਲਾ, 31 ਜੁਲਾਈ (ਅਸ਼ੋਕ ਭਾਰਤੀ)-ਮਿਡ-ਡੇ-ਮੀਲ ਵਰਕਰ ਯੂਨੀਅਨ ਪੰਜਾਬ (ਸੀਟੂ) ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਰੇਖਾ ਰਾਣੀ ਭਦੌੜ ਦੀ ਅਗਵਾਈ ਵਿਚ ਹੋਈ। ਮੀਟਿੰਗ ਦੌਰਾਨ ਸੂਬਾ ਪ੍ਰਧਾਨ ਹਰਪਾਲ ਕੌਰ ਬਰਨਾਲਾ ਅਤੇ ਸੀਟੂ ਦੇ ਆਗੂ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ 10 ਅਗਸਤ ਨੂੰ ਸਾਰੀਆਂ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਜੇਲ੍ਹ ਭਰੋ ਅੰਦੋਲਨ ਕੀਤਾ ਜਾਵੇਗਾ, ਜਾਂ ਤਾਂ ਸਰਕਾਰ ਸਾਡੀਆਂ ਮੰਗਾਂ ਮੰਨੇ ਜਾਂ ਸਾਨੂੰ ਜੇਲ੍ਹ ਭੇਜੇ। ਉਨ੍ਹਾਂ ਕਿਹਾ ਕਿ 16 ਅਗਸਤ ਨੂੰ ਸੂਬੇ ਦੇ ਇਜਲਾਸ ਕਰਨ ਲਈ ਸਵਾਗਤੀ ਕਮੇਟੀ ਬਣਾਈ ਕਮੇਟੀ ਦੇ ਚੇਅਰਮੈਨ ਸੂਬੇ ਦੇ ਸੀਟੂ ਦੇ ਆਗੂ ਸੇਰ ਸਿੰਘ ਫਰਵਾਹੀ ਹੋਣਗੇ। ਇਸ ਮੌਕੇ ਮਿਡ-ਡੇ-ਮੀਲ ਵਰਕਰਾਂ ਵਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਗੁਰਮੇਲ ਕੌਰ ਧਨੌਲਾ, ਭੁਪਿੰਦਰ ਕੌਰ ਨਾਈਵਾਲਾ, ਵਰਿੰਦਰ ਕੌਰ ਬਰਨਾਲਾ, ਬਲਜੀਤ ਕੌਰ ਠੀਕਰੀਵਾਲਾ, ਭੋਲੀ ਬੇਗ਼ਮ ਭੂਰੇ, ਪਰਮਜੀਤ ਭੈਣੀ ਮਹਿਰਾਜ, ਜਸਪਾਲ ਬਰਨਾਲਾ, ਗੁਰਮੀਤ ਕੌਰ ਪੱਖੋ ਕਲਾਂ, ਮਨਪ੍ਰੀਤ ਕੌਰ ਕੈਰੇ, ਰਾਜ ਕੌਰ, ਸ਼ਿੰਦਰ ਕੌਰ, ਮਹਿੰਦਰ ਕੌਰ ਆਦਿ ਹਾਜ਼ਰ ਸਨ।