03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਫੇਸਬੁੱਕ ਰਾਹੀਂ ਠੱਗੀ ਵੱਜਣ ਦਾ ਮਾਮਲਾ ਆਇਆ ਸਾਹਮਣੇ, ਮੰਗਵਾਇਆ ਕੁਝ ਹੋਰ ਨਿਕਲਿਆ ਕੁਝ ਹੋਰ

ਤਪਾ ਮੰਡੀ, 2 ਅਗਸਤ (ਵਿਜੇ ਸ਼ਰਮਾ)-ਸੋਸ਼ਲ ਮੀਡੀਆ ਪਲੇਟਫ਼ਾਰਮ ਫੇਸਬੁੱਕ ਰਾਹੀਂ ਠੱਗੀ ਵੱਜਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸਥਾਨਕ ਸ਼ਹਿਰ ਦੇ ਪੰਡਿਤ ਵਿਜੇ ਦੈਂਤ ਪੁੱਤਰ ਸੁਖਦੇਵ ਰਾਮ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੇ ਦਿਨੀਂ ਮੈਂ ਫੇਸਬੁੱਕ ਦੇਖ ਰਿਹਾ ਸੀ ਤਾਂ ਮੈਨੂੰ ਫੇਸਬੁੱਕ ’ਤੇ ਦੋ ਟੀ ਸ਼ਰਟਾਂ ਬਹੁਤ ਹੀ ਪਸੰਦ ਆਈਆਂ ਜਿਸ ਦੌਰਾਨ ਮੈਂ ਉਨ੍ਹਾਂ ਦੇ ਫੇਸਬੁੱਕ ਪੇਜ ਤੋਂ ਦੋ ਟੀ-ਸ਼ਰਟਾਂ ਦਾ ਆਰਡਰ ਕਰ ਦਿੱਤਾ ਕੁੱਝ ਦਿਨਾਂ ਬਾਅਦ ਜਦੋਂ ਮੈਨੂੰ ਕੋਰੀਅਰ ਆਇਆ ਤਾਂ ਮੈਂ ਉਸ ਕੋਰੀਅਰ ਨੂੰ ਖ਼ੋਲ ਕੇ ਦੇਖਿਆ ਤਾਂ ਉਸ ਵਿਚ ਜੋ ਆਰਡਰ ਕੀਤੀਆਂ ਦੋ ਟੀ-ਸ਼ਰਟਾਂ ਨਹੀਂ ਸਨ ਸਗੋਂ ਉਸ ਕੋਰੀਅਰ ਵਿਚ ਇੱਕ ਪੁਰਾਣੀ ਪੈਂਟ ਨਿਕਲੀ ਜਿਸ ਦੇ ਸਬੰਧ ਵਿਚ ਮੈਂ ਕੋਰੀਅਰ ਵਾਲੇ ਨੂੰ ਕਿਹਾ ਕਿ ਇਸ ਵਿਚ ਜੋ ਸਮਾਨ ਮੰਗਵਾਇਆ ਸੀ ਉਹ ਨਹੀਂ ਹੈ ਤਾਂ ਕੋਰੀਅਰ ਵਾਲੇ ਨੇ ਕਿਹਾ ਕਿ ਇਸ ਵਿਚ ਮੇਰਾ ਤਾਂ ਕੀ ਕਸੂਰ ਹੈ ਮੈਂ ਤਾਂ ਕੋਰੀਅਰ ਵਾਲਾ ਹਾਂ ਤੁਸੀਂ ਉਨ੍ਹਾਂ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ।

ਤਪਾ ਦੇ ਪੰਡਿਤ ਵਿਜੇ ਦੈਂਤ ਆਪਣੇ ਨਾਲ ਹੋਈ ਠੱਗੀ ਬਾਰੇ ਦੱਸਦਾ ਹੋਇਆ। ਤਸਵੀਰ : ਵਿਜੇ ਸ਼ਰਮਾ 03-08-2026
