ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਦੀ ਜ਼ਮੀਨ ’ਚ ਲੱਗੇ ਗੰਦਗੀ ਦੇ ਢੇਰਾਂ ਤੋਂ ਦੁਖੀ ਲੋਕਾਂ ਨੇ ਕੀਤੀ ਨਾਅਰੇਬਾਜ਼ੀ
ਰੂੜੇਕੇ ਕਲਾਂ, 4 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ’ਚ ਪਿਛਲੇ ਮਹੀਨਿਆਂ ਤੋਂ ਲੱਗੇ ਗੰਦਗੀ, ਪੋਲੀਥੀਨ, ਘਰਾਂ ਦਾ ਕੂੜਾ ਕਰਕਟ, ਪਸ਼ੂਆਂ ਦਾ ਮਲ ਮੂਤਰ, ਦੁਕਾਨਾਂ ਦੇ ਕੂੜੇ ਕਰਕਟ ਦੇ ਵੱਡੇ ਢੇਰਾਂ ਵਿਚੋਂ ਰਾਹਗੀਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਫੈਲ ਰਹੀ ਗੰਦੀ ਬਦਬੂ ਤੋਂ ਦੁਖੀ ਹੋ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਧੌਲਾ ਕਿਸਾਨ ਆਗੂ, ਗੁਰਬਚਨ ਸਿੰਘ, ਗੁਰਵਿੰਦਰ ਸਿੰਘ, ਰਵਿੰਦਰ ਸਿੰਘ, ਤੇਜ਼ ਸਿੰਘ, ਗੁਰਮੇਲ ਸਿੰਘ, ਗੁਰਸੇਵਕ ਸਿੰਘ, ਪ੍ਰੀਤਮ ਸਿੰਘ, ਬਾਬਾ ਮੱਖਣ ਸਿੰਘ ਧੌਲਾ ਦੀ ਅਗਵਾਈ ਵਿਚ ਇਕੱਤਰ ਹੋ ਕੇ ਇਲਾਕੇ ਦੇ ਦਰਜਨਾਂ ਵਿਅਕਤੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਦਿੰਦੇ ਹੋਏ ਭਾਕਿਯੂ ਉਗਰਾਹਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਧੌਲਾ ਤੇ ਨਜ਼ਦੀਕ ਘਰਾਂ ਤੇ ਵਸਨੀਕਾਂ ਨੇ ਦੱਸਿਆ ਕਿ ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਵਿਚ ਪਿਛਲੇ ਮਹੀਨਿਆਂ ਤੋਂ ਲੈ ਕੇ ਲੱਗੇ ਵੱਡੇ ਗੰਦਗੀ, ਕੂੜਾ ਕਰਕਟ, ਪੋਲੀਥੀਨ ਦੇ ਢੇਰਾਂ ਵਿਚੋਂ 24 ਘੰਟੇ ਗੰਦੀ ਬਦਬੂ ਫੈਲ ਰਹੀ ਹੈ।
ਨ
ਨਗਰ ਕੌਂਸਲ ਪ੍ਰਧਾਨ ਨੇ ਸਫ਼ਾਈ ਸੇਵਕਾਂ ਦਾ ਮੂੰਹ ਮਿੱਠਾ ਕਰਵਾ ਕੇ ਕੰਮ ਸ਼ੁਰੂ ਕਰਵਾਇਆ
ਕੇਦਾਰਨਾਥ ਧਾਮ ਵਿਖੇ ਨਤਮਸਤਕ ਹੋਣ ਮੌਕੇ ਕਾਂਵੜੀਏ। ਅਜੀਤ ਤਸਵੀਰ
05-08-2026
ਰੂੜੇਕੇ ਕਲਾਂ, 4 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ’ਚ ਪਿਛਲੇ ਮਹੀਨਿਆਂ ਤੋਂ ਲੱਗੇ ਗੰਦਗੀ, ਪੋਲੀਥੀਨ, ਘਰਾਂ ਦਾ ਕੂੜਾ ਕਰਕਟ, ਪਸ਼ੂਆਂ ਦਾ ਮਲ ਮੂਤਰ, ਦੁਕਾਨਾਂ ਦੇ ਕੂੜੇ ਕਰਕਟ ਦੇ ਵੱਡੇ ਢੇਰਾਂ ਵਿਚੋਂ ਰਾਹਗੀਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਫੈਲ ਰਹੀ ਗੰਦੀ ਬਦਬੂ ਤੋਂ ਦੁਖੀ ਹੋ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਧੌਲਾ ਕਿਸਾਨ ਆਗੂ, ਗੁਰਬਚਨ ਸਿੰਘ, ਗੁਰਵਿੰਦਰ ਸਿੰਘ, ਰਵਿੰਦਰ ਸਿੰਘ, ਤੇਜ਼ ਸਿੰਘ, ਗੁਰਮੇਲ ਸਿੰਘ, ਗੁਰਸੇਵਕ ਸਿੰਘ, ਪ੍ਰੀਤਮ ਸਿੰਘ, ਬਾਬਾ ਮੱਖਣ ਸਿੰਘ ਧੌਲਾ ਦੀ ਅਗਵਾਈ ਵਿਚ ਇਕੱਤਰ ਹੋ ਕੇ ਇਲਾਕੇ ਦੇ ਦਰਜਨਾਂ ਵਿਅਕਤੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਦਿੰਦੇ ਹੋਏ ਭਾਕਿਯੂ ਉਗਰਾਹਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਧੌਲਾ ਤੇ ਨਜ਼ਦੀਕ ਘਰਾਂ ਤੇ ਵਸਨੀਕਾਂ ਨੇ ਦੱਸਿਆ ਕਿ ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਵਿਚ ਪਿਛਲੇ ਮਹੀਨਿਆਂ ਤੋਂ ਲੈ ਕੇ ਲੱਗੇ ਵੱਡੇ ਗੰਦਗੀ, ਕੂੜਾ ਕਰਕਟ, ਪੋਲੀਥੀਨ ਦੇ ਢੇਰਾਂ ਵਿਚੋਂ 24 ਘੰਟੇ ਗੰਦੀ ਬਦਬੂ ਫੈਲ ਰਹੀ ਹੈ। ਗੰਦਗੀ ਦੇ ਢੇਰਾਂ ਵਿਚੋਂ ਫੈਲ ਰਹੀ ਗੰਦੀ ਬਦਬੂ ਨੇ ਨਜ਼ਦੀਕ ਘਰਾਂ ਦੇ ਵਸਨੀਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਐਨੀ ਜ਼ਿਆਦਾ ਗੰਦੀ ਬਦਬੂ ਮਾਰ ਰਹੀ ਹੈ ਕਿ ਰਾਹਗੀਰਾਂ ਨੂੰ ਮਾਰਗ ਰਾਹੀਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ। ਗੰਦਗੀ ਦੇ ਵੱਡੇ ਢੇਰਾਂ ਕਰ ਕੇ ਹਰੇ ਭਰੇ ਦਰਜਨਾਂ ਸਰਕਾਰੀ ਰੁੱਖਾਂ ਦਾ ਵੀ ਨੁਕਸਾਨ ਹੋ ਚੁੱਕਿਆ ਹੈ। ਵਣ ਵਿਭਾਗ ਬਰਨਾਲਾ ਦੀ ਜ਼ਮੀਨ ਵਿਚ ਵੱਡੀ ਗਿਣਤੀ ’ਚ ਹਰੇ ਭਰੇ ਰੁੱਖ ਹੋਣੇ ਚਾਹੀਦੇ ਸਨ ਜਿੱਥੋਂ ਕਿ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਨੂੰ ਸੁੱਧ ਹਵਾ ਤੇ ਆਕਸੀਜਨ ਗੈਸ ਮਿਲਣੀ ਸੀ। ਪ੍ਰੰਤੂ ਵਣ ਵਿਭਾਗ ਬਰਨਾਲਾ ਅਤੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਗੰਦਗੀ ਦੇ ਢੇਰਾਂ ਵਿਚੋਂ ਇਲਾਕਾ ਨਿਵਾਸੀਆਂ ਨੂੰ ਗੰਦੀ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦਗੀ ਦੇ ਢੇਰਾਂ ਦੀ ਬਦਬੂ ਅਤੇ ਵੱਡੀ ਗਿਣਤੀ ’ਚ ਪੈਦਾ ਹੋ ਰਹੇ ਹਾਨੀਕਾਰਕ ਮੱਖੀਆਂ ਤੇ ਮੱਛਰਾਂ ਕਾਰਨ ਇਲਾਕਾ ਨਿਵਾਸੀਆਂ ਨੂੰ ਬਿਮਾਰੀਆਂ ਫੈਲ ਰਹੀਆਂ ਹਨ। ਮਾਰਗਾਂ ਦੀਆਂ ਸਾਈਡਾਂ ’ਤੇ ਫੈਲੀ ਗੰਦਗੀ ਕਾਰਨ ਇਲਾਕੇ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਮਾਰਗ ਦੀਆਂ ਸਾਈਡਾਂ ’ਤੇ ਲੱਗੇ ਗੰਦਗੀ ਦੇ ਢੇਰਾਂ ਸਬੰਧੀ ਤਿੰਨ ਮਹੀਨੇ ਪਹਿਲਾਂ ਵੀ ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੇ ਸਾਰਾ ਮਾਮਲਾ ਧਿਆਨ ਵਿਚ ਲਿਆਂਦਾ ਗਿਆ ਸੀ। ਉੱਚ ਅਧਿਕਾਰੀਆਂ ਵਲੋਂ ਦਿੱਤੇ ਗਏ ਸਫ਼ਾਈ ਕਰਨ ਦੇ ਆਦੇਸ਼ਾਂ ਦੇ ਬਾਵਜੂਦ ਵੀ ਜ਼ਿਲ੍ਹੇ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਇਲਾਕੇ ਵਿਚ ਗੰਦਗੀ ਕਾਰਨ ਕਿਸੇ ਵੱਡੀ ਮਹਾਂਮਾਰੀ ਬਿਮਾਰੀ ਦੇ ਫੈਲਣ ਦੀ ਉਡੀਕ ਕਰ ਰਹੇ ਹਨ। ਕਿਸਾਨ ਆਗੂਆਂ ਅਤੇ ਇਕੱਤਰ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ, ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਅਤੇ ਡੀ.ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਮਾਰਗ ਦੀਆਂ ਸਾਈਡਾਂ ’ਤੇ ਲੱਗੇ ਗੰਦਗੀ ਦੇ ਢੇਰਾਂ ਦੀ ਸਫ਼ਾਈ ਕਰਵਾ ਕੇ ਨਵੇਂ ਬੂਟੇ ਲਾਏ ਜਾਣ। ਅਣਗਹਿਲੀ ਵਰਤਣ ਵਾਲੇ ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਵਣ ਵਿਭਾਗ ਪੰਜਾਬ ਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੇ ਗੰਦਗੀ ਦੇ ਢੇਰਾਂ ਦਾ ਹੱਲ ਨਾ ਕੀਤਾ ਤਾਂ ਇਲਾਕਾ ਨਿਵਾਸੀਆਂ ਵਲੋਂ ਮਜਬੂਰੀ ਵੱਸ ਮੁੱਖ ਮਾਰਗ ਜਾਮ ਕਰ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਪ੍ਰੀਤਮ ਸਿੰਘ, ਅਮਰਜੀਤ ਸਿੰਘ, ਜਗਜੀਤ ਸਿੰਘ, ਸੁਖਦੇਵ ਸਿੰਘ, ਜਗਰੂਪ ਸਿੰਘ, ਜਰਨੈਲ ਸਿੰਘ ਜੈਲਾ, ਜੰਗ ਸਿੰਘ, ਗਾਂਧੀ ਸਿੰਘ, ਚੰਦੂ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ, ਮੱਖਣ ਸਿੰਘ, ਕੇਵਲ ਸਿੰਘ, ਗੁਰਚੇਤ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ। ਕੀ ਕਹਿਣਾ ਹੈ ਵਣ ਵਿਭਾਗ ਪੰਜਾਬ ਦੇ ਅਧਿਕਾਰੀਆਂ ਦਾ: ਜਦੋਂ ਇਸ ਸਬੰਧੀ ਵਣ ਵਿਭਾਗ ਦੇ ਪ੍ਰਧਾਨ ਮੁੱਖ ਵਣਪਾਲ ਪੰਜਾਬ ਧਰਮਿੰਦਰ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੜਤਾਲ ਦੇ ਆਦੇਸ਼ ਦਿੱਤੇ ਗਏ ਹਨ। ਮੁੱਖ ਵਣਪਾਲ ਪਲੇਨਜ ਪੰਜਾਬ ਨਿਧਿ ਸ੍ਰੀਵਾਸਤਵ ਆਈ.ਐਫ਼.ਐਸ. ਨੇ ਕਿਹਾ ਕਿ ਇਸ ਸਬੰਧੀ ਵਣ ਮੰਡਲ ਅਫ਼ਸਰ ਸੰਗਰੂਰ ਤੋਂ ਤੁਰੰਤ ਕਾਰਵਾਈ ਰਿਪੋਰਟ ਮੰਗ ਰਹੇ ਹਾਂ ਅਤੇ ਵਿਸ਼ੇਸ਼ ਟੀਮ ਗਠਿਤ ਕਰ ਕੇ ਪੜਤਾਲ ਕਰ ਕੇ ਕਾਰਵਾਈ ਕਰਾਂਗੇ। ਵਣਪਾਲ ਸਾਊਥ ਸਰਕਲ ਪੰਜਾਬ ਪਟਿਆਲਾ ਵਿਸ਼ਾਲ ਚੌਹਾਨ ਨੇ ਕਿਹਾ ਕਿ ਇਸ ਸਬੰਧੀ ਕਾਰਵਾਈ ਲਈ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਆਦੇਸ਼ ਦੇ ਰਹੇ ਹਾਂ। ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।