ਅਕਾਲੀ ਦਲ ਵਾਰਿਸ ਪੰਜਾਬ ਦੇ ਝੰਡੇ ਹੇਠ ਇਕੱਠੇ ਹੋਣ ਦਾ ਸੱਦਾ
ਲੌਂਗੋਵਾਲ, 10 ਅਗਸਤ (ਵਿਨੋਦ, ਖੰਨਾ)–ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੱਜ ਲੌਂਗੋਵਾਲ ਵਿਖੇ ਸੀਨੀਅਰ ਯੂਥ ਆਗੂ ਭਾਈ ਸਤਨਾਮ ਸਿੰਘ ਦੀ ਅਗਵਾਈ ਹੇਠ ਸੰਗਤਾਂ ਦੀ ਇਕੱਤਰਤਾ ਕੀਤੀ ਗਈ। ਇਸ ਮੌਕੇ ਹਲਕਾ ਸੁਨਾਮ ਤੋਂ ਆਗੂ ਭਾਈ ਅਵਤਾਰ ਸਿੰਘ ਸ਼ੇਰੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸੰਗਤ ਦੇ ਦਰਸ਼ਨ ਕੀਤੇ ਅਤੇ ਨੌਜਵਾਨਾਂ ਤੇ ਮਾਤਾਵਾਂ ਨਾਲ ਵਿਚਾਰ-ਵਟਾਂਦਰਾ ਕੀਤਾ।
ਅਜੀਤ ਡੈਸਕ
11-08-2026