18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਚੰਡੀਗੜ੍ਹ ਵਿਖੇ ਦਿੱਤੇ ਜਾਣ ਵਾਲੇ ਸੱਤ ਦਿਨਾ ਧਰਨੇ ਲਈ ਕੀਤੀ ਲਾਮਬੰਦੀ

ਸੰਗਰੂਰ, 17 ਅਗਸਤ (ਧੀਰਜ ਪਸੋਰੀਆ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲਾ ਪੱਧਰੀ ਮੀਟਿੰਗ ਜਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਚੰਡੀਗੜ੍ਹ ਵਿਖੇ 1 ਸਤੰਬਰ ਤੋਂ ਸੰਯੁਕਤ ਕਿਸਾਨ ਮੋਰਚੇ ਵਲੋਂ 7 ਦਿਨਾਂ ਲਈ ਦਿੱਤੇ ਜਾਣ ਵਾਲੇ ਧਰਨੇ ਲੀ ਲਾਮਬੰਦੀ ਕੀਤੀ ਗਈ। ਕਿਸਾਨਾਂ ਦੀਆਂ ਹੋਰਨਾਂ ਮੰਗਾਂ ਤੋਂ ਇਲਾਵਾ ਇਸ ਧਰਨੇ ਵਿੱਚ ਮੰਗ ਕੀਤੀ ਜਾਵੇਗੀ ਕਿ ਪਾਣੀਆਂ ਬਾਰੇ ਪਿਛਲੇ ਸਾਰੇ ਸਮਝੌਤੇ ਪੰਜਾਬ ਅਸੈਂਬਲੀ ਦਾ ਸੈਸ਼ਨ ਬੁਲਾ ਕੇ ਰੱਦ ਕੀਤੇ ਜਾਣ, ਬੀ ਬੀ ਐਮ ਬੀ ਵਿੱਚ ਪੰਜਾਬ ਦੀ ਹਿੱਸੇਦਾਰੀ ਬਹਾਲ ਕੀਤੀ ਜਾਵੇ, ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ, ਆਫਤ ਪ੍ਰਬੰਧਨ ਕਾਨੂੰਨ 2024 ਨੂੰ ਵਾਪਸ ਲਿਆ ਜਾਵੇ, ਡਾਕਟਰ ਸਵਾਮੀ ਨਾਥਨ ਫਾਰਮਰ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਸਾਰੀਆਂ ਫਸਲਾਂ ਦੀ ਕਾਨੂੰਨੀ ਖਰੀਦ ਗਰੰਟੀ ਲਾਗੂ ਕੀਤੀ ਜਾਵੇ, ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਸਾਰੀਆਂ ਫਸਲਾਂ ਦੀ ਖਰੀਦ ਕੀਤੀ ਜਾਵੇ ਤਾਂ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਿਆ ਜਾ ਸਕੇ ।

ਅਜੀਤ ਡੈਸਕ 18-08-2026
ਸੰਗਰੂਰ, 17 ਅਗਸਤ (ਧੀਰਜ ਪਸੋਰੀਆ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲਾ ਪੱਧਰੀ ਮੀਟਿੰਗ ਜਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਚੰਡੀਗੜ੍ਹ ਵਿਖੇ 1 ਸਤੰਬਰ ਤੋਂ ਸੰਯੁਕਤ ਕਿਸਾਨ ਮੋਰਚੇ ਵਲੋਂ 7 ਦਿਨਾਂ ਲਈ ਦਿੱਤੇ ਜਾਣ ਵਾਲੇ ਧਰਨੇ ਲੀ ਲਾਮਬੰਦੀ ਕੀਤੀ ਗਈ। ਕਿਸਾਨਾਂ ਦੀਆਂ ਹੋਰਨਾਂ ਮੰਗਾਂ ਤੋਂ ਇਲਾਵਾ ਇਸ ਧਰਨੇ ਵਿੱਚ ਮੰਗ ਕੀਤੀ ਜਾਵੇਗੀ ਕਿ ਪਾਣੀਆਂ ਬਾਰੇ ਪਿਛਲੇ ਸਾਰੇ ਸਮਝੌਤੇ ਪੰਜਾਬ ਅਸੈਂਬਲੀ ਦਾ ਸੈਸ਼ਨ ਬੁਲਾ ਕੇ ਰੱਦ ਕੀਤੇ ਜਾਣ, ਬੀ ਬੀ ਐਮ ਬੀ ਵਿੱਚ ਪੰਜਾਬ ਦੀ ਹਿੱਸੇਦਾਰੀ ਬਹਾਲ ਕੀਤੀ ਜਾਵੇ, ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ, ਆਫਤ ਪ੍ਰਬੰਧਨ ਕਾਨੂੰਨ 2024 ਨੂੰ ਵਾਪਸ ਲਿਆ ਜਾਵੇ, ਡਾਕਟਰ ਸਵਾਮੀ ਨਾਥਨ ਫਾਰਮਰ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਸਾਰੀਆਂ ਫਸਲਾਂ ਦੀ ਕਾਨੂੰਨੀ ਖਰੀਦ ਗਰੰਟੀ ਲਾਗੂ ਕੀਤੀ ਜਾਵੇ, ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਸਾਰੀਆਂ ਫਸਲਾਂ ਦੀ ਖਰੀਦ ਕੀਤੀ ਜਾਵੇ ਤਾਂ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਿਆ ਜਾ ਸਕੇ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਸਮੀਰ ਸਿੰਘ ਜਿਲ੍ਹਾ ਸਕੱਤਰ, ਬਲਜਿੰਦਰ ਸਿੰਘ ਸੰਘਰੇੜੀ, ਜਸਪਾਲ ਸਿੰਘ ਘਰਾਚੋਂ, ਦਰਸ਼ਨ ਸਿੰਘ ਲਿਦੜਾ, ਗੁਰਜੰਟ ਸਿੰਘ ਮੰਗਵਾਲ,ਪ੍ਰੀਤਮ ਸਿੰਘ ਬਡਰੁੱਖਾਂ,ਮੱਖਣ ਸਿੰਘ ਘਾਬਦਾਂ, ਕੁਲਵਿੰਦਰ ਸਿੰਘ ਮਾਝਾ , ਬਲਵਿੰਦਰ ਸਿੰਘ ਘੋੜੇਨਾਵ, ਅਮਰਜੀਤ ਸਿੰਘ ਖਨਾਲ ਕਲਾ, ਜਸਵਿੰਦਰ ਸਿੰਘ ਚੰਗਾਲ, ਸੁਖਵਿੰਦਰ ਸਿੰਘ ਕਪਿਆਲ, ਸੁਖਪਾਲ ਸਿੰਘ ਕਾਝਲਾ, ਮੈਜਰ ਸਿੰਘ, ਜਗਦੇਵ ਸਿੰਘ ਭੁਲਹੇੜੀ, ਯਾਦਵਿੰਦਰ ਸਿੰਘ ਘਰਾਚੋਂ,ਆਦਿ ਨੇ ਸਬੋਧਨ ਕੀਤਾ।
ਪਿਛਲੀ ਖ਼ਬਰ 26 ਅਗਸਤ ਨੂੰ ਪਹੁੰਚੇਗਾ ਮਲੇਰਕੋਟਲਾ ਵਿਖੇ ਮੀਰੀ ਪੀਰੀ ਖ਼ਾਲਸਾ ਮਾਰਚ ਅਗਲੀ ਖ਼ਬਰ ਉਰਦੂ ਦੇ ਨਾਮਵਰ ਸਾਹਿਤਕਾਰ ਮੁਹੰਮਦ ਅੱਯੂਬ ਖ਼ਾਨ ਸਟੇਟ ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।