ਭਾਕਿਯੂ ਉਗਰਾਹਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੱਕਾ ਮੋਰਚਾ ਨੌਵੇਂ ਦਿਨ ’ਚ ਸ਼ਾਮਿਲ
ਬਰਨਾਲਾ, 7 ਸਤੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਅੱਗੇ ਪੱਕਾ ਮੋਰਚਾ ਨੌਵੇਂ ਦਿਨ ’ਚ ਸ਼ਾਮਿਲ ਹੋ ਗਿਆ ਹੈ। ਇਸ ਮੌਕੇ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਬਰਨਾਲਾ, 7 ਸਤੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਅੱਗੇ ਪੱਕਾ ਮੋਰਚਾ ਨੌਵੇਂ ਦਿਨ ’ਚ ਸ਼ਾਮਿਲ ਹੋ ਗਿਆ ਹੈ। ਇਸ ਮੌਕੇ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨੈਲ ਸਿੰਘ ਬਦਰਾ, ਕ੍ਰਿਸ਼ਨ ਸਿੰਘ, ਭਗਤ ਸਿੰਘ ਛੰਨਾ, ਦਰਸ਼ਨ ਭੈਣੀ, ਜਰਨੈਲ ਸਿੰਘ ਜਵੰਧਾ, ਮਲਕੀਤ ਸਿੰਘ ਹੇੜੀਕੇ, ਕੁਲਜੀਤ ਸਿੰਘ ਵਜੀਦਕੇ ਨੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਦੇਸ਼ ਧ੍ਰੋਹੀ ਹੈ, ਭਾਰਤੀ ਅਨਾਜ ਮੰਡੀਆਂ ਦਾ ਸਫ਼ਾਇਆ ਕਰ ਕੇ ਅਮਰੀਕੀ ਸਾਮਰਾਜ ਕਾਰਪੋਰੇਟ ਘਰਾਣਿਆਂ ਲਈ ਮੰਡੀਆਂ ਅੰਬਾਨੀ, ਅਡਾਨੀ ਦੇ ਸਾਇਲੋ ਖਵਾਉਣ ਲਈ ਜ਼ੋਰ ਲੱਗਿਆ ਹੋਇਆ ਹੈ। ਭਾਰਤ ਵਿਚ ਅਮਰੀਕਾ ਦਾ ਅਨਾਜ, ਸਬਜ਼ੀਆਂ, ਫ਼ਲ, ਮੇਵੇ, ਤੇਲ, ਦੁੱਧ ਤੋਂ ਬਣਨ ਵਾਲੇ ਕੁੱਲ ਪ੍ਰੋਡੈਕਟ ਅਮਰੀਕਾ ਤੋਂ ਹੀ ਬਣਾ ਕੇ ਭਾਰਤ ਦੀਆਂ ਮੰਡੀਆਂ ਵਿਚ ਭੇਜਿਆ ਜਾਵੇਗਾ। ਭਾਰਤ ਦੀ ਸਸਤੀ ਲੇਬਰ, ਜ਼ਮੀਨ ’ਤੇ ਕਬਜ਼ਾ ਕਰਵਾ ਕੇ ਕੱਚਾ ਮਾਲ ਤਿਆਰ ਕਰ ਕੇ ਬਾਹਰਲੇ ਦੇਸ਼ਾਂ ਵਿਚ ਭੇਜਿਆ ਜਾਵੇਗਾ। ਇਸ ਤਰ੍ਹਾਂ ਭਾਰਤ ਦਾ ਸਰਮਾਇਆ ਵਿਦੇਸ਼ੀ ਕੰਪਨੀਆਂ ਆਪਣੇ ਮੁਲਕਾਂ ਵਿਚ ਲੈ ਜਾਣਗੀਆਂ। ਭਾਰਤ ਕੰਗਾਲ ਹੋ ਕੇ ਕਰਜ਼ੇ ਦੇ ਬੋਝ ਕਾਰਨ ਭਾਰਤ ਗ਼ੁਲਾਮ ਹੋ ਜਾਵੇਗਾ। ਇਸੇ ਤਰ੍ਹਾਂ ਹਰਾ ਇਨਕਲਾਬ ਲਿਆਉਣ ਇੱਕ ਸਾਜਿਸ਼ ਸੀ, ਜਿਸ ਦੇ ਨਾਲ ਕੰਪਨੀਆਂ ਟਰੈਕਟਰ ਮਸ਼ੀਨਰੀ ਤੇਲ ਖਾਦਾਂ ਕੀਟਨਾਸ਼ਕ ਦਵਾਈਆਂ ਆਦਿ ਵੱਡੇ ਪੱਧਰ ’ਤੇ ਅਰਬਾਂ ਖਰਬਾਂ ਰੁਪਏ ਦੀ ਮੁਨਾਫ਼ੇ ਲੁੱਟ ਕੇ ਲੈ ਕੇ ਚਲੀਆਂ ਗਈਆ। ਹੁਣ ਫਿਰ ਲੈਂਡ ਪੂਲਿੰਗ ਨੀਤੀ ਤਹਿਤ ਸਾਡੀਆਂ ਜ਼ਮੀਨਾਂ, ਜਲ, ਜੰਗਲ, ਖਣਿਜ ਪਦਾਰਥ ਆਦਿ ’ਤੇ ਕਬਜ਼ਾ ਕਰਵਾਉਣ ਜਾ ਰਹੇ ਹਨ । ਇਸ ਮੌਕੇ ਹਰੀ ਸਿੰਘ ਭਗਤਪੁਰਾ, ਸਾਧਾ ਸਿੰਘ ਦਰਾਕਾ, ਔਰਤ ਆਗੂ ਮਨਜੀਤ ਕੌਰ ਕਾਹਨੇਕੇ, ਨਵਦੀਪ ਕੌਰ ਪੰਜਗਰਾਈਂ, ਕੁਲਵੰਤ ਕੌਰ ਧਨੌਲਾ, ਅਮਰਜੀਤ ਕੌਰ, ਰਣਜੀਤ ਕੌਰ ਆਦਿ ਆਗੂ ਹਾਜ਼ਰ ਸਨ।