ਮਿੱਟੀ ਫਾਊਂਡੇਸ਼ਨ ਨੇ ਦੂਜਾ ਐਨਕ ਵੰਡ ਕੈਂਪ ਲਗਾਇਆ
ਬਰਨਾਲਾ, 30 ਅਗਸਤ (ਰਾਜ ਪਨੇਸਰ)-ਮਿੱਟੀ ਫਾਊਂਡੇਸ਼ਨ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਆਪਣੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਂਦਿਆਂ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਉਨ੍ਹਾਂ ਲੋੜਵੰਦ ਵਿਅਕਤੀਆਂ ਲਈ ਦੂਜਾ ਐਨਕ ਵੰਡ ਕੈਂਪ ਲਗਾਇਆ ਗਿਆ, ਜੋ ਆਰਥਿਕ ਤੌਰ ’ਤੇ ਕਮਜ਼ੋਰ ਹੋਣ ਕਾਰਨ ਆਪਣੇ ਲਈ ਐਨਕਾਂ ਖ਼ਰੀਦਣ ਤੋਂ ਅਸਮਰਥ ਹਨ। ਇਸ ਕੈਂਪ ਦੌਰਾਨ ਕਰੀਬ 400 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਲੋੜ ਅਨੁਸਾਰ ਐਨਕਾਂ ਮੁਹੱਈਆ ਕਰਵਾਈਆਂ ਗਈਆਂ।
ਮ
ਮਿੱਟੀ ਫਾਊਂਡੇਸ਼ਨ ਵਲੋਂ ਲਗਾਏ ਕੈਂਪ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ। ਅਜੀਤ ਤਸਵੀਰ
31-08-2026
ਬਰਨਾਲਾ, 30 ਅਗਸਤ (ਰਾਜ ਪਨੇਸਰ)-ਮਿੱਟੀ ਫਾਊਂਡੇਸ਼ਨ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਆਪਣੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਂਦਿਆਂ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਉਨ੍ਹਾਂ ਲੋੜਵੰਦ ਵਿਅਕਤੀਆਂ ਲਈ ਦੂਜਾ ਐਨਕ ਵੰਡ ਕੈਂਪ ਲਗਾਇਆ ਗਿਆ, ਜੋ ਆਰਥਿਕ ਤੌਰ ’ਤੇ ਕਮਜ਼ੋਰ ਹੋਣ ਕਾਰਨ ਆਪਣੇ ਲਈ ਐਨਕਾਂ ਖ਼ਰੀਦਣ ਤੋਂ ਅਸਮਰਥ ਹਨ। ਇਸ ਕੈਂਪ ਦੌਰਾਨ ਕਰੀਬ 400 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਲੋੜ ਅਨੁਸਾਰ ਐਨਕਾਂ ਮੁਹੱਈਆ ਕਰਵਾਈਆਂ ਗਈਆਂ। ਕੈਂਪ ਦਾ ਉਦਘਾਟਨ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਮਾਸਟਰ ਰਾਮ ਚੰਦਰ, ਰਵਿੰਦਰ ਪਾਲਕੋ, ਮੰਗਤ ਰਾਏ ਜਿੰਦਲ, ਤਰਸੇਮ ਚੰਦ ਸ਼ਰਮਾ, ਐਡਵੋਕੇਟ ਵਿਜੈ ਕੁਮਾਰ, ਮਾਸਟਰ ਸਤਨਾਮ ਸ਼ਰਮਾ, ਬਲਰਾਜ ਟੁਟੇਜਾ, ਸਤੀਸ਼ ਸਿੰਧਵਾਨੀ ਅਤੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਅਰੋੜਾ ਸਮੇਤ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਵਲੋਂ ਮੁੱਖ ਮਹਿਮਾਨ ਵਜੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਲੋੜਵੰਦ ਵਿਅਕਤੀਆਂ ਨੂੰ ਐਨਕਾਂ ਵੀ ਵੰਡੀਆਂ ਗਈਆਂ। ਕੈਂਪ ਦੌਰਾਨ ਆਪਥੈਲਮਿਕ ਅਫ਼ਸਰ ਰਾਜਿੰਦਰ ਕੁਮਾਰ, ਜੋਗਰਾਜ, ਰਾਜ ਕੁਮਾਰ ਅਤੇ ਸੁਰੇਸ਼ ਰਾਣੀ ਵਲੋਂ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੀ ਨਜ਼ਰ ਅਨੁਸਾਰ ਐਨਕਾਂ ਦੇ ਸਹੀ ਨੰਬਰ ਨਿਰਧਾਰਤ ਕੀਤੇ ਗਏ, ਤਾਂ ਜੋ ਹਰੇਕ ਲਾਭਪਾਤਰੀ ਨੂੰ ਉਸ ਦੀ ਲੋੜ ਮੁਤਾਬਕ ਐਨਕ ਮੁਹੱਈਆ ਕਰਵਾਈ ਜਾ ਸਕੇ। ਕੈਂਪ ਨੂੰ ਸਫਲ ਬਣਾਉਣ ਵਿਚ ਵਾਰਡ ਨੰਬਰ 32 ਦੇ ਆਂਗਣਵਾੜੀ ਸਟਾਫ਼ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਆਂਗਣਵਾੜੀ ਸਟਾਫ਼ ਨੇ ਘਰ-ਘਰ ਜਾ ਕੇ ਉਨ੍ਹਾਂ ਵਿਅਕਤੀਆਂ ਦੀ ਪਛਾਣ ਕੀਤੀ ਜਿਨ੍ਹਾਂ ਨੂੰ ਐਨਕਾਂ ਦੀ ਲੋੜ ਸੀ ਅਤੇ ਲੋੜਵੰਦ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ। ਮਿੱਟੀ ਫਾਊਂਡੇਸ਼ਨ ਵਲੋਂ ਆਂਗਣਵਾੜੀ ਸਟਾਫ਼ ਦਾ ਇਸ ਸਹਿਯੋਗ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਮਿੱਟੀ ਫਾਊਂਡੇਸ਼ਨ ਦੇ ਪ੍ਰਧਾਨ ਡਾ: ਹੇਮ ਰਾਜ ਗਰਗ ਕੌਂਸਲਰ ਨੇ ਕਿਹਾ ਕਿ ਮਿੱਟੀ ਫਾਊਂਡੇਸ਼ਨ ਵਲੋਂ 4000 ਲੋੜਵੰਦ ਵਿਅਕਤੀਆਂ ਨੂੰ ਐਨਕਾਂ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਕੈਂਪ ਦੌਰਾਨ ਵੀ ਕਰੀਬ 400 ਵਿਅਕਤੀਆਂ ਨੂੰ ਐਨਕਾਂ ਮੁਹੱਈਆ ਕਰਵਾਈਆਂ ਗਈਆਂ ਸਨ ਅਤੇ ਇਸ ਦੂਜੇ ਕੈਂਪ ਵਿਚ ਵੀ ਕਰੀਬ 400 ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਲੋੜ ਅਨੁਸਾਰ ਐਨਕਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਿੱਟੀ ਫਾਊਂਡੇਸ਼ਨ ਦਾ ਮੁੱਖ ਉਦੇਸ਼ ਸਮਾਜ ਦੇ ਉਨ੍ਹਾਂ ਵਰਗਾਂ ਤੱਕ ਸਹਾਇਤਾ ਪਹੁੰਚਾਉਣਾ ਹੈ ਜੋ ਆਪਣੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਿਚ ਮੁਸ਼ਕਲ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਵਲੋਂ ਕਰੀਬ 8000 ਲੜਕੀਆਂ ਨੂੰ ਲਗਾਤਾਰ ਸੈਨੇਟਰੀ ਪੈਡ ਅਤੇ ਹੋਰ ਨਿੱਜੀ ਸਫ਼ਾਈ ਸਬੰਧੀ ਸਮੱਗਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਭਵਿੱਖ ਵਿਚ ਵੀ ਸਮਾਜ ਭਲਾਈ ਦੇ ਕਾਰਜ ਪੂਰੀ ਸ਼ਿੱਦਤ ਨਾਲ ਜਾਰੀ ਰੱਖੇ ਜਾਣਗੇ। ਇਸ ਮੌਕੇ ਮਿੱਟੀ ਫਾਊਂਡੇਸ਼ਨ ਦੇ ਮੈਂਬਰ ਬਲਬੀਰ ਸਿੰਘ ਜਾਗਲ ( ਚੇਅਰਮੈਨ), ਸੁਰੇਸ਼ ਕੁਮਾਰ ਰਿਟਾਇਰਡ ਮੈਨੇਜਰ (ਖ਼ਜ਼ਾਨਚੀ), ਸੁਸ਼ੀਲ ਕੁਮਾਰ ਕੱਲੀ, ਗਗਨ ਕੁਮਾਰ, ਸਤਨਾਮ ਸਿੰਘ, ਰਾਕੇਸ਼ ਕੁਮਾਰ, ਡਾ: ਅਭਿਸ਼ੇਕ ਸ਼ਰਮਾ, ਰਾਜਦੀਪ ਸਿੰਘ ਅਤੇ ਪ੍ਰੋਫੈਸਰ ਵਿਜੈ ਕੁਮਾਰ (ਪ੍ਰੈੱਸ ਸਕੱਤਰ) ਅਤੇ ਗੋਰਾ ਸੰਧੂ, ਨਾਇਬ ਸਿੰਘ ਵੀ ਹਾਜ਼ਰ ਸਨ।