ਪ੍ਰਧਾਨ ਮੰਤਰੀ ਮੋਦੀ ਦੀ ਚੰਗੀ ਕਾਰਗੁਜ਼ਾਰੀ ਦਾ ਫਾਇਦਾ ਭਾਜਪਾ ਨੂੰ ਚੋਣਾਂ ’ਚ ਮਿਲੇਗਾ-ਅਨੂਪ ਸਿੰਘ ਭੁੱਲਰ
ਖੇਮਕਰਨ, 7 ਸਤੰਬਰ (ਰਾਕੇਸ਼ ਬਿੱਲਾ)-ਦੇਸ਼ ਨੂੰ ਨਰਿੰਦਰ ਮੋਦੀ ਵਰਗਾ ਪ੍ਰਧਾਨ ਮੰਤਰੀ ਕਦੇ ਵੀ ਨਹੀਂ ਮਿਲ ਸਕਦਾ, ਜਿੰਨਾ ਦੀ ਕਾਰਗੁਜ਼ਾਰੀ ਕਰਕੇ ਅੱਜ ਦੇਸ਼ ਲਗਾਤਾਰ ਤਰੱਕੀ ਕਰਦਾ ਜਾ ਰਿਹਾ ਹੈ। ਸਾਡੇ ਦੇਸ਼ ’ਚ ਭਾਜਪਾ ਦੀ ਅਗਵਾਈ ਵਾਲੀ ਮਜ਼ਬੂਤ ਸਰਕਾਰ ਕਰਕੇ ਹਰ ਮੁਲਕ ਭਾਰਤ ਨਾਲ ਮਿਲ ਕੇ ਚੱਲਣਾ ਚਾਹ ਰਿਹਾ ਹੈ।
ਖੇਮਕਰਨ, 7 ਸਤੰਬਰ (ਰਾਕੇਸ਼ ਬਿੱਲਾ)-ਦੇਸ਼ ਨੂੰ ਨਰਿੰਦਰ ਮੋਦੀ ਵਰਗਾ ਪ੍ਰਧਾਨ ਮੰਤਰੀ ਕਦੇ ਵੀ ਨਹੀਂ ਮਿਲ ਸਕਦਾ, ਜਿੰਨਾ ਦੀ ਕਾਰਗੁਜ਼ਾਰੀ ਕਰਕੇ ਅੱਜ ਦੇਸ਼ ਲਗਾਤਾਰ ਤਰੱਕੀ ਕਰਦਾ ਜਾ ਰਿਹਾ ਹੈ। ਸਾਡੇ ਦੇਸ਼ ’ਚ ਭਾਜਪਾ ਦੀ ਅਗਵਾਈ ਵਾਲੀ ਮਜ਼ਬੂਤ ਸਰਕਾਰ ਕਰਕੇ ਹਰ ਮੁਲਕ ਭਾਰਤ ਨਾਲ ਮਿਲ ਕੇ ਚੱਲਣਾ ਚਾਹ ਰਿਹਾ ਹੈ। ਇਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰਾਂ ਦੇਸ਼ ਦੇ ਹਰ ਸੂਬੇ ’ਚ ਬਣਦੀ ਜਾ ਰਹੀ ਹੈ। ਪੰਜਾਬ ਇਕ ਅਜਿਹਾ ਸੂਬਾ ਹੈ, ਜਿਹੜਾ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਕਰਕੇ ਬਹੁਤ ਪੱਛੜ ਚੁੱਕਾ ਹੈ। ਇਸ ਕਰਕੇ ਪੰਜਾਬ ਵਾਸੀਆਂ ਵੀ ਹੁਣ ਸੂਬੇ ’ਚ ਭਾਜਪਾ ਦੀ ਅਗਵਾਈ ਹੇਠ ਡੱਬਲ ਇੰਜਣ ਵਾਲੀ ਸਰਕਾਰ ਬਣਾਉਣ ਦਾ ਫੈਸਲਾ ਕਰ ਲਿਆ ਹੈ। ਅਗਲੇ ਸਾਲ ਸੂਬੇ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਵੱਡੀ ਜਿੱਤ ਹਾਸਲ ਕਰਨ ਵਾਲੀ ਹੈ। ਇਹ ਦਾਅਵਾ ਭਾਜਪਾ ਦੀ ਸੂਬਾ ਕਾਰਜ ਕਰਨੀ ਮੈਂਬਰ ਅਨੂਪ ਸਿੰਖ ਭੁੱਲਰ ਨੇ ਸਰਹੱਦੀ ਪਿੰਡ ਮਸਤਗੜ੍ਹ ’ਚ ਪਿੰਡ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਦੇ ਘਰ ’ਚ ਭਾਜਪਾ ਦੇ ਹੱਕ ਵਿਚ ਪਿੰਡ ਵਾਸੀਆਂ ਦੀ ਹੋਈ ਬੈਠਕ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਜਿਹੜੀ ਬਦਲਾਅ ਦਾ ਨਾਅਰਾ ਦੇ ਕੇ ਸੱਤਾ ’ਚ ਆਈ ਸੀ, ਪਰ ਇਸ ਸਰਕਾਰ ਦੇ ਰਾਜ ਦੌਰਾਨ ਹਰ ਵਰਗ ਏਨਾ ਦੁਖੀ ਹੋ ਚੁੱਕਾ ਹੈ ਕਿ ‘ਆਪ’ ਪਾਰਟੀ ਨੂੰ ਵੋਟਾਂ ਪਾ ਕੇ ਪਛਤਾਅ ਰਿਹਾ ਹੈ। ਭਾਜਪਾ ਆਗੂ ਨੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਪਾਰਟੀ ਦੇ ਹੱਥ ਮਜ਼ਬੂਤ ਕਰੋ, ਤਾਂ ਜੋ ਸਰਹੱਦੀ ਖੇਤਰ ਤਰੱਕੀ ਕਰ ਸਕੇ।ਇਸ ਮੌਕੇ ਸਾਬਕਾ ਸਰਪੰਚ ਸ਼ੇਰ ਸਿੰਘ ਸਕੱਤਰਾ, ਡਾ. ਜਰਨੈਲ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ, ਅੰਗਰੇਜ ਸਿੰਘ, ਮੇਹਰ ਸਿੰਘ, ਫ਼ੌਜਾ ਸਿੰਘ, ਪ੍ਰਗਟ ਸਿੰਘ, ਭੋਲਾ ਸਿੰਘ, ਬਾਬਾ ਗੇਜਾ ਸਿੰਘ, ਸਾਰਜ ਸਿੰਘ, ਪ੍ਰਤਾਪ ਸਿੰਘ , ਮਹਿੰਦਰ ਸਿੰਘ, ਰਣਬੀਰ ਸਿੰਘ, ਅਰਮਾਨ ਸਿੰਘ, ਸਹਿਜ ਸਿੰਘ, ਮਨਕੀਰਤ ਸਿੰਘ, ਵਿਕਰਮਜੀਤ ਸਿੰਘ, ਅੰਸ਼ਦੀਪ ਸਿੰਘ, ਗੁਰਨਿਵਾਜ ਸਿੰਘ ਆਦਿ ਸ਼ਾਮਿਲ ਸਨ।