03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੈਸਿਫਿਕ ਅਬੈਕਸ ਐਜੂਕੇਸ਼ਨ ਭਦੌੜ ਦੇ ਵਿਦਿਆਰਥੀਆਂ ਨੇ ਅੰਤਰ ਰਾਸ਼ਟਰੀ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਹਾਸਲ ਕੀਤੀਆਂ

ਭਦੌੜ, 2 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੈਸਿਫਿਕ ਅਬੈਕਸ ਐਜੂਕੇਸ਼ਨ ਭਦੌੜ ਦੇ ਵਿਦਿਆਰਥੀਆਂ ਨੇ ਅੰਤਰ ਰਾਸ਼ਟਰੀ ਅਬੈਕਸ ਉਲੰਪੀਆਡ 2026 ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪੁਜ਼ੀਸ਼ਨਾਂ ਹਾਸਲ ਕਰ ਕੇ ਆਪਣੀ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਪੈਸਿਫਿਕ ਅਬੈਕਸ ਐਜੂਕੇਸ਼ਨ ਸੰਸਥਾ ਭਦੌੜ ਦੀ ਡਾਇਰੈਕਟਰ ਪੂਨਮ ਬਾਲਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਅੰਤਰ ਰਾਸ਼ਟਰੀ ਪੱਧਰ ’ਤੇ 11000 ਤੋਂ ਜ਼ਿਆਦਾ ਵਿਦਿਆਰਥੀਆ ਨੇ ਭਾਗ ਲਿਆ ਸੀ, ਜਿਨ੍ਹਾਂ ਵਿਚ ਪੈਸਿਫਿਕ ਅਬੈਕਸ ਐਜੂਕੇਸ਼ਨ ਦੀ ਵਿਦਿਆਰਥਣ ਟਿਸਾ ਸਪੁੱਤਰੀ ਅਮਿੱਤ ਕੁਮਾਰ ਨੇ ਪਹਿਲੀ ਟਰਮ ਵਿਚ ਦੂਜਾ ਸਥਾਨ ਪ੍ਰਾਪਤ ਕਰ ਕੇ 2026 ਦਾ ਅੰਤਰ ਰਾਸ਼ਟਰੀ ਰਿਕਾਰਡ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ।

ਅਜੀਤ ਡੈਸਕ 03-08-2026
ਭਦੌੜ, 2 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੈਸਿਫਿਕ ਅਬੈਕਸ ਐਜੂਕੇਸ਼ਨ ਭਦੌੜ ਦੇ ਵਿਦਿਆਰਥੀਆਂ ਨੇ ਅੰਤਰ ਰਾਸ਼ਟਰੀ ਅਬੈਕਸ ਉਲੰਪੀਆਡ 2026 ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪੁਜ਼ੀਸ਼ਨਾਂ ਹਾਸਲ ਕਰ ਕੇ ਆਪਣੀ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਪੈਸਿਫਿਕ ਅਬੈਕਸ ਐਜੂਕੇਸ਼ਨ ਸੰਸਥਾ ਭਦੌੜ ਦੀ ਡਾਇਰੈਕਟਰ ਪੂਨਮ ਬਾਲਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਅੰਤਰ ਰਾਸ਼ਟਰੀ ਪੱਧਰ ’ਤੇ 11000 ਤੋਂ ਜ਼ਿਆਦਾ ਵਿਦਿਆਰਥੀਆ ਨੇ ਭਾਗ ਲਿਆ ਸੀ, ਜਿਨ੍ਹਾਂ ਵਿਚ ਪੈਸਿਫਿਕ ਅਬੈਕਸ ਐਜੂਕੇਸ਼ਨ ਦੀ ਵਿਦਿਆਰਥਣ ਟਿਸਾ ਸਪੁੱਤਰੀ ਅਮਿੱਤ ਕੁਮਾਰ ਨੇ ਪਹਿਲੀ ਟਰਮ ਵਿਚ ਦੂਜਾ ਸਥਾਨ ਪ੍ਰਾਪਤ ਕਰ ਕੇ 2026 ਦਾ ਅੰਤਰ ਰਾਸ਼ਟਰੀ ਰਿਕਾਰਡ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਉੱਥੇ ਸਾਲੀਨ ਗਰੋਵਰ ਪੁੱਤਰ ਯੋਗੇਸ਼ ਗਰੋਵਰ, ਉਸਵ ਜੈਨ ਪੁੱਤਰ ਰੋਬਿਨ ਜੈਨ ਅਤੇ ਸਾਹਿਬਜੋਤ ਸਿੰਘ ਪੁੱਤਰ ਸਤਨਾਮ ਸਿੰਘ ਨੇ ਵੀ 100 ਵਿਚੋਂ 100 ਅੰਕ ਪ੍ਰਾਪਤ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਭਗੁਣ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੇ 99 ਅੰਕ ਪ੍ਰਾਪਤ ਕਰ ਕੇ ਵਧੀਆ ਪ੍ਰਦਰਸ਼ਨ ਕਰਨ ਦੀ ਟਰਾਫ਼ੀ ਨੂੰ ਆਪਣੇ ਨਾਂਅ ਕੀਤਾ ਹੈ। ਅਕੈਡਮੀ ਦੇ ਡਾਇਰੈਕਟਰ ਮੈਡਮ ਪੂਨਮ ਬਾਲਾ ਨੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਸੰਸਥਾ ਵਲੋਂ ਵੀ ਵਿਸ਼ੇਸ਼ ਸਨਮਾਨ ਕਰਨ ਉਪਰੰਤ ਕਿਹਾ ਕਿ ਅਬੈਕਸ ਸਿੱਖਿਆ ਪ੍ਰਣਾਲੀ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਜਿਸ ਕਰ ਕੇ ਬੱਚਿਆਂ ਨੂੰ ਇਹ ਸਿੱਖਿਆਂ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ।
ਪਿਛਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਦੇ ਸਬੰਧ ’ ਚ ਕਲਸ਼ ਅਤੇ ਧਵਜ਼ਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।