12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬੈਂਕ ਕਰਮਚਾਰੀਆਂ ਨੇ 5-ਦਿਨਾਂ ਬੈਂਕਿੰਗ ਅਤੇ ਪੀ.ਐਲ.ਆਈ. ਦੀ ਮੰਗ ਨੂੰ ਲੈ ਕੇ ਕੀਤੀ ਹੜਤਾਲ

ਬਰਨਾਲਾ, 11 ਸਤੰਬਰ (ਨਰਿੰਦਰ ਅਰੋੜਾ)-ਦੇਸ਼-ਵਿਆਪੀ ਬੈਂਕ ਹੜਤਾਲ ਦੇ ਸੱਦੇ ’ਤੇ ਅੱਜ ਬਰਨਾਲਾ ਸੈਂਟਰ ਵਿਖੇ 5-ਦਿਨਾ ਬੈਂਕਿੰਗ ਲਾਗੂ ਕਰਨ ਅਤੇ ਨਿਆਂਸੰਗਤ, ਪਾਰਦਰਸ਼ੀ ਪੀ. ਐਲ.

ਅਜੀਤ ਡੈਸਕ 12-09-2026
ਬਰਨਾਲਾ, 11 ਸਤੰਬਰ (ਨਰਿੰਦਰ ਅਰੋੜਾ)-ਦੇਸ਼-ਵਿਆਪੀ ਬੈਂਕ ਹੜਤਾਲ ਦੇ ਸੱਦੇ ’ਤੇ ਅੱਜ ਬਰਨਾਲਾ ਸੈਂਟਰ ਵਿਖੇ 5-ਦਿਨਾ ਬੈਂਕਿੰਗ ਲਾਗੂ ਕਰਨ ਅਤੇ ਨਿਆਂਸੰਗਤ, ਪਾਰਦਰਸ਼ੀ ਪੀ.ਐਲ.ਆਈ. ਦੀ ਮੰਗ ਨੂੰ ਲੈ ਕੇ ਵੱਖ-ਵੱਖ ਸਰਕਾਰੀ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਐਸ.ਬੀ.ਆਈ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ਼ ਇੰਡੀਆ ਅਤੇ ਕੈਨਰਾ ਬੈਂਕ ਸਮੇਤ ਵੱਖ-ਵੱਖ ਬੈਂਕਾਂ ਦੇ ਬੈਂਕ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲੈਂਦਿਆਂ ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਪੂਰਨ ਏਕਤਾ ਦਾ ਪ੍ਰਗਟਾਵਾ ਕੀਤਾ। ਰੋਸ ਪ੍ਰਦਰਸ਼ਨ ਕਰਦੀਆਂ ਆਗੂ ਹਨੀ ਗੋਇਲ, ਵਰਿੰਦਰਜੀਤ ਸਿੰਘ, ਸੰਦੀਪ ਸਿੰਘ, ਜਗਦੀਪ ਸਿੰਘ, ਤਸਵੀਰ ਸਿੰਘ, ਗਗਨਦੀਪ ਸ਼ਰਮਾ, ਮੈਡਮ ਨੀਤੂ ਗੋਇਲ, ਸੁਨੀਲ ਜਿੰਦਲ, ਨਿਸ਼ੂ ਗੋਇਲ, ਨਿਖਿਲ ਗੋਇਲ, ਪਰਮਿੰਦਰ ਸਿੰਘ ਅਤੇ ਸੁਖਮਨਦੀਪ ਸਿੰਘ ਆਦਿ ਨੇ ਕਿਹਾ ਕਿ 5-ਦਿਨਾ ਬੈਂਕਿੰਗ ਅਤੇ ਨਿਆਂਸੰਗਤ ਪੀ.ਐਲ.ਆਈ. ਕਿਸੇ ਇਕ ਬੈਂਕ ਜਾਂ ਇਕ ਵਰਗ ਦੀ ਨਹੀਂ, ਸਗੋਂ ਸਮੂਹ ਬੈਂਕਿੰਗ ਭਾਈਚਾਰੇ ਦੀ ਸਾਂਝੀ ਮੰਗ ਹੈ ਅਤੇ ਇਹ ਮੰਗ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਹੈ। ਆਧੁਨਿਕ ਬੈਂਕਿੰਗ ਪ੍ਰਣਾਲੀ ਵਿਚ ਡਿਜੀਟਲ ਬੈਂਕਿੰਗ, 24&7 ਸੇਵਾਵਾਂ ਅਤੇ ਤਕਨਾਲੋਜੀ ਦੇ ਵਧਦੇ ਇਸਤੇਮਾਲ ਦੇ ਬਾਵਜੂਦ ਬੈਂਕ ਕਰਮਚਾਰੀਆਂ ’ਤੇ ਕੰਮ ਦਾ ਬੋਝ ਲਗਾਤਾਰ ਵਧ ਰਿਹਾ ਹੈ। 5-ਦਿਨਾ ਬੈਂਕਿੰਗ ਕਰਮਚਾਰੀਆਂ ਦਾ ਬੋਝ ਤਾਂ ਘਟੇਗਾ ਹੀ ਨਾਲ-ਨਾਲ ਇਕ ਹੋਰ ਉਤਪਾਦਕ, ਸੰਤੁਸ਼ਟ ਅਤੇ ਕੁਸ਼ਲ ਵਰਕਫੈਸ ਤਿਆਰ ਕਰਨ ਵੱਲ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਬੈਂ ਕਾਂ ਦੀ ਤਰੱਕੀ, ਮੁਨਾਫ਼ੇ ਅਤੇ ਗਾਹਕ ਸੇਵਾ ਵਿਚ ਹਰ ਪੱਧਰ ਦੇ ਕਰਮਚਾਰੀ ਦਾ ਯੋਗਦਾਨ ਹੁੰਦਾ ਹੈ। ਇਸ ਲਈ ਪੀ.ਐਲ.ਆਈ. ਦੀ ਪ੍ਰਣਾਲੀ ਨਿਆਂਸੰਗਤ, ਪਾਰਦਰਸ਼ੀ, ਵਾਜਬ ਅਤੇ ਕਰਮਚਾਰੀਆਂ ਦੀ ਅਸਲ ਮਿਹਨਤ ਤੇ ਯੋਗਦਾਨ ਨੂੰ ਧਿਆਨ ਵਿਚ ਰੱਖਣ ਵਾਲੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਮਿਹਨਤ ਦਾ ਉਚਿੱਤ ਮੁੱਲ ਦਿੱਤੇ ਬਿਨਾਂ ਬੈਂਕਿੰਗ ਖੇਤਰ ਦੇ ਵਿਕਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ ਤੇ 26 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ।
ਪਿਛਲੀ ਖ਼ਬਰ ਨਸ਼ਾ ਇੱਕ ਅਜਿਹਾ ਜ਼ਹਿਰ ਹੈ, ਜੋ ਘਰਾਂ ਦੇ ਘਰ ਤਬਾਹ ਕਰ ਦਿੰਦਾ ਹੈ-ਡੀ.ਐਸ.ਪੀ. ਬਰਾੜ ਅਗਲੀ ਖ਼ਬਰ ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ ਵਿਚ ਸੋਨੇ ਤੇ ਚਾਂਦੀ ਦੇ ਤਗਮੇ ਜਿੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।