06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ’ਚ ਬੱਚਿਆਂ ਦਾ ਭਾਸ਼ਨ ਮੁਕਾਬਲਾ ਕਰਵਾਇਆ

ਤਪਾ ਮੰਡੀ, 6 ਅਗਸਤ (ਪ੍ਰਵੀਨ ਗਰਗ)- ਸੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਵਿਦਿਆਰਥੀਆਂ ’ਚ ਆਤਮ-ਵਿਸ਼ਵਾਸ, ਪ੍ਰਭਾਵਸ਼ਾਲੀ ਬੋਲਣ ਦੀ ਕਲਾ ਅਤੇ ਵਿਚਾਰ ਪ੍ਰਗਟ ਕਰਨ ਦੀ ਯੋਗਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਕੂਲ ’ਚ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਪਹਿਲੀ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਭਾਸ਼ਣ ਮੁਕਾਬਲਿਆਂ ’ਚ ਜੇਤੂ ਵਿਦਿਆਰਥੀ ਸਰਟੀਫਿਕੇਟ ਤੇ ਮੈਡਲ ਦਿਖਾਉਂਦੇ ਹੋਏ। ਤਸਵੀਰ : ਪ੍ਰਵੀਨ ਗਰਗ ਮਾਡਰਨ ਕਾਲਜ ਬੀਰ ਕਲਾਂ ਬੀ. ਸੀ. ਏ. ਦੇ ਨਤੀਜੇ ’ਚੋਂ ਸ਼ਾਨਦਾਰ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀ। ਤਸਵੀਰ : ਗੁਰਜੀਤ ਸਿੰਘ ਚਹਿਲ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ’ਚ ਬੱਚਿਆਂ ਦਾ ਭਾਸ਼ਨ ਮੁਕਾਬਲਾ ਕਰਵਾਇਆ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਅਤੇ ਹੋਰ। ਤਸਵੀਰ: ਅਸ਼ੋਕ ਗਰਗ 07-08-2026
ਤਪਾ ਮੰਡੀ, 6 ਅਗਸਤ (ਪ੍ਰਵੀਨ ਗਰਗ)- ਸੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਵਿਦਿਆਰਥੀਆਂ ’ਚ ਆਤਮ-ਵਿਸ਼ਵਾਸ, ਪ੍ਰਭਾਵਸ਼ਾਲੀ ਬੋਲਣ ਦੀ ਕਲਾ ਅਤੇ ਵਿਚਾਰ ਪ੍ਰਗਟ ਕਰਨ ਦੀ ਯੋਗਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਕੂਲ ’ਚ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਪਹਿਲੀ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਸਿੱਖਿਆ, ਵਾਤਾਵਰਨ ਸੰਭਾਲ, ਨਸ਼ਾ ਮੁਕਤੀ, ਸਮਾਜਿਕ ਜ਼ਿੰਮੇਵਾਰੀ ਅਤੇ ਦੇਸ਼-ਪ੍ਰੇਮ ਵਰਗੇ ਵਿਸ਼ਿਆਂ ’ਤੇ ਪ੍ਰਭਾਵਸ਼ਾਲੀ ਭਾਸ਼ਣ ਪੇਸ਼ ਕੀਤੇ। ਜੱਜਾਂ ਨੇ ਭਾਸ਼ਣ ਦੀ ਸਮੱਗਰੀ, ਉਚਾਰਨ, ਆਤਮ-ਵਿਸ਼ਵਾਸ ਅਤੇ ਪੇਸ਼ਕਾਰੀ ਦੇ ਆਧਾਰ ’ਤੇ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ। ਮੁਕਾਬਲੇ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਸਿਮਰਤ ਕੌਰ, ਜੈਸਮੀਨ ਕੌਰ, ਪ੍ਰਬਜੋਤ ਕੌਰ, ਵਤਨਪੀਤ ਕੌਰ, ਜਸ਼ਨਦੀਪ ਕੌਰ, ਈਕਮਪੀਤ ਕੌਰ, ਸਵੀਟ ਲਕ, ਸਮਰ ਸਿੰਘ, ਮਨਜੀਤ ਕੌਰ, ਮਨਮੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਆਤਮ-ਵਿਸ਼ਵਾਸ ਪੈਦਾ ਕਰਦੇ ਹਨ। ਸਮਾਗਮ ਦੇ ਅੰਤ ਵਿਚ ਸਾਰੇ ਭਾਗੀਦਾਰਾਂ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਗਈ।
ਪਿਛਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ‘ਆਪ’ ਸਰਕਾਰ ਦੀ ਮੁਲਾਜ਼ਮ ਵਿਰੋਧੀ ਸੋਚ ਬੇਨਕਾਬ-ਨਰਿੰਦਰ ਗਰਗ ਨੀਟਾ ਸਨਾਤਨ ਦੇ ਪ੍ਰਚਾਰ... ਅਗਲੀ ਖ਼ਬਰ ਪਾਵਰਕਾਮ ਸਟੋਰਾਂ ’ਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਵਿਧਾਇਕ ਪੰਡੋਰੀ ਦੇ ਨਾਂਅ ਸੌਂਪਿਆ ਮੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।