ਮੁਰ੍ਹਾ ਪੀਟੀ ਸਕੀਮ ਤਹਿਤ ਪਸ਼ੂ ਪਾਲਣ ਨੂੰ ਹੁਲਾਰਾ ਦੇਣ ਲਈ ਜ਼ਿਲ੍ਹਾ ਬਰਨਾਲਾ ਵਿਚ ਉਪਰਾਲੇ ਜਾਰੀ
ਮਹਿਲ ਕਲਾਂ , 24 ਅਗਸਤ ( ਤਰਸੇਮ ਸਿੰਘ ਗਹਿਲ )- ਜ਼ਿਲ੍ਹੇ ਵਿਚ ਮੁਰ੍ਹਾ ਪੀਟੀ ਸਕੀਮ ਤਹਿਤ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਵਧੀਆ ਨਸਲ ਦੇ ਪਸ਼ੂਆਂ ਨੂੰ ਉਤਸ਼ਾਹ ਦੇਣ ਲਈ ਪਸ਼ੂ ਪਾਲਣ ਵਿਭਾਗ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਤਹਿਤ ਵਿਭਾਗ ਵਲੋਂ ਵਧੀਆ ਗੁਣਵੱਤਾ ਵਾਲੇ ਤਿੰਨ ਕੱਟੇ ਖਰੀਦ ਕੇ ਕੇਂਦਰੀ ਸੀਮਨ ਖੋਜ ਸਟੇਸ਼ਨ ਨਾਭਾ ਭੇਜੇ ਗਏ ਹਨ ।
ਮਹਿਲ ਕਲਾਂ , 24 ਅਗਸਤ ( ਤਰਸੇਮ ਸਿੰਘ ਗਹਿਲ )- ਜ਼ਿਲ੍ਹੇ ਵਿਚ ਮੁਰ੍ਹਾ ਪੀਟੀ ਸਕੀਮ ਤਹਿਤ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਵਧੀਆ ਨਸਲ ਦੇ ਪਸ਼ੂਆਂ ਨੂੰ ਉਤਸ਼ਾਹ ਦੇਣ ਲਈ ਪਸ਼ੂ ਪਾਲਣ ਵਿਭਾਗ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਤਹਿਤ ਵਿਭਾਗ ਵਲੋਂ ਵਧੀਆ ਗੁਣਵੱਤਾ ਵਾਲੇ ਤਿੰਨ ਕੱਟੇ ਖਰੀਦ ਕੇ ਕੇਂਦਰੀ ਸੀਮਨ ਖੋਜ ਸਟੇਸ਼ਨ ਨਾਭਾ ਭੇਜੇ ਗਏ ਹਨ । ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ : ਕਰਮਜੀਤ ਸਿੰਘ ਦੀ ਅਗਵਾਈ , ਮੁਰ੍ਹਾ ਪੀਟੀ ਪ੍ਰੋਜੈਕਟ ਪੰਜਾਬ ਦੇ ਕੋਆਰਡੀਨੇਟਰ ਡਾ : ਭੁਪਿੰਦਰ ਸਿੰਘ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਕੋਆਰਡੀਨੇਟਰ ਮੁਰ੍ਹਾ ਪੀਟੀ ਸਕੀਮ ਬਰਨਾਲਾ ਡਾ : ਸੁਖਹਰਮਨਦੀਪ ਸਿੰਘ ਸ਼ੇਰਗਿੱਲ ਦੀ ਦੇਖ - ਰੇਖ ਹੇਠ ਇਹ ਕਾਰਜ ਅਮਲ ਵਿਚ ਲਿਆਂਦਾ ਗਿਆ । ਜ਼ਿਲ੍ਹਾ ਕੋਆਰਡੀਨੇਟਰ ਡਾ : ਸੁਖਹਰਮਨਦੀਪ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸਰਕਾਰੀ ਪਸ਼ੂ ਹਸਪਤਾਲ ਵਜੀਦਕੇ ਕਲਾਂ ਅਤੇ ਸਰਕਾਰੀ ਪਸ਼ੂ ਹਸਪਤਾਲ ਭੈਣੀ ਮਹਿਰਾਜ ਵਲੋਂ ਉੱਤਮ ਕਿਸਮ ਦੀਆਂ ਮੱਝਾਂ , ਜੋ ਕਿ ਵੰਸ਼ਕ ਮੁੱਲ ਅਨੁਮਾਨ ਵਿਚ ਸਕਾਰਾਤਮਕ ਹਨ , ਤੋਂ ਸਰਕਾਰੀ ਸੀਮਨ ਰਾਹੀਂ ਪੈਦਾ ਹੋਏ ਜੈਨੇਟਿਕ ਮੁੱਲ ਅਨੁਮਾਨ ਵਿਚ ਸਕਾਰਾਤਮਕ , ਡੀ . ਐੱਨ . ਏ ਜਾਂਚ ਪਾਸ ਅਤੇ ਬਿਮਾਰੀ ਰਹਿਤ ਤਿੰਨ ਕੱਟੇ ਖਰੀਦੇ ਗਏ ਹਨ । ਉਨ੍ਹਾਂ ਦੱਸਿਆ ਕਿ ਵਜੀਦਕੇ ਕਲਾਂ ਦੇ ਨਛੱਤਰ ਸਿੰਘ ਪੁੱਤਰ ਦਲੀਪ ਸਿੰਘ , ਰਜਵੰਤ ਸਿੰਘ ਪੁੱਤਰ ਚੰਦਾ ਸਿੰਘ ਅਤੇ ਭੈਣੀ ਮਹਿਰਾਜ ਦੇ ਕੇਵਲ ਸਿੰਘ ਪੁੱਤਰ ਸਰਬਣ ਸਿੰਘ ਤੋਂ ਇਹ ਕੱਟੇ ਖਰੀਦ ਕੇ ਕੇਂਦਰੀ ਸੀਮਨ ਖੋਜ ਸਟੇਸ਼ਨ ਨਾਭਾ ਭੇਜੇ ਗਏ । ਪਸ਼ੂ ਪਾਲਕਾਂ ਨੂੰ ਕੱਟਿਆਂ ਦੀ ਬਣਦੀ ਵਾਜਬ ਰਕਮ ਅਦਾ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ ਗਈ । ਡਾ : ਸ਼ੇਰਗਿੱਲ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਵਧੀਆ ਨਸਲ ਦੇ ਪਸ਼ੂਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ , ਜਿਸ ਦਾ ਉਦੇਸ਼ ਜ਼ਿਲ੍ਹੇ ਵਿਚ ਪਸ਼ੂਆਂ ਦੀ ਨਸਲ ਸੁਧਾਰ ਦੇ ਨਾਲ - ਨਾਲ ਪਸ਼ੂ ਪਾਲਣ ਦੇ ਧੰਦੇ ਨੂੰ ਹੋਰ ਮਜ਼ਬੂਤ ਕਰਨਾ ਅਤੇ ਪਸ਼ੂ ਪਾਲਕਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ । ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਿਚ ਪਸ਼ੂ ਡਾ : ਅਸ਼ੋਕ ਕਾਂਸਲ , ਪਸ਼ੂ ਪਾਲਣ ਨਿਰੀਖਕ ਕੁਲਵਿੰਦਰ ਕੌਸ਼ਲ ਅਤੇ ਪਸ਼ੂ ਪਾਲਣ ਨਿਰੀਖਕ ਅਜੈ ਕੁਮਾਰ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ । ਇਸ ਮੌਕੇ ਪੀਟੀ ਦਫ਼ਤਰ ਬਰਨਾਲਾ ਵਲੋਂ ਨਿਗਰਾਨ ਗੁਰਤੇਜ ਸਿੰਘ , ਦੁੱਧ ਰਿਕਾਰਡਰ ਰਮਨਪ੍ਰੀਤ ਸਿੰਘ , ਅਵਤਾਰ ਸਿੰਘ ਅਤੇ ਪ੍ਰੇਮ ਵੀ ਹਾਜ਼ਰ ਸਨ ।