03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ ਸੰਤ ਆਸ਼ਰਮ ਜੰਗੀਆਣਾ ਵਿਖੇ ਹੋਇਆ ਗੁਰੂ ਜੀ ਦੀ ਬਾਣੀ ਦਾ ਸੰਦੇਸ਼ ਪਿੰਡ - ਪਿੰਡ ਤੱਕ ਲੈ ਕੇ ਜਾਈਏ - ਆਤਮਾ ਰਾਮ

ਭਦੌੜ, 2 ਅਗਸਤ (ਵਿਨੋਦ ਕਲਸੀ, ਰਜਿੰਦਰ ਬੱਤਾ)-ਬੇਗਮਪੁਰਾ ਦੇ ਵਾਸੀ, ਕ੍ਰਾਂਤੀਕਾਰੀ ਰਹਿਬਰ ਸ਼ਰੋਮਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼੍ਰੋਮਣੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਵਲੋਂ ਮਹਾਨ ਸੰਤ ਸੰਮੇਲਨ ਸੰਤ ਆਸ਼ਰਮ ਅਲਕੜਾ ਰੋਡ, ਜੰਗੀਆਣਾ (ਭਦੌੜ) ਵਿਖੇ ਆਸ਼ਰਮ ਦੇ ਮੁੱਖ ਸੇਵਾਦਾਰ ਵੈਦ ਨਿਰਮਲ ਦਾਸ ਜੀ ਦੇ ਸਹਿਯੋਗ ਨਾਲ ਅੱਜ ਕਰਵਾਇਆ ਗਿਆ। ਜਿਸ ਵਿਚ ਸੰਤ ਮਹਾਂਪੁਰਸ਼, ਸਿਆਸੀ ਆਗੂ, ਸਮਾਜ ਸੇਵੀ, ਇਲਾਕੇ ਦੇ ਪੰਚ-ਸਰਪੰਚ ਸਮੇਤ ਵੱਡੀ ਤਾਦਾਦ ਵਿਚ ਸੰਗਤਾਂ ਨੇ ਸ਼ਮੂਲੀਅਤ ਕਰ ਕੇ ਗੁਰੂ ਜਸ ਸਰਵਣ ਕੀਤਾ।

ਤਪਾ ਵਿਖੇ ਪਾਰਸਲ ’ਚੋਂ ਨਿਕਲੀ ਭਾਂਡੇ ਮਾਂਜਣ ਵਾਲੀ ਟਿੱਕੀ ਦਿਖਾਉਂਦਾ ਹੋਇਆ ਨੌਜਵਾਨ। 03-08-2026
ਭਦੌੜ, 2 ਅਗਸਤ (ਵਿਨੋਦ ਕਲਸੀ, ਰਜਿੰਦਰ ਬੱਤਾ)-ਬੇਗਮਪੁਰਾ ਦੇ ਵਾਸੀ, ਕ੍ਰਾਂਤੀਕਾਰੀ ਰਹਿਬਰ ਸ਼ਰੋਮਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼੍ਰੋਮਣੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਵਲੋਂ ਮਹਾਨ ਸੰਤ ਸੰਮੇਲਨ ਸੰਤ ਆਸ਼ਰਮ ਅਲਕੜਾ ਰੋਡ, ਜੰਗੀਆਣਾ (ਭਦੌੜ) ਵਿਖੇ ਆਸ਼ਰਮ ਦੇ ਮੁੱਖ ਸੇਵਾਦਾਰ ਵੈਦ ਨਿਰਮਲ ਦਾਸ ਜੀ ਦੇ ਸਹਿਯੋਗ ਨਾਲ ਅੱਜ ਕਰਵਾਇਆ ਗਿਆ। ਜਿਸ ਵਿਚ ਸੰਤ ਮਹਾਂਪੁਰਸ਼, ਸਿਆਸੀ ਆਗੂ, ਸਮਾਜ ਸੇਵੀ, ਇਲਾਕੇ ਦੇ ਪੰਚ-ਸਰਪੰਚ ਸਮੇਤ ਵੱਡੀ ਤਾਦਾਦ ਵਿਚ ਸੰਗਤਾਂ ਨੇ ਸ਼ਮੂਲੀਅਤ ਕਰ ਕੇ ਗੁਰੂ ਜਸ ਸਰਵਣ ਕੀਤਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਏ ਜਿਨ੍ਹਾਂ ਦੇ ਭੋਗ ਅੱਜ ਸਵੇਰੇ ਪਾਏ ਗਏ ਅਤੇ ਖੁੱਲ੍ਹੇ ਦੀਵਾਨ ਸਜਾਏ ਗਏ, ਜਿਸ ਵਿਚ ਆਸ਼ਰਮ ਦੇ ਮੁੱਖ ਸੇਵਾਦਾਰ ਵੈਦ ਬਾਬਾ ਨਿਰਮਲ ਦਾਸ ਜੀ ਵਲੋਂ ਸੰਗਤਾਂ ਨੂੰ ਕੀਰਤਨ ਰਾਹੀਂ ਗੁਰੂ ਰਵਿਦਾਸ ਜੀ ਦੇ ਜੀਵਨ ਨਾਲ ਜੋੜਿਆ ਗਿਆ। ਇਸ ਉਪਰੰਤ ਸੰਤ ਸੰਮੇਲਨ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂ ਰਵਿਦਾਸ ਜੀ ਦੀ ਬਾਣੀ ਤੋਂ ਜਾਣੂੰ ਕਰਵਾਉਂਦਿਆਂ ਗੁਰੂ ਜੀ ਵਲੋਂ ਦਿੱਤੇ ਸਿਧਾਂਤਾਂ ’ਤੇ ਪਹਿਰਾ ਦੇਣ ਅਤੇ ਗੁਰੂ ਜੀ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣ ਨੂੰ ਲੈ ਕੇ ਸੰਤ ਸੰਮੇਲਨ ਦੀ ਸੰਪੂਰਨਤਾ ਹੋਈ। ਇਸ ਸੰਤ ਸੰਮੇਲਨ ਵਿਚ ਸ੍ਰੀ ਸੁਰਜੀਤ ਕੁਮਾਰ ਸਿੰਘ ਕੌਮੀ ਪ੍ਰਧਾਨ ਸ਼੍ਰੋਮਣੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ, ਸ਼੍ਰੋਮਣੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਦੇ ਕੌਮੀ ਅੰਤਰਰਾਸ਼ਟਰੀ ਜਰਨਲ ਸਕੱਤਰ ਆਤਮਾ ਰਾਮ ਜੀ ਸਾਬਕਾ ਮੰਤਰੀ ਗੁਜਰਾਤ ਸਰਕਾਰ, ਰਣਜੀਤ ਕੁਮਾਰ ਦੂਬੇ ਅਯੁੱਧਿਆ ਵਾਲੇ, ਸ਼ਰੋਮਣੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੌਰਥ, ਸੰਤ ਸੰਮੇਲਨ ਦੇ ਮੁੱਖ ਪ੍ਰਬੰਧਕ, ਸੰਤ ਸਤਵਿੰਦਰ ਸਿੰਘ ਹੀਰਾ ਚਰਨ ਛੋਹ ਪ੍ਰਾਪਤ ਸ੍ਰੀ ਖੁਰਾਲਗੜ੍ਹ ਸਾਹਿਬ, ਸ੍ਰੀਮਾਨ ਭਾਗੀਰਥ ਸਿੰਘ ਲੋਪੋ ਵਾਲੇ, ਸੰਤ ਬਾਬਾ ਜੱਸ ਦਾਸ ਰਾਮੇ ਵਾਲੇ, ਬਾਬਾ ਜੈਦੀਪ ਸਿੰਘ ਲੋਪੋ ਵਾਲੇ, ਬਾਬਾ ਜਸਵੀਰ ਸਿੰਘ ਚੀਮਿਆਂ ਵਾਲੇ, ਬਾਬਾ ਗੁਰਸੇਵਕ ਸਿੰਘ ਲੌਂਗੋਵਾਲ ਵਾਲੇ, ਗ੍ਰੰਥੀ ਸਭਾ ਦੇ ਭਾਈ ਕੁਲਵੰਤ ਸਿੰਘ ਸਾਹੋਕੇ, ਛਿੰਦਰਪਾਲ ਸਿੰਘ ਢਪਾਲੀ ਵਾਲੇ, ਬਾਬਾ ਹਰਨੇਕ ਸਿੰਘ ਢੋਲਣ ਵਾਲੇ, ਬਾਬਾ ਰਵੀ ਪੁਰੀ ਜੀ, ਬਾਬਾ ਗੁਰਚਰਨ ਸਿੰਘ ਮੂੰਮ, ਨਿਹੰਗ ਮੁਖੀ ਬਾਬਾ ਮੇਜਰ ਸਿੰਘ ਤਰਨਾ ਦਲ, ਬਾਬਾ ਦੇਵ ਸਿੰਘ, ਬਾਬਾ ਨਾਹਰ ਸਿੰਘ, ਬਾਬਾ ਗੁਰਜੰਟ ਸਿੰਘ, ਸਮੇਤ ਹੋਰ ਵੀ ਸੰਤ-ਮਹਾਂਪੁਰਸ਼ ਪੁੱਜੇ। ਸ਼੍ਰੋਮਣੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਦੇ ਜਰਨਲ ਸਕੱਤਰ ਡਾ: ਭਗਵਾਨ ਸਿੰਘ ਬੀਹਲਾ ਸਾਬਕਾ ਐੱਸ.ਐਮ.ਓ ਸੰਗਰੂਰ ਨੇ ਸੰਤ ਸੰਮੇਲਨ ਵਿਚ ਆਏ ਸੰਤ ਮਹਾਂਪੁਰਖਾਂ ਸਮੇਤ ਸਮੁੱਚੀਆਂ ਸੰਗਤਾਂ ਨੂੰ ਜੀ ਆਇਆ ਆਖਦਿਆਂ ਸਵਾਗਤ ਕੀਤਾ ਜਦੋਂ ਕਿ ਸ਼੍ਰੋਮਣੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੌਰਥ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਕਵੀਸ਼ਰ ਰਾਏ ਸਿੰਘ ਲੱਖਾ ਨੇ ਬਾਖ਼ੂਬੀ ਨਿਭਾਇਆ। ਸੰਤ ਸੰਮੇਲਨ ਸੰਤ ਸਤਵਿੰਦਰਜੀਤ ਸਿੰਘ ਹੀਰਾ ਚਰਨ ਛੋਹ ਪ੍ਰਾਪਤ ਸ੍ਰੀ ਖੁਰਾਲਗੜ੍ਹ ਸਾਹਿਬ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 40 ਸਲੋਕ ਜੋ 31 ਰਾਗਾਂ ਵਿਚ ਸੁਸ਼ੋਭਿਤ ਹਨ। ਗੁਰੂ ਜੀ ਨੇ ਆਪਣੀ ਬਾਣੀ ਵਿਚ ਇੱਕ ਚੰਗੇ ਸਮਾਜਵਾਦ ਦੀ ਕਲਪਨਾ ਕਰਦਿਆਂ ਬੇਗਮਪੁਰਾ ਵਸਾਉਣ ਦੀ ਗੱਲ ਕੀਤੀ, ਉਨ੍ਹਾਂ ਕਿਹਾ ਕਿ ‘ਮਨ ਚੰਗਾ ਤਾਂ ਕਠੋਤੀ ਮੇਂ ਗੰਗਾ’ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਵਿਚ ਮਨੁੱਖਤਾ ਨੂੰ ਤਾਕਤ, ਨਾਮ ਦਾ ਉਪਦੇਸ਼ ਦਿੱਤਾ। ਇਸੇ ਤਰ੍ਹਾਂ ਹੀ ਸ੍ਰੀ ਸੁਰਜੀਤ ਕੁਮਾਰ ਸਿੰਘ ਕੌਮੀ ਪ੍ਰਧਾਨ ਸ਼੍ਰੋਮਣੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਨੇ ਕਿਹਾ ਕਿ ਗੁਰੂ ਜੀ ਦੀ ਬਾਣੀ ਰਾਹੀਂ ਦਿੱਤੇ ਸੰਦੇਸ਼ ਨੂੰ ਘਰ-ਘਰ ਤੱਕ ਲੈ ਕੇ ਜਾਈਏ ਤਾਂ ਜੋ ਸਾਡਾ ਸਮਾਜ ਗੁਰੂ ਜੀ ਦੇ ਦਿੱਤੇ ਸੰਦੇਸ਼ ਤੋਂ ਜਾਣੂੰ ਹੋ ਸਕੇ। ਕੇਂਦਰ ਸਰਕਾਰ ਗੁਰੂ ਜੀ ਦੇ ਸਾਢੇ ਛੇ ਸਾਲਾ ਸ਼ਤਾਬਦੀ ਵਰ੍ਹਾ ਆਪਣੇ ਪੱਧਰ ’ਤੇ ਵੱਖ-ਵੱਖ ਥਾਵਾਂ ’ਤੇ ਮਨਾ ਰਹੀ ਹੈ। ਸ਼੍ਰੋਮਣੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਦੇ ਕੌਮੀ ਅੰਤਰਰਾਸ਼ਟਰੀ ਜਰਨਲ ਸਕੱਤਰ ਆਤਮਾ ਰਾਮ ਜੀ ਸਾਬਕਾ ਮੰਤਰੀ ਗੁਜਰਾਤ ਸਰਕਾਰ ਨੇ ਕਿਹਾ ਕਿ ਗੁਰੂ ਜੀ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਵਿਸ਼ਵ ਮਹਾਂਪੀਠ ਦਾ ਕੰਮ ਹੈ ਜੋ ਨਿਰੰਤਰ ਆਪਣਾ ਕੰਮ ਕਰ ਰਹੀ ਹੈ। ਇਸ ਮੌਕੇ ਵਿਸ਼ਵ ਮਹਾਂਪੀਠ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਕੁਲਦੀਪ ਸਿੰਘ ਮਾਹਲਾ, ਜੁਗਰਾਜ ਸਿੰਘ ਜ਼ਿਲ੍ਹਾ ਪ੍ਰਧਾਨ ਵਿਸ਼ਵ ਮਹਾਂਪੀਠ ਭਦੌੜ, ਗੋਰਾ ਸਿੰਘ ਭਦੌੜ, ਹਰਦੀਪ ਸਿੰਘ ਭਦੌੜ, ਸਾਬਕਾ ਸਰਪੰਚ ਗੁਰਤੇਜ ਸਿੰਘ ਬੀਹਲਾ, ਐਡਵੋਕੇਟ ਭੁਪਿੰਦਰ ਸਿੰਘ ਲਾਇਲਪੁਰੀ, ਸਤੀਸ਼ ਕੁਮਾਰ ਪੱਪੂ ਜ਼ਿਲ੍ਹਾ ਪ੍ਰਧਾਨ ਬਰਨਾਲਾ (ਬੀਜੇਪੀ), ਦਰਸ਼ਨ ਸਿੰਘ ਰੌਂਤਾ, ਦਰਸ਼ਨ ਸਿੰਘ ਨੈਣੇਵਾਲ ਪ੍ਰਧਾਨ ਕਿਸਾਨ ਮੋਰਚਾ, ਨਰਿੰਦਰ ਗਰਗ ਨੀਟਾ ਜ਼ਿਲ੍ਹਾ ਪ੍ਰਧਾਨ, ਜੁਗਰਾਜ ਸਿੰਘ ਬਰਨਾਲਾ, ਏ.ਐੱਸ.ਆਈ ਧਰਮਿੰਦਰ ਸਿੰਘ, ਸਾਬਕਾ ਇੰਸਪੈਕਟਰ ਗੁਰਦੀਪ ਸਿੰਘ ਸਮੇਤ ਹੋਰ ਵੀ ਹਾਜਰ ਸਨ।
ਪਿਛਲੀ ਖ਼ਬਰ ਰੰਗ ਰੋਗਨ ਅਤੇ ਬੈਗਾਂ ਤੱਕ ਸੀਮਤ ਹੋਈ ਸਿੱਖਿਆ ਕ੍ਰਾਂਤੀ ਢਿਲਵਾਂ ਸਕੂਲ ਵਿਚ ਡੇਢ ਦਰਜਨ ਕਰੀਬ ਸਟਾਫ਼ ਦੀ ਘਾਟ ਅਗਲੀ ਖ਼ਬਰ ਪਿੰਡ ਭੈਣੀ ਫੱਤਾ ਵਿਖੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ’ਚ ਰਾਤ ਸਮੇਂ ਲੱਗੀ ਅੱਗ, ਰੁਮਾਲਾ ਸਾਹਿਬ ਤੇ ਸਾਮਾਨ ਅਗਨ ਭੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।