ਪਿੰਡ ਮੌੜ ਨਾਭਾ ਵਿਖੇ ਚੋਰਾਂ ਨੇ ਪ੍ਰਵਾਸੀ ਦਾ ਬਿਸਕੁਟਾਂ ਭੱਠ ਵੀ ਨਾ ਛੱਡਿਆ
ਪਾੜ ਲਾ ਕੇ 5 ਹਜ਼ਾਰ ਦੀ ਨਕਦੀ ਕੀਤੀ ਚੋਰੀ
ਸ਼ਹਿਣਾ, 11 ਅਗਸਤ (ਸੁਰੇਸ਼ ਗੋਗੀ)-ਇਲਾਕੇ ਵਿਚ ਪਿਛਲੇ ਕਈ ਮਹੀਨਿਆਂ ਤੋਂ ਜਿੱਥੇ ਕੇਬਲ ਤਾਰਾਂ ਤੋਂ ਇਲਾਵਾ ਟਰਾਂਸਫ਼ਾਰਮਰ ਆਦਿ ਚੋਰੀ ਹੋ ਰਹੇ ਹਨ, ੳੁੱਥੇ ਬੀਤੀ ਰਾਤ ਚੋਰਾਂ ਨੇ ਪਿੰਡ ਮੌੜ ਨਾਭਾ ਦੇ ਬੱਸ ਅੱਡੇ ’ਤੇ ਬਿਸਕੁਟ ਬਣਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਪ੍ਰਵਾਸੀ ਮਜ਼ਦੂਰ ਨੂੰ ਵੀ ਨਾ ਬਖ਼ਸ਼ਿਆ ਅਤੇ ਉਸ ਦੀ ਕਿਰਾਏ ਦੀ ਦੁਕਾਨ ਵਿਚ ਪਾੜ ਲਾ ਕੇ ਵੀ ਨਗਦੀ ਚੋਰੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੈ ਵਾਸੀ ਸਾਰਸਾ ਬਿਹਾਰ ਨੇ ਦੱਸਿਆ ਕਿ ਉਹ ਪਿਛਲੇ 11 ਸਾਲਾਂ ਤੋਂ ਪਿੰਡ ਮੌੜ ਨਾਭਾ ਦੇ ਬੱਸ ਅੱਡੇ ਤੇ ਸੁਖਪੁਰਾ ਮੌੜ ਨੂੰ ਜਾਂਦੀ ਸੜਕ ’ਤੇ ਇਕ ਦੁਕਾਨ ਕਿਰਾਏ ’ਤੇ ਲੈ ਕੇ ਬਿਸਕੁਟ ਬਣਾਉਣ ਦਾ ਕੰਮ ਕਰਦਾ ਆ ਰਿਹਾ ਹੈ ਅਤੇ ਹੁਣ ਵੀ ਉਹ ਸਾਉਣ ਮਹੀਨੇ ਦੇ ਮੱਦੇਨਜ਼ਰ ਬਿਸਕੁਟ ਬਣਾਉਣ ਸਬੰਧੀ ਭੱਠ ਚਲਾਇਆ ਸੀ ਅਤੇ ਰਾਤ ਉਹ 7 ਵਜੇ ਦੇ ਕਰੀਬ ਭੱਠ ਬੰਦ ਕਰ ਕੇ ਆਪਣੀ ਰਿਹਾਇਸ਼ ’ਤੇ ਚਲਿਆ ਗਿਆ ਅਤੇ ਬੀਤੀ ਰਾਤ ਨੂੰ ਚੋਰਾਂ ਵਲੋਂ ਪਾੜ ਲਾ ਕੇ ਚੋਰ ਉਸ ਦਾ ਗੱਲਾ ਚੋਰੀ ਕਰ ਕੇ ਲੈ ਗਏ।
ਸ਼ਹਿਣਾ, 11 ਅਗਸਤ (ਸੁਰੇਸ਼ ਗੋਗੀ)-ਇਲਾਕੇ ਵਿਚ ਪਿਛਲੇ ਕਈ ਮਹੀਨਿਆਂ ਤੋਂ ਜਿੱਥੇ ਕੇਬਲ ਤਾਰਾਂ ਤੋਂ ਇਲਾਵਾ ਟਰਾਂਸਫ਼ਾਰਮਰ ਆਦਿ ਚੋਰੀ ਹੋ ਰਹੇ ਹਨ, ੳੁੱਥੇ ਬੀਤੀ ਰਾਤ ਚੋਰਾਂ ਨੇ ਪਿੰਡ ਮੌੜ ਨਾਭਾ ਦੇ ਬੱਸ ਅੱਡੇ ’ਤੇ ਬਿਸਕੁਟ ਬਣਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਪ੍ਰਵਾਸੀ ਮਜ਼ਦੂਰ ਨੂੰ ਵੀ ਨਾ ਬਖ਼ਸ਼ਿਆ ਅਤੇ ਉਸ ਦੀ ਕਿਰਾਏ ਦੀ ਦੁਕਾਨ ਵਿਚ ਪਾੜ ਲਾ ਕੇ ਵੀ ਨਗਦੀ ਚੋਰੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੈ ਵਾਸੀ ਸਾਰਸਾ ਬਿਹਾਰ ਨੇ ਦੱਸਿਆ ਕਿ ਉਹ ਪਿਛਲੇ 11 ਸਾਲਾਂ ਤੋਂ ਪਿੰਡ ਮੌੜ ਨਾਭਾ ਦੇ ਬੱਸ ਅੱਡੇ ਤੇ ਸੁਖਪੁਰਾ ਮੌੜ ਨੂੰ ਜਾਂਦੀ ਸੜਕ ’ਤੇ ਇਕ ਦੁਕਾਨ ਕਿਰਾਏ ’ਤੇ ਲੈ ਕੇ ਬਿਸਕੁਟ ਬਣਾਉਣ ਦਾ ਕੰਮ ਕਰਦਾ ਆ ਰਿਹਾ ਹੈ ਅਤੇ ਹੁਣ ਵੀ ਉਹ ਸਾਉਣ ਮਹੀਨੇ ਦੇ ਮੱਦੇਨਜ਼ਰ ਬਿਸਕੁਟ ਬਣਾਉਣ ਸਬੰਧੀ ਭੱਠ ਚਲਾਇਆ ਸੀ ਅਤੇ ਰਾਤ ਉਹ 7 ਵਜੇ ਦੇ ਕਰੀਬ ਭੱਠ ਬੰਦ ਕਰ ਕੇ ਆਪਣੀ ਰਿਹਾਇਸ਼ ’ਤੇ ਚਲਿਆ ਗਿਆ ਅਤੇ ਬੀਤੀ ਰਾਤ ਨੂੰ ਚੋਰਾਂ ਵਲੋਂ ਪਾੜ ਲਾ ਕੇ ਚੋਰ ਉਸ ਦਾ ਗੱਲਾ ਚੋਰੀ ਕਰ ਕੇ ਲੈ ਗਏ। ਜਿਸ ਵਿਚ 5 ਹਜ਼ਾਰ ਦੇ ਕਰੀਬ ਦੀ ਨਗਦੀ ਸੀ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੋਰ ਗਿਰੋਹ ਨੂੰ ਕਰਨ ਦੀ ਮੰਗ ਕੀਤੀ ਹੈ।