23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

37ਵੀਂ ਖੇਤਰੀ ਖੇਡ ਪ੍ਰਤੀਯੋਗਤਾ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਖਿਡਾਰੀ ਪਾਰਸ ਕੁਮਾਰ ਨੇ ਜਿੱਤਿਆ ਸੋਨ ਤਗਮਾ

ਬਰਨਾਲਾ, 22 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਭਾਰਤੀ ਵਿੱਦਿਆ ਮੰਦਰ ਊਧਮਪੁਰ ਵਿਚ ਵਿਦਿਆ ਭਾਰਤੀ ਉੱਤਰ ਖੇਤਰ ਵਲੋਂ ਆਯੋਜਿਤ 37ਵੀਂ ਖੇਤਰੀ ਖੇਡ ਪ੍ਰਤੀਯੋਗਤਾ ਵਿਚ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਬਰਨਾਲਾ ਦੇ ਟੇਬਲ ਟੈਨਿਸ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ। ਪ੍ਰਤੀਯੋਗਤਾ ਵਿਚ ਅੰਡਰ-19 (ਲੜਕੇ) ਵਰਗ ਦੇ ਖਿਡਾਰੀਆਂ ਪਾਰਸ ਕੁਮਾਰ, ਕਰਨਦੀਪ ਸਿੰਘ, ਨਿਰੰਜਨ ਕੁਮਾਰ ਅਤੇ ਗੁਰਸੇਵਕ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮੁਕਾਬਲੇ ਵਿਚ ਪਾਰਸ ਕੁਮਾਰ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਅਤੇ ਅੰਡਰ-17 (ਲੜਕੇ) ਵਰਗ ਦੇ ਖਿਡਾਰੀਆਂ ਨੇ ਤੀਜੇ ਸਥਾਨ ’ਤੇ ਰਹਿੰਦਿਆਂ ਕਾਂਸੀ ਤਗਮੇ ਹਾਸਲ ਕੀਤੇ।

ਅਜੀਤ ਡੈਸਕ 23-08-2026
ਬਰਨਾਲਾ, 22 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਭਾਰਤੀ ਵਿੱਦਿਆ ਮੰਦਰ ਊਧਮਪੁਰ ਵਿਚ ਵਿਦਿਆ ਭਾਰਤੀ ਉੱਤਰ ਖੇਤਰ ਵਲੋਂ ਆਯੋਜਿਤ 37ਵੀਂ ਖੇਤਰੀ ਖੇਡ ਪ੍ਰਤੀਯੋਗਤਾ ਵਿਚ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਬਰਨਾਲਾ ਦੇ ਟੇਬਲ ਟੈਨਿਸ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ। ਪ੍ਰਤੀਯੋਗਤਾ ਵਿਚ ਅੰਡਰ-19 (ਲੜਕੇ) ਵਰਗ ਦੇ ਖਿਡਾਰੀਆਂ ਪਾਰਸ ਕੁਮਾਰ, ਕਰਨਦੀਪ ਸਿੰਘ, ਨਿਰੰਜਨ ਕੁਮਾਰ ਅਤੇ ਗੁਰਸੇਵਕ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮੁਕਾਬਲੇ ਵਿਚ ਪਾਰਸ ਕੁਮਾਰ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਅਤੇ ਅੰਡਰ-17 (ਲੜਕੇ) ਵਰਗ ਦੇ ਖਿਡਾਰੀਆਂ ਨੇ ਤੀਜੇ ਸਥਾਨ ’ਤੇ ਰਹਿੰਦਿਆਂ ਕਾਂਸੀ ਤਗਮੇ ਹਾਸਲ ਕੀਤੇ। ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਪ੍ਰਧਾਨ ਐਡਵੋਕੇਟ ਜੀਵਨ ਕੁਮਾਰ ਮੋਦੀ, ਪ੍ਰਬੰਧਕ ਐਡਵੋਕੇਟ ਅਭੈ ਕੁਮਾਰ ਜਿੰਦਲ, ਪ੍ਰਿੰਸੀਪਲ ਐੱਸ.ਕੇ. ਮਲਿਕ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਸਾਰੇ ਖਿਡਾਰੀਆਂ, ਕੋਚ ਅਨਿਲ ਸ਼ਰਮਾ, ਮਨਜੀਤ ਸਿੰਘ, ਮਾਤਾ-ਪਿਤਾ ਅਤੇ ਮਾਰਗਦਰਸ਼ਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਦੱਸਣਯੋਗ ਹੈ ਕਿ ਸਰਵਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ ਦੇ 12ਵੀਂ ਜਮਾਤ ਦੇ ਵਿਦਿਆਰਥੀ ਪਾਰਸ ਕੁਮਾਰ ਨੇ ਹਾਲ ਹੀ ਵਿਚ ਬਰਨਾਲਾ ਕਲੱਬ ਵਿਚ ਆਯੋਜਿਤ 69ਵੀਂ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਵਿਚ ਵੀ ਟੇਬਲ ਟੈਨਿਸ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਸੋਨ ਤਗਮਾ ਆਪਣੇ ਨਾਂ ਕੀਤਾ ਸੀ। ਇਸ ਤੋਂ ਪਹਿਲਾਂ 36ਵੀਂ ਅਖਿਲ ਭਾਰਤੀ ਟੇਬਲ ਟੈਨਿਸ ਅੰਡਰ-17 ਰਾਸ਼ਟਰੀ ਖੇਡਾਂ ਵਿਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ। ਪਾਰਸ ਕੁਮਾਰ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਕੋਚ ਵਰਿੰਦਰਜੀਤ ਕੌਰ ਅਤੇ ਆਪਣੇ ਮਾਤਾ-ਪਿਤਾ ਨੂੰ ਦਿੱਤਾ ਹੈ। ਉਸ ਨੇ ਕਿਹਾ ਕਿ ਮੇਰਾ ਨਿਸ਼ਾਨਾ ਲਖਨਊ ਵਿਚ ਚਾਰ ਦਿਨਾਂ ਖੇਡ ਪ੍ਰਤੀਯੋਗਤਾ ਵਿਚ ਨੈਸ਼ਨਲ ਪੱਧਰ ’ਤੇ ਜਿੱਤ ਦਰਜ ਕਰਕੇ ਆਪਣੇ ਜ਼ਿਲ੍ਹੇ ਬਰਨਾਲਾ ਦਾ ਨਾਂ ਹੋਰ ਵੀ ਉੱਚਾ ਕਰਨਾ ਹੈ।
ਪਿਛਲੀ ਖ਼ਬਰ ਆਰੀਆਭੱਟਾ ਕਾਲਜ ਵਿਖੇ ‘ਰਿਜ਼ਿਊਮੇ ਲਿਖਣ ਅਤੇ ਇੰਟਰਵਿਊ ਹੁਨਰ’ ਵਿਸ਼ੇ ਸੰਬੰਧੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਬਰਨਾਲਾ ਵਿਖੇ ਕੱਲ੍ਹ ਪਹੁੰਚੇਗਾ ਮੀਰੀ ਪੀਰੀ ਖ਼ਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।