ਬੀਬੜੀਆਂ ਮੰਦਰ ਸ਼ਹਿਣਾ ਵਿਖੇ ਤੀਆਂ ਦਾ ਮੇਲਾ 12 ਨੂੰ
ਸ਼ਹਿਣਾ, 10 ਅਗਸਤ (ਸੁਰੇਸ਼ ਗੋਗੀ)-ਬੀਬੜੀਆਂ ਮਾਈਆਂ ਪ੍ਰਬੰਧਕੀ ਕਮੇਟੀ ਸ਼ਹਿਣਾ ਵਲੋਂ ਪਿਛਲੇ ਕਈ ਸਾਲਾਂ ਤੋਂ ਤੀਆਂ ਦੇ ਤਿਉਹਾਰ ਦੇ ਸਬੰਧ ਵਿਚ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਇਹ ਸਮਾਗਮ 12 ਅਗਸਤ ਨੂੰ ਮੰਦਰ ਦੇ ਵਿਹੜੇ ਵਿਚ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਬੀਕਾ ਪ੍ਰਧਾਨ ਬੀਬੜੀਆ ਮਾਈਆਂ ਮੰਦਰ ਕਮੇਟੀ ਨੇ ਦੱਸਿਆ ਕਿ ਇਸ ਮੇਲੇ ਲਈ ਸਰਪੰਚ ਕਰਮਜੀਤ ਕੌਰ ਅਤੇ ਸਰਪੰਚ ਨਾਜਮ ਸਿੰਘ ਫ਼ੌਜੀ ਤੋਂ ਇਲਾਵਾ ਸਮੁੱਚੀ ਪੰਚਾਇਤ ਮੰਦਰ ਕਮੇਟੀ ਦਾ ਸਹਿਯੋਗ ਕਰ ਰਹੀ ਹੈ।
ਅਜੀਤ ਡੈਸਕ
11-08-2026