ਚੋਰਾਂ ਨੇ ਦਿਨ-ਦਿਹਾੜੇ ਫਲ ਫਰੂਟ ਵਿਕਰੇਤਾ ਦੇ ਘਰ ਨੂੰ ਬਣਾਇਆ ਨਿਸ਼ਾਨਾ
ਤਪਾ ਮੰਡੀ, 31 ਅਗਸਤ (ਪ੍ਰਵੀਨ ਗਰਗ)-ਨਾਮਾਲੂਮ ਚੋਰਾਂ ਵਲੋਂ ਦਿਨ ਦਿਹਾੜੇ ਹੀ ਤਾਜੋ ਰੋਡ ’ਤੇ ਸਥਿਤ ਇੱਕ ਫਲ ਫਰੂਟ ਵਿਕਰੇਤਾ ਦੇ ਘਰ ’ਚ ਦਾਖਲ ਹੋ ਕੇ ਨਕਦੀ ਸਮੇਤ ਹੋਰ ਸਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਲ ਫਰੂਟ ਵਿਕਰੇਤਾ ਤਰਸੇਮ ਲਾਲ ਪੁੱਤਰ ਫੂਲ ਚੰਦ ਨੇ ਦੱਸਿਆ ਕਿ ਉਹ ਬਾਹਰਲੇ ਬੱਸ ਸਟੈਂਡ ’ਤੇ ਸਬਜ਼ੀ, ਫਲ ਫਰੂਟ ਦੀ ਦੁਕਾਨ ਕਰਦੇ ਹਨ, ਜਿਸ ਕਰ ਕੇ ਉਨ੍ਹਾਂ ਦਾ ਸਾਰਾ ਪਰਿਵਾਰ ਘਰ ਨੂੰ ਤਾਲੇ ਲਾ ਕੇ ਦੁਕਾਨ ’ਤੇ ਹਾਜ਼ਰ ਸੀ।
ਤਪਾ ਮੰਡੀ, 31 ਅਗਸਤ (ਪ੍ਰਵੀਨ ਗਰਗ)-ਨਾਮਾਲੂਮ ਚੋਰਾਂ ਵਲੋਂ ਦਿਨ ਦਿਹਾੜੇ ਹੀ ਤਾਜੋ ਰੋਡ ’ਤੇ ਸਥਿਤ ਇੱਕ ਫਲ ਫਰੂਟ ਵਿਕਰੇਤਾ ਦੇ ਘਰ ’ਚ ਦਾਖਲ ਹੋ ਕੇ ਨਕਦੀ ਸਮੇਤ ਹੋਰ ਸਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਲ ਫਰੂਟ ਵਿਕਰੇਤਾ ਤਰਸੇਮ ਲਾਲ ਪੁੱਤਰ ਫੂਲ ਚੰਦ ਨੇ ਦੱਸਿਆ ਕਿ ਉਹ ਬਾਹਰਲੇ ਬੱਸ ਸਟੈਂਡ ’ਤੇ ਸਬਜ਼ੀ, ਫਲ ਫਰੂਟ ਦੀ ਦੁਕਾਨ ਕਰਦੇ ਹਨ, ਜਿਸ ਕਰ ਕੇ ਉਨ੍ਹਾਂ ਦਾ ਸਾਰਾ ਪਰਿਵਾਰ ਘਰ ਨੂੰ ਤਾਲੇ ਲਾ ਕੇ ਦੁਕਾਨ ’ਤੇ ਹਾਜ਼ਰ ਸੀ। ਜਿਸ ਤੋਂ ਬਾਅਦ ਦੁਪਹਿਰ ਸਮੇਂ ਨਾਮਾਲੂਮ ਚੋਰ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਦਰਵਾਜ਼ੇ ਨੂੰ ਅੰਦਰੋਂ ਲੱਗਿਆ ਹੋਇਆ ਕੁੰਡਾ ਤੋੜ ਕੇ ਦੂਸਰੇ ਕਮਰੇ ’ਚ ਦਾਖਲ ਹੋ ਗਏ ਜਿੱਥੋਂ ਉਨ੍ਹਾਂ ਕਮਰੇ ਅੰਦਰ ਰੱਖੀ ਅਲਮਾਰੀ ਵਿਚੋਂ ਸੋਨਾ, 700 ਗ੍ਰਾਮ ਦੇ ਕਰੀਬ ਚਾਂਦੀ ਤੋਂ ਇਲਾਵਾ ਬੈੱਡ ਦੇ ਗੱਦੇ ਹੇਠ ਰੱਖੀ ਹੋਈ 10 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਕੇ ਫ਼ਰਾਰ ਹੋ ਗਏ ਅਤੇ ਜਾਂਦੇ ਸਮੇਂ ਘਰ ਅੰਦਰ ਰੱਖੀਆਂ ਦੋ ਗੋਲਕਾਂ ਦੀ ਵੀ ਭੰਨਤੋੜ ਕਰ ਗਏ। ਉਨ੍ਹਾਂ ਨੂੰ ਇਸ ਘਟਨਾ ਸਬੰਧੀ ਉਦੋਂ ਪਤਾ ਲੱਗਾ ਜਦੋਂ ਉਹ ਦੁਪਹਿਰ ਤੋਂ ਬਾਅਦ ਆਪਣੇ ਘਰ ਪੁੱਜੇ ਤਾਂ ਦੇਖਿਆ ਕਿ ਅਲਮਾਰੀ ਅੰਦਰਲਾ ਸਮਾਨ ਇੱਧਰ ਉੱਧਰ ਬਿਖਰਿਆ ਪਿਆ ਸੀ। ਉਨ੍ਹਾਂ ਤੁਰੰਤ ਇਸ ਘਟਨਾ ਸਬੰਧੀ ਤਪਾ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਖੰਘਾਲੀ ਜਾ ਰਹੀ ਹੈ, ਇਨ੍ਹਾਂ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।