ਜ਼ੇਵੀਅਰ ਸਕੂਲ ਰੂੜੇਕੇ ਕਲਾਂ ਦੀ ਕ੍ਰਿਕਟ ਟੀਮ ਜੇਤੂ
ਰੂੜੇਕੇ ਕਲਾਂ, 30 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਜਾ ਰਹੇ ਸਕੂਲਾਂ ਦੇ ਜੋਨ ਪੱਧਰੀ ਖੇਡ ਮੁਕਾਬਲੇ ਵਿਚੋਂ ਸੇਂਟ ਜੇਵੀਅਰ ਸਕੂਲ ਰੂੜੇਕੇ ਕਲਾਂ ਦੀ ਕ੍ਰਿਕਟ ਟੀਮ ਨੇ ਜਿੱਤ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸੰਸਥਾ ਦੇ ਚੇਅਰਮੈਨ ਰਣਬੀਰ ਸਿੰਘ ਢੀਂਡਸਾ, ਪ੍ਰਿੰਸੀਪਲ ਮੈਡਮ ਪੂਜਾ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਵਾਏ ਗਏ ਜੋਨ ਪੱਧਰੀ ਕ੍ਰਿਕਟ ਖੇਡ ਮੁਕਾਬਲਿਆਂ ਵਿਚੋਂ ਸਾਡੀ ਸੰਸਥਾ ਲੜਕਿਆਂ ਦੀਆਂ ਅੰਡਰ 19 ਅਤੇ ਅੰਡਰ 14 ਦੀਆਂ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨ ਤਗਮਾ ਜਿੱਤਿਆ ਹੈ।
ਅਜੀਤ ਡੈਸਕ
31-08-2026