ਸਬਜ਼ੀ ਮੰਡੀ ਵਿਖੇ ਨਵੇਂ ਬਣੇ ਸ਼ੈੱਡ ਦੇ ਫੜ੍ਹਾਂ ਦੀ ਵੰਡ ਨੂੰ ਲੈ ਕੇ ਪਿਆ ਰੌਲਾ
ਬਰਨਾਲਾ, 13 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਅਨਾਜ ਮੰਡੀ ਬਰਨਾਲਾ ਵਿਖੇ ਸਬਜੀ ਮੰਡੀ ਵਿਚ ਨਵੇਂ ਬਣੇ ਸ਼ੇੱਡ ਦੇ ਫੜ੍ਹਾਂ ਦੀ ਵੰਡ ਨੂੰ ਲੈ ਕੇ ਆੜ੍ਹਤੀਆਂ ਵਿਚਕਾਰ ਕਾਫ਼ੀ ਰੌਲਾ ਪਿਆ ਅਤੇ ਵੱਡੀ ਗਿਣਤੀ ਆੜ੍ਹਤੀਆਂ ਵਲੋਂ ਮਾਰਕੀਟ ਕਮੇਟੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਨਿਊ ਸਬਜ਼ੀ ਮੰਡੀ ਐਸੋਸੀਏਸ਼ਨ ਬਰਨਾਲਾ ਨਾਲ ਸੰਬੰਧਿਤ ਆੜ੍ਹਤੀਆਂ ਗੌਰਵ ਕੁਮਾਰ ਗੌਰਾ, ਕਮਲਪ੍ਰੀਤ ਸਿੰਘ, ਅਰਮਾਨ ਮੁਹੰਮਦ, ਪਵਨ ਕੁਮਾਰ, ਹਰਮੇਲ ਸਿੰਘ ਆਦਿ ਨੇ ਦੱਸਿਆ ਕਿ ਮਾਰਕੀਟ ਕਮੇਟੀ ਬਰਨਾਲਾ ਵਲੋਂ ਸਬਜ਼ੀ ਮੰਡੀ ਵਿਚ ਇੱਕ ਨਵਾਂ ਸ਼ੈੱਡ ਬਣਾਇਆ ਗਿਆ ਹੈ।
ਬਰਨਾਲਾ, 13 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਅਨਾਜ ਮੰਡੀ ਬਰਨਾਲਾ ਵਿਖੇ ਸਬਜੀ ਮੰਡੀ ਵਿਚ ਨਵੇਂ ਬਣੇ ਸ਼ੇੱਡ ਦੇ ਫੜ੍ਹਾਂ ਦੀ ਵੰਡ ਨੂੰ ਲੈ ਕੇ ਆੜ੍ਹਤੀਆਂ ਵਿਚਕਾਰ ਕਾਫ਼ੀ ਰੌਲਾ ਪਿਆ ਅਤੇ ਵੱਡੀ ਗਿਣਤੀ ਆੜ੍ਹਤੀਆਂ ਵਲੋਂ ਮਾਰਕੀਟ ਕਮੇਟੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਨਿਊ ਸਬਜ਼ੀ ਮੰਡੀ ਐਸੋਸੀਏਸ਼ਨ ਬਰਨਾਲਾ ਨਾਲ ਸੰਬੰਧਿਤ ਆੜ੍ਹਤੀਆਂ ਗੌਰਵ ਕੁਮਾਰ ਗੌਰਾ, ਕਮਲਪ੍ਰੀਤ ਸਿੰਘ, ਅਰਮਾਨ ਮੁਹੰਮਦ, ਪਵਨ ਕੁਮਾਰ, ਹਰਮੇਲ ਸਿੰਘ ਆਦਿ ਨੇ ਦੱਸਿਆ ਕਿ ਮਾਰਕੀਟ ਕਮੇਟੀ ਬਰਨਾਲਾ ਵਲੋਂ ਸਬਜ਼ੀ ਮੰਡੀ ਵਿਚ ਇੱਕ ਨਵਾਂ ਸ਼ੈੱਡ ਬਣਾਇਆ ਗਿਆ ਹੈ। ਇਸ ਸ਼ੈੱਡ ਹੇਠ ਫੜ੍ਹਾਂ ਦੀ ਵੰਡ ਸਬੰਧੀ ਅੱਜ ਮਾਰਕੀਟ ਕਮੇਟੀ ਵਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ। ਉਸ ਵਿਚ 33 ਨਵੇਂ ਆੜ੍ਹਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਸ਼ੈੱਡ ਹੇਠ 60 ਆੜ੍ਹਤੀਆਂ ਨੂੰ ਫੜ੍ਹਾਂ ਦੀ ਜਗ੍ਹਾ ਅਲਾਟ ਕੀਤੀ ਜਾਣੀ ਸੀ, ਪਰ ਹੁਣ ਇਹ ਜਗ੍ਹਾ 93 ਆੜ੍ਹਤੀਆਂ ਵਿਚ ਵੰਡੀ ਜਾ ਰਹੀ ਹੈ ਜੋ ਕਿ ਪੁਰਾਣੇ ਆੜ੍ਹਤੀਆਂ ਨਾਲ ਧੱਕੇਸ਼ਾਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸ਼ੈੱਡ 75×200 ਸਕੇਅਰ ਫੁੱਟ ਦਾ ਬਣਾਇਆ ਗਿਆ ਹੈ। ਜੇਕਰ 93 ਆੜ੍ਹਤੀਆਂ ਨੂੰ ਫੜਾਂ ਦੀ ਅਲਾਟਮੈਂਟ ਹੁੰਦੀ ਹੈ ਤਾਂ ਆੜ੍ਹਤੀਆਂ ਪਾਸ ਮੇਜ਼ ਰੱਖਣ ਨੂੰ ਵੀ ਮਸਾਂ ਜਗ੍ਹਾ ਮਿਲੇਗੀ। ਪਹਿਲਾਂ ਸਾਨੂੰ ਮਾਰਕੀਟ ਕਮੇਟੀ ਵਲੋਂ 10×40 ਸਕੇਅਰ ਫੁੱਟ ਦੇ ਫੜ ਅਲਾਟ ਕਰਨ ਬਾਰੇ ਕਿਹਾ ਗਿਆ ਸੀ ਅਤੇ ਹੁਣ ਸਿਰਫ਼ 10×1 0 ਸਕੇਅਰ ਫੁੱਟ ਜਗ੍ਹਾ ਹੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਾਰਕੀਟ ਕਮੇਟੀ ਵਲੋਂ 33 ਨਵੇਂ ਆੜ੍ਹਤੀਆਂ ਨੂੰ ਸ਼ੈੱਡ ਦੇ ਮੂਹਰਲੇ ਪਾਸੇ ਜਗ੍ਹਾ ਦਿੱਤੀ ਜਾ ਰਹੀ ਹੈ ਜਦਕਿ ਪੁਰਾਣੇ ਆੜ੍ਹਤੀਏ ਜੋ 15-15 ਸਾਲਾਂ ਤੋਂ ਕੰਮ ਕਰ ਰਹੇ ਹਨ, ਨੂੰ ਪਿਛਲੇ ਪਾਸੇ ਜਗ੍ਹਾ ਦਿੱਤੀ ਜਾ ਰਹੀ ਹੈ। (ਬਾਕੀ ਸਫਾ 7 ’ਤੇ)