ਪੰਜਾਬੀ ਸਾਹਿਤ ਸਭਾ ਬਰਨਾਲਾ ਨੇ ਨਾਵਲ ‘ਹਮ ਐਸੇ ਅਪਰਾਧੀ’ ਉੱਪਰ ਗੋਸ਼ਟੀ ਕਰਵਾਈ
ਬਰਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਵਿਖੇ ਨਾਵਲਕਾਰ ਬਸੰਤ ਕੁਮਾਰ ਰਤਨ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ: ਹਰਿਭਗਵਾਨ ਸ਼ਰਮਾ ਨੇ ਬਸੰਤ ਕੁਮਾਰ ਰਤਨ ਨਾਲ ਆਪਣੀਆਂ ਯਾਦਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਉਮਰ ਸਾਦਗੀ ਭਰਿਆ ਜੀਵਨ ਜਿਉਂਦੇ ਹੋਏ ਰਾਹ ਦਸੇਰੇ ਬਣ ਕੇ ਆਪਣੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਿਆ।
ਬਰਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਵਿਖੇ ਨਾਵਲਕਾਰ ਬਸੰਤ ਕੁਮਾਰ ਰਤਨ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ: ਹਰਿਭਗਵਾਨ ਸ਼ਰਮਾ ਨੇ ਬਸੰਤ ਕੁਮਾਰ ਰਤਨ ਨਾਲ ਆਪਣੀਆਂ ਯਾਦਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਉਮਰ ਸਾਦਗੀ ਭਰਿਆ ਜੀਵਨ ਜਿਉਂਦੇ ਹੋਏ ਰਾਹ ਦਸੇਰੇ ਬਣ ਕੇ ਆਪਣੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਿਆ। ਬਸੰਤ ਕੁਮਾਰ ਰਤਨ ਦੇ ਮਿੱਤਰ ਵਿਨੋਦ ਅਨੀਕੇਤ ਨੇ ਜਿੱਥੇ ਬਸੰਤ ਕੁਮਾਰ ਰਤਨ ਨੂੰ ਯਾਦ ਕੀਤਾ, ਉੱਥੇ ਉਨ੍ਹਾਂ ਦੇ ਸਾਰੇ ਨਾਵਲਾਂ ਨੂੰ ਇਕ ਜਿਲਦ ਵਿਚ ਛਪਵਾਉਣ ਦਾ ਵਾਅਦਾ ਵੀ ਕੀਤਾ। ਸਮਾਗਮ ਦੇ ਅਗਲੇ ਪੜਾਅ ਵਿਚ ਨਾਵਲਕਾਰ ਅਜਮੇਰ ਸਿੰਘ ਦੀਵਾਨਾ ਦੇ ਨਾਵਲ ‘ਹਮ ਐਸੇ ਅਪਰਾਧੀ’ ਉੱਪਰ ਗੋਸ਼ਟੀ ਕਰਵਾਈ ਗਈ। ਜਿਸ ਉੱਪਰ ਡਾ: ਰਾਮਪਾਲ ਸਿੰਘ ਸ਼ਾਹਪੁਰੀ ਨੇ ਪ੍ਰੋ: ਰਮਪਾਲ ਸਿੰਘ ਬਾਦਲ ਦਾ ਲਿਖਿਆ ਹੋਇਆ ਪਰਚਾ ਪੜ੍ਹਿਆ। ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਨਾਵਲ ਵਿਚ ਜਿੱਥੇ ਇਤਿਹਾਸਕ ਅਤੇ ਮਿਥਿਹਾਸਕ ਜਾਣਕਾਰੀ ਮਿਲਦੀ ਹੈ ