19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਇਲਾਕੇ ਅੰਦਰ ਜੇਬ (ਗੀਝਾ) ਪੁੱਟਣ ਵਾਲੇ ਲੁਟੇਰਿਆਂ ਦੀ ਦਹਿਸ਼ਤ ਕਾਰਨ ਮਚੀ ਤਰਥਲੀ

ਤਪਾ ਮੰਡੀ, 18 ਅਗਸਤ (ਪ੍ਰਵੀਨ ਗਰਗ)-ਇਲਾਕੇ ਅੰਦਰ ਜੇਬ (ਗੀਝਾ) ਪੁੱਟਣ ਵਾਲੇ ਲੁਟੇਰਿਆਂ ਦੀ ਦਹਿਸ਼ਤ ਦਿਨ ਬ ਦਿਨ ਵਧਦੀ ਹੀ ਜਾ ਰਹੀ ਹੈ, ਜਿਸ ਕਾਰਨ ਲੋਕ ਸਹਿਮ ਦੇ ਮਾਹੌਲ ਵਿਚ ਹਨ। ਦੱਸ ਦਈਏ ਕਿ ਇਨ੍ਹਾਂ ਲੁਟੇਰਿਆਂ ਨੇ ਅੱਜ ਫਿਰ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਜੇਬ (ਗੀਝਾ) ਪੁੱਟਣ ਦੀ ਤੀਜੀ ਘਟਨਾ ਨੂੰ ਅੰਜਾਮ ਦੇ ਦਿੱਤਾ।

ਅਜੀਤ ਡੈਸਕ 19-08-2026
ਤਪਾ ਮੰਡੀ, 18 ਅਗਸਤ (ਪ੍ਰਵੀਨ ਗਰਗ)-ਇਲਾਕੇ ਅੰਦਰ ਜੇਬ (ਗੀਝਾ) ਪੁੱਟਣ ਵਾਲੇ ਲੁਟੇਰਿਆਂ ਦੀ ਦਹਿਸ਼ਤ ਦਿਨ ਬ ਦਿਨ ਵਧਦੀ ਹੀ ਜਾ ਰਹੀ ਹੈ, ਜਿਸ ਕਾਰਨ ਲੋਕ ਸਹਿਮ ਦੇ ਮਾਹੌਲ ਵਿਚ ਹਨ। ਦੱਸ ਦਈਏ ਕਿ ਇਨ੍ਹਾਂ ਲੁਟੇਰਿਆਂ ਨੇ ਅੱਜ ਫਿਰ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਜੇਬ (ਗੀਝਾ) ਪੁੱਟਣ ਦੀ ਤੀਜੀ ਘਟਨਾ ਨੂੰ ਅੰਜਾਮ ਦੇ ਦਿੱਤਾ। ਜਿਸ ਤੋਂ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਸ਼ਹਿਰ ਅੰਦਰ ਚੋਰ ਚੁਸਤ ਪੁਲਿਸ ਸੁਸਤ ਦਾ ਵਾਕ ਪੁਲਿਸ ਤੇ ਬਾਖ਼ੂਬੀ ਢੁੱਕ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੇਵਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦਰਾਜ਼ ਆਪਣੀ ਇਲੈਕਟ੍ਰੋਨਿਕ ਸਕੂਟਰੀ ’ਤੇ ਸਵਾਰ ਹੋ ਕੇ ਸਕੂਲ ਵਿਚੋਂ ਬੱਚੇ ਨੂੰ ਲਿਆਉਣ ਲਈ ਦਰਾਜ਼ ਤੋਂ ਤਪਾ ਸ਼ਹਿਰ ਵਿਖੇ ਆ ਰਿਹਾ ਸੀ, ਜਦੋਂ ਉਹ ਤਪਾ ਵਿਖੇ ਅਗਰਵਾਲ ਕਾਲੋਨੀ ’ਚ ਪੁੱਜਿਆ ਤਾਂ ਪਿੱਛੋਂ ਇੱਕ ਮੋਟਰਸਾਈਕਲ ਸਵਾਰ ਲੁਟੇਰਾ ਉਸ ਦੇ ਕੁੜਤੇ ਦੀ ਜੇਬ (ਗੀਝਾ) ਜਿਸ ਵਿਚ ਉਸ ਨੇ ਆਪਣਾ ਪਰਸ ਪਾਇਆ ਹੋਇਆ ਸੀ ਪੁੱਟ ਕੇ ਫ਼ਰਾਰ ਹੋਣ ਹੀ ਲੱਗਿਆ ਸੀ ਕਿ ਤੇਜ਼ੀ ਵਿਚ ਲੁਟੇਰੇ ਦਾ ਮੋਬਾਈਲ ਡਿਗ ਗਿਆ, ਜਿਸ ਨੂੰ ਉਹ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਿਆ। ਘਟਨਾ ਦਾ ਸ਼ਿਕਾਰ ਹੋਏ ਵਿਅਕਤੀ ਨੇ ਤੁਰੰਤ ਮੋਬਾਈਲ ਚੁੱਕ ਕੇ ਤਪਾ ਸਿਟੀ ਪੁਲਿਸ ਪਾਸ ਪੁੱਜਾ ਅਤੇ ਘਟਨਾ ਸਬੰਧੀ ਸੂਚਨਾ ਦਿੱਤੀ ਅਤੇ ਨਾਲ ਹੀ ਲੁਟੇਰੇ ਦਾ ਡਿੱਗਿਆ ਹੋਇਆ ਮੋਬਾਈਲ ਪੁਲਿਸ ਨੂੰ ਦੇ ਦਿੱਤਾ। ਘਟਨਾ ਦਾ ਸ਼ਿਕਾਰ ਹੋਏ ਵਿਅਕਤੀ ਨੇ ਦੱਸਿਆ ਕਿ ਉਸ ਦੇ ਪਰਸ ਵਿਚ 10 ਹਜ਼ਾਰ ਦੇ ਕਰੀਬ ਨਗਦੀ ਅਤੇ ਜ਼ਰੂਰੀ ਡਾਕੂਮੈਂਟ ਸਨ। ਜਦ ਇਸ ਸਬੰਧੀ ਡੀ.ਐਸ.ਪੀ. ਤਪਾ ਜਸਕਰਨ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਬਾਰੀਕੀ ਨਾਲ ਵੱਖ-ਵੱਖ ਪਹਿਲੂਆਂ ਤੋਂ ਲੁਟੇਰਿਆਂ ਦੀ ਭਾਲ ਜਾਰੀ ਹੈ, ਜਲਦ ਹੀ ਇਨ੍ਹਾਂ ਨੂੰ ਕਾਬੂ ਕਰ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਐੱਸ.ਸੀ. ਲਾਭਪਾਤਰੀਆਂ ਲਈ 2 ਹਫ਼ਤੇ ਦੀ ਮੁਫ਼ਤ ਸਿਖਲਾਈ ਲਈ ਕਾਊਂਸਲਿੰਗ 7 ਸਤੰਬਰ ਨੂੰ ਅਗਲੀ ਖ਼ਬਰ ਪਿਓ ਵਲੋਂ ਨਾਬਾਲਗ ਧੀ ਨਾਲ ਜਬਰ ਜਨਾਹ, ਪੁਲਿਸ ਨੇ ਮੁਕੱਦਮਾ ਕੀਤਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।