22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਹਲਵਾਈ ਸ਼ਾਪ ਦੇ ਗੁਦਾਮ ’ਚੋਂ 200 ਕਿੱਲੋ ਫੰਗਸ (ਉੱਲੀ) ਲੱਗੀ ਖੋਏ ਦੀ ਬਰਫ਼ੀ ਬਰਾਮਦ

ਬਰਨਾਲਾ, 21 ਸਤੰਬਰ (ਨਰਿੰਦਰ ਅਰੋੜਾ)- ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦਿਆਂ ਹੀ ਮਿਲਾਵਟਖੋਰਾਂ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਇਸੇ ਦੇ ਮੱਦੇਨਜ਼ਰ ਫੂਡ ਸੇਫ਼ਟੀ ਵਿਭਾਗ ਬਰਨਾਲਾ ਵਲੋਂ ਮਿਲਾਵਟਖੋਰੀ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਇਕ ਵੱਡੀ ਕਾਰਵਾਈ ਕੀਤੀ ਗਈ ਹੈ।

ਅਜੀਤ ਡੈਸਕ 22-09-2026
ਬਰਨਾਲਾ, 21 ਸਤੰਬਰ (ਨਰਿੰਦਰ ਅਰੋੜਾ)- ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦਿਆਂ ਹੀ ਮਿਲਾਵਟਖੋਰਾਂ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਇਸੇ ਦੇ ਮੱਦੇਨਜ਼ਰ ਫੂਡ ਸੇਫ਼ਟੀ ਵਿਭਾਗ ਬਰਨਾਲਾ ਵਲੋਂ ਮਿਲਾਵਟਖੋਰੀ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਇਕ ਵੱਡੀ ਕਾਰਵਾਈ ਕੀਤੀ ਗਈ ਹੈ। ਵਿਭਾਗ ਦੀ ਟੀਮ ਨੇ ਬਾਜਾਖਾਨਾ ਰੋਡ ਬਰਨਾਲਾ ਵਿਖੇ ਸਥਿਤ ਇਕ ਹਲਵਾਈ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ। ਚੈਕਿੰਗ ਦੌਰਾਨ ਦੁਕਾਨ ਦੇ ਨਾਲ ਬਣੇ ਗੁਦਾਮ ’ਚੋਂ ਵੱਡੀ ਮਾਤਰਾ ਵਿਚ ਖ਼ਰਾਬ ਹੋਈ ਖੋਏ ਦੀ ਬਰਫ਼ੀ ਬਰਾਮਦ ਹੋਈ। ਜਾਣਕਾਰੀ ਦਿੰਦਿਆਂ ਫੂਡ ਸੇਫ਼ਟੀ ਅਫ਼ਸਰ ਬਰਨਾਲਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਰਤਿਕ ਹਲਵਾਈ ਦੀ ਦੁਕਾਨ ਦੇ ਗੁਦਾਮ ’ਚ ਭਾਰੀ ਮਾਤਰਾ ਵਿਚ ਖੋਏ ਦੀ ਬਰਫ਼ੀ ਸਟੋਰ ਕੀਤੀ ਹੋਈ ਹੈ, ਜੋ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਸੂਚਨਾ ਦੇ ਆਧਾਰ ’ਤੇ ਜਦੋਂ ਟੀਮ ਨੇ ਮੌਕੇ ’ਤੇ ਜਾ ਕੇ ਚੈਕਿੰਗ ਕੀਤੀ ਤਾਂ ਗੁਦਾਮ ਵਿਚੋਂ 50 ਡੱਬੇ ਬਰਾਮਦ ਹੋਏ। ਹਰੇਕ ਡੱਬੇ ਵਿਚ 4 ਕਿੱਲੋ ਬਰਫ਼ੀ ਸੀ, ਜਿਸ ਦੀ ਕੁੱਲ ਮਾਤਰਾ 200 ਕਿੱਲੋ ਬਣਦੀ ਹੈ। ਜਾਂਚ ਦੌਰਾਨ ਪਾਇਆ ਗਿਆ ਕਿ ਸਾਰੀ ਬਰਫ਼ੀ ’ਤੇ ਬੁਰੀ ਤਰ੍ਹਾਂ ਨਾਲ ਫੰਗਸ (ਉੱਲੀ) ਲੱਗੀ ਹੋਈ ਸੀ। ਫੂਡ ਸੇਫ਼ਟੀ ਅਫ਼ਸਰ ਨੇ ਦੱਸਿਆ ਕਿ ਮੌਕੇ ’ਤੇ ਹੀ ਉਸ ਖ਼ਰਾਬ ਬਰਫ਼ੀ ਦੇ ਸੈਂਪਲ ਭਰੇ ਗਏ ਹਨ। ਸੈਂਪਲ ਭਰਨ ਦੀ ਕਾਰਵਾਈ ਤੋਂ ਬਾਅਦ ਸਾਰੀ 200 ਕਿੱਲੋ ਬਰਫ਼ੀ ਨੂੰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਭਰੇ ਗਏ ਸੈਂਪਲਾਂ ਨੂੰ ਜਾਂਚ ਲਈ ਚੰਡੀਗੜ੍ਹ ਸਥਿਤ ਲੈਬ ਵਿਚ ਭੇਜਿਆ ਜਾਵੇਗਾ। ਲੈਬ ਤੋਂ ਰਿਪੋਰਟ ਆਉਣ ਤੋਂ ਬਾਅਦ ਦੁਕਾਨਦਾਰ ਖ਼ਿਲਾਫ਼ ਜੋ ਵੀ ਬਣਦੀ ਵਿਭਾਗੀ ਕਾਰਵਾਈ ਹੋਵੇਗੀ, ਉਹ ਅਮਲ ਵਿਚ ਲਿਆਂਦੀ ਜਾਵੇਗੀ। ਵਿਭਾਗ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਅੱਗੇ ਵੀ ਇਸ ਤਰ੍ਹਾਂ ਦੀ ਚੈਕਿੰਗ ਮੁਹਿੰਮ ਜਾਰੀ ਰਹੇਗੀ।
ਪਿਛਲੀ ਖ਼ਬਰ ਭਦੌੜ ਦੇ ਨੌਜਵਾਨਾਂ ਵਲੋਂ ਕੈਨੇਡਾ ਵਿਚ ਸਾਲਾਨਾ ਮਿਲਣੀ ਸਮਾਗਮ ਕਰਵਾਇਆ ਅਗਲੀ ਖ਼ਬਰ ਪਿੰਡ ਭੱਦਲਵੱਡ ਨੇੜਿਓਂ 60 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।