ਤਪਾ ਮੰਡੀ, 2 ਅਗਸਤ (ਵਿਜੇ ਸ਼ਰਮਾ)-ਸੋਸ਼ਲ ਮੀਡੀਆ ਪਲੇਟਫ਼ਾਰਮ ਫੇਸਬੁੱਕ ਰਾਹੀਂ ਠੱਗੀ ਵੱਜਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸਥਾਨਕ ਸ਼ਹਿਰ ਦੇ ਪੰਡਿਤ ਵਿਜੇ ਦੈਂਤ ਪੁੱਤਰ ਸੁਖਦੇਵ ਰਾਮ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੇ ਦਿਨੀਂ ਮੈਂ ਫੇਸਬੁੱਕ ਦੇਖ ਰਿਹਾ ਸੀ ਤਾਂ ਮੈਨੂੰ ਫੇਸਬੁੱਕ ’ਤੇ ਦੋ ਟੀ ਸ਼ਰਟਾਂ ਬਹੁਤ ਹੀ ਪਸੰਦ ਆਈਆਂ ਜਿਸ ਦੌਰਾਨ ਮੈਂ ਉਨ੍ਹਾਂ ਦੇ ਫੇਸਬੁੱਕ ਪੇਜ ਤੋਂ ਦੋ ਟੀ-ਸ਼ਰਟਾਂ ਦਾ ਆਰਡਰ ਕਰ ਦਿੱਤਾ ਕੁੱਝ ਦਿਨਾਂ ਬਾਅਦ ਜਦੋਂ ਮੈਨੂੰ ਕੋਰੀਅਰ ਆਇਆ ਤਾਂ ਮੈਂ ਉਸ ਕੋਰੀਅਰ ਨੂੰ ਖ਼ੋਲ ਕੇ ਦੇਖਿਆ ਤਾਂ ਉਸ ਵਿਚ ਜੋ ਆਰਡਰ ਕੀਤੀਆਂ ਦੋ ਟੀ-ਸ਼ਰਟਾਂ ਨਹੀਂ ਸਨ ਸਗੋਂ ਉਸ ਕੋਰੀਅਰ ਵਿਚ ਇੱਕ ਪੁਰਾਣੀ ਪੈਂਟ ਨਿਕਲੀ ਜਿਸ ਦੇ ਸਬੰਧ ਵਿਚ ਮੈਂ ਕੋਰੀਅਰ ਵਾਲੇ ਨੂੰ ਕਿਹਾ ਕਿ ਇਸ ਵਿਚ ਜੋ ਸਮਾਨ ਮੰਗਵਾਇਆ ਸੀ ਉਹ ਨਹੀਂ ਹੈ ਤਾਂ ਕੋਰੀਅਰ ਵਾਲੇ ਨੇ ਕਿਹਾ ਕਿ ਇਸ ਵਿਚ ਮੇਰਾ ਤਾਂ ਕੀ ਕਸੂਰ ਹੈ ਮੈਂ ਤਾਂ ਕੋਰੀਅਰ ਵਾਲਾ ਹਾਂ ਤੁਸੀਂ ਉਨ੍ਹਾਂ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਪੰਡਿਤ ਵਿਜੇ ਦੈਂਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ’ਤੇ ਠੱਗੀ ਮਾਰਨ ਵਾਲੀਆਂ ਫ਼ਰਜ਼ੀ ਕੰਪਨੀਆਂ ਦੇ ਕਈ ਪੇਜ ਚੱਲ ਰਹੇ ਹਨ। ਇਸ ਲਈ ਉਨ੍ਹਾਂ ਤੋਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ
ਪਿਛਲੀ ਖ਼ਬਰ 8 ਗ੍ਰਾਮ ਨਸ਼ੀਲੇ ਪਦਾਰਥ (ਹੈਰੋਇਨ) ਸਣੇ ਇੱਕ ਕਾਬੂ ਅਗਲੀ ਖ਼ਬਰ ਦੀ ਰੈਵੇਨਿਊ ਰਿਟਾਇਰਡ ਪਟਵਾਰੀ/ਕਾਨੂੰਗੋ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।