31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪਿੰਡ ਚੀਮਾ ਦੇ ਖੇਡ ਮੈਦਾਨ ਮੁੜ ਪਰਤੀਆਂ ਰੌਣਕਾਂ, ਕਬੱਡੀ ਕੈਂਪ ਦੀ ਹੋਈ ਸ਼ੁਰੂਆਤ

ਟੱਲੇਵਾਲ, 30 ਅਗਸਤ (ਸੋਨੀ ਚੀਮਾ)-ਜ਼ਿਕਰਯੋਗ ਹੈ ਕਿ ਨਸ਼ਿਆਂ ਕਾਰਨ ਜ਼ਿਲ੍ਹੇ ਵਿਚ ਹਾਟ ਸਪਾਟ ’ਤੇ ਆਏ ਪਿੰਡ ਚੀਮਾ ਲਈ ਕੁੱਝ ਰਾਹਤ ਵਾਲੀ ਗੱਲ ਹੈ ਕਿ ਪਿੰਡ ਦੇ ਮੁੱਖ ਖੇਡ ਗਰਾਊਂਡ ਵਿਚ ਮੁੜ ਰੌਣਕਾਂ ਪਰਤ ਆਈਆਂ, ਜਦੋਂ ਇੱਥੇ ਨੌਜਵਾਨਾਂ ਨੂੰ ਮਾਂ ਖੇਡ ਕਬੱਡੀ ਨਾਲ ਜੋੜਨ ਲਈ ਸਮਾਜ ਸੇਵੀ ਐਨ. ਆਰ.

ਅਜੀਤ ਡੈਸਕ 31-08-2026
ਟੱਲੇਵਾਲ, 30 ਅਗਸਤ (ਸੋਨੀ ਚੀਮਾ)-ਜ਼ਿਕਰਯੋਗ ਹੈ ਕਿ ਨਸ਼ਿਆਂ ਕਾਰਨ ਜ਼ਿਲ੍ਹੇ ਵਿਚ ਹਾਟ ਸਪਾਟ ’ਤੇ ਆਏ ਪਿੰਡ ਚੀਮਾ ਲਈ ਕੁੱਝ ਰਾਹਤ ਵਾਲੀ ਗੱਲ ਹੈ ਕਿ ਪਿੰਡ ਦੇ ਮੁੱਖ ਖੇਡ ਗਰਾਊਂਡ ਵਿਚ ਮੁੜ ਰੌਣਕਾਂ ਪਰਤ ਆਈਆਂ, ਜਦੋਂ ਇੱਥੇ ਨੌਜਵਾਨਾਂ ਨੂੰ ਮਾਂ ਖੇਡ ਕਬੱਡੀ ਨਾਲ ਜੋੜਨ ਲਈ ਸਮਾਜ ਸੇਵੀ ਐਨ.ਆਰ.ਆਈਜ ਦੇ ਸਹਿਯੋਗ ਨਾਲ ਅਤੇ ਕਾਕਾ ਚੀਮਾ ਲੋਧੀ ਕੱਪ ਵਾਲਾ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਵਲੋਂ ਕਬੱਡੀ ਕੈਂਪ ਲਗਾ ਕੇ ਖਿਡਾਰੀਆਂ ਨੂੰ ਕਬੱਡੀ ਦੇ ਦਾਅ ਪੇਚ ਦੱਸੇ ਜਾ ਰਹੇ ਹਨ। ਕੁੱਝ ਦਿਨਾਂ ਤੋਂ ਸ਼ੁਰੂ ਹੋਏ ਇਸ ਕਬੱਡੀ ਕੱਪ ਦਾ ਆਗਾਜ਼ ਨਿਊ ਯੂਥ ਸਪੋਰਟਸ ਕਲੱਬ ਚੀਮਾ ਦੇ ਪ੍ਰਧਾਨ ਪਰਵਿੰਦਰ ਸਿੰਘ ਭਾਗ ਪੈਲੇਸ ਵਾਲਿਆਂ ਵਲੋਂ ਰੀਬਨ ਕੱਟ ਕਰਦਿਆਂ ਕਿਹਾ ਕਿ ਖੇਡਾਂ ਹੀ ਨੌਜਵਾਨ ਪੀੜ੍ਹੀ ਚਿੱਟੇ ਅਤੇ ਹੋਰ ਮਾਰੂ ਨਸ਼ਿਆਂ ਤੋਂ ਨਿਜਾਤ ਦਿਵਾ ਸਕਦੀਆਂ ਹਨ, ਕਿਉਂਕਿ ਖੇਡਾਂ ਨਾਲ ਨੌਜਵਾਨ ਪੀੜ੍ਹੀ ਸਰੀਰ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਹੁੰਦੀ ਹੈ। ਇਸ ਮੌਕੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਕਾਕਾ ਚੀਮਾ ਤੇ ਗੁਰਮੀਤ ਸਿੰਘ ਨੰਬਰਦਾਰ ਨੇ ਕਿਹਾ ਕਿ ਇਸ ਕੈਂਪ ਦੇ ਸ਼ੁਰੂ ਹੋਣ ਨਾਲ ਪਿੰਡ ਅਤੇ ਇਲਾਕੇ ਦੇ ਖੇਡ ਪ੍ਰੇਮੀਆਂ ਅਤੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਸੁੰਨੇ ਪਏ ਇਸ ਖੇਡ ਗਰਾਊਂਡ ਵਿਚ ਹੁਣ ਸਵੇਰੇ-ਸ਼ਾਮ ਖਿਡਾਰੀਆਂ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਕੈਂਪ ਵਿਚ ਵੱਡੀ ਗਿਣਤੀ ਵਿਚ ਸਥਾਨਕ ਅਤੇ ਆਸ-ਪਾਸ ਦੇ ਪਿੰਡਾਂ ਦੇ ਗੱਭਰੂਆਂ ਨੇ ਹਿੱਸਾ ਲੈ ਰਹੇ ਹਨ। ਮੈਦਾਨ ਵਿਚ ਨੌਜਵਾਨਾਂ ਦੀ ਮਿਹਨਤ ਅਤੇ ਖੇਡ ਪ੍ਰਤੀ ਜਜਬਾ ਦੇਖਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰੱਖ ਕੇ ਮਾਂ ਖੇਡ ਕਬੱਡੀ ਵੱਲ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਹੀ ਨੌਜਵਾਨਾਂ ਦੀ ਊਰਜਾ ਨੂੰ ਸਹੀ ਪਾਸੇ ਲਗਾ ਸਕਦੀਆਂ ਹਨ ਅਤੇ ਕਬੱਡੀ ਸਾਡੀ ਮਾਂ ਖੇਡ ਹੋਣ ਕਰ ਕੇ ਹਰ ਪੰਜਾਬੀ ਦੇ ਦਿਲ ਦੇ ਬੇਹੱਦ ਕਰੀਬ ਹੈ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਖਿਡਾਰੀਆਂ ਨੂੰ ਕਬੱਡੀ ਦੀਆਂ ਬਾਰੀਕੀਆਂ, ਦਾਅ-ਪੇਚ ਅਤੇ ਸਰੀਰਕ ਫਿਟਨੈਸ ਬਣਾਈ ਰੱਖਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਖਿਡਾਰੀਆਂ ਦੀ ਖ਼ੁਰਾਕ ਅਤੇ ਹੋਰ ਸਹੂਲਤਾਂ ਦਾ ਵੀ ਪ੍ਰਬੰਧਕਾਂ ਵਲੋਂ ਖ਼ਾਸ ਖ਼ਿਆਲ ਰੱਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਉਕਤ ਕੋਚਿੰਗ ਕੈਂਪ ਮੌਕੇ ੳੁੱਘੇ ਖੇਡ ਪ੍ਰਮੋਟਰ ਸਿੰਦਾ ਸੁਜਾਪੁਰ, ਲੱਡੂ ਕੈਰੇ ਤੋਂ ਹੋਰ ਪ੍ਰਮੋਟਰਾਂ ਵਲੋਂ ਕਬੱਡੀ ਦੀ ਅਕੈਡਮੀ ਲਈ ਟਰਾਇਲ ਵੀ ਲਏ ਜਾ ਰਹੇ ਹਨ। ਇਸ ਮੌਕੇ ਬੱਗਾ ਸਿੰਘ ਸਿੱਖ, ਸਾਬਕਾ ਸਰਪੰਚ ਜਗਤਾਰ ਸਿੰਘ, ਕੋਚ ਡਾ: ਬਲਦੇਵ ਸਿੰਘ, ਜੋਤੀ ਚੀਮਾ, ਕਾਕਾ ਚੀਮਾ, ਦਰਸ਼ਨ ਸਿੰਘ ਚੀਮਾ, ਗੁਰਮੇਲ ਸਿੰਘ ਪੰਚ, ਭੋਲਾ ਸਿੰਘ, ਕਾਲੂ ਭੋਤਨਾ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਵਲੋਂ ਪੁਸਤਕ ਲੋਕ ਅਰਪਣ ਅਤੇ ਰੂਬਰੂ ਸਮਾਗਮ ਕਰਵਾਇਆ ਅਗਲੀ ਖ਼ਬਰ ਮਿੱਟੀ ਫਾਊਂਡੇਸ਼ਨ ਨੇ ਦੂਜਾ ਐਨਕ ਵੰਡ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।