20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਚੰਡੀਗੜ੍ਹ ’ਚ ਸਿਹਤ ਸੇਵਾਵਾਂ ਦੀਆਂ ਅਸਾਮੀਆਂ ਦੀ ਨਵੀਂ ਵੰਡ ਪੰਜਾਬ ਨਾਲ ਵੱਡਾ ਧੋਖਾ - ਪੰਮਾ ਬਾਠ

ਧੂਰੀ, 19 ਸਤੰਬਰ (ਸੰਜੇ ਲਹਿਰੀ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਆਗੂ, ਸਮਾਜ ਸੇਵਕ ਤੇ ਚਿੰਤਕ ਪਰਮਜੀਤ ਸਿੰਘ ਪੰਮਾ ਬਾਠ ਨੇ ਅੱਜ ਇੱਕ ਗੱਲਬਾਤ ਦੌਰਾਨ ਕੇਂਦਰ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਯੂ. ਟੀ.

ਅਜੀਤ ਡੈਸਕ 20-09-2026
ਧੂਰੀ, 19 ਸਤੰਬਰ (ਸੰਜੇ ਲਹਿਰੀ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਆਗੂ, ਸਮਾਜ ਸੇਵਕ ਤੇ ਚਿੰਤਕ ਪਰਮਜੀਤ ਸਿੰਘ ਪੰਮਾ ਬਾਠ ਨੇ ਅੱਜ ਇੱਕ ਗੱਲਬਾਤ ਦੌਰਾਨ ਕੇਂਦਰ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਯੂ.ਟੀ. ਚੰਡੀਗੜ੍ਹ ਦੀਆਂ ਸਿਹਤ ਸੇਵਾਵਾਂ ਨਾਲ ਸੰਬੰਧਿਤ ਨਵੀਂ ਭਰਤੀ ਵਿੱਚ ਸੀਟਾਂ ਦੇ ਬਟਵਾਰੇ ਉੱਪਰ ਇਤਰਾਜ ਕਰਦਿਆਂ ਕਿਹਾ ਕਿ ਇਸ ਨਵੀਂ ਭਰਤੀ ਵਿੱਚ 40 ਫੀਸਦੀ ਸੀਟਾਂ ਚੰਡੀਗੜ੍ਹ, 30 ਫੀਸਦੀ ਹਰਿਆਣਾ ਤੇ ਕੇਵਲ 30 ਫੀਸਦੀ ਸੀਟਾਂ ਪੰਜਾਬ ਨੂੰ ਦੇਣਾ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਇੱਕ ਵੱਡਾ ਧੋਖਾ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਪੁਨਰਗਠਨ ਨਾਲ ਜੁੜਿਆ ਇੱਕ ਸੰਵੇਦਨਸ਼ੀਲ ਮਸਲਾ ਹੈ ਇਸ ਲਈ ਕੇਂਦਰ ਸਰਕਾਰ ਨੂੰ ਚੰਡੀਗੜ੍ਹ ਸੰਬੰਧੀ ਕਿਸੇ ਵੀ ਮਸਲੇ ਦੇ ਫੈਸਲੇ ਲੈਣ ਤੋਂ ਪਹਿਲਾਂ ਪੰਜਾਬ ਦੇ ਹੱਕ ਨੂੰ ਅਤੇ ਪਿਛਲੇ ਸਮਝੌਤਿਆਂ ਨੂੰ ਦੇਖ ਕੇ ਹੀ ਫੈਸਲਾ ਕਰਨਾ ਚਾਹੀਦਾ ਹੈ ਅਕਾਲੀ ਆਗੂ ਪੰਮਾ ਬਾਠ ਨੇ ਕੇਂਦਰ ਸਰਕਾਰ ਨੂੰ ਚੰਡੀਗੜ੍ਹ ਹੈਲਥ ਰੂਲਸ ਸਰਵਿਸ 2026 ਦੀ ਮੁੜ ਸਮੀਖਿਆ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਹਰ ਪੱਖ ਤੋਂ ਵਡਮੁੱਲਾ ਯੋਗਦਾਨ ਪਾਉਣ ਵਾਲੇ ਪੰਜਾਬ ਦੀਆਂ ਸੇਵਾਵਾਂ ਨੂੰ ਕੇਂਦਰ ਸਰਕਾਰ ਵੱਲੋਂ ਜਾਣ ਬੁਝ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕਈ ਵਰਕਰ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ‘ਮਾਮਲਾ ਖੰਨਾ ਧਰਨੇ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਇਕ ਆਗੂ ਵਲੋਂ ਬਿਜਲੀ ਮੰਤਰੀ ਸੌਂਦ ਖ਼ਿਲਾਫ਼ ਜਾਤੀ ਸੂਚਕ ਸ਼ਬਦ ਬੋਲਣ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।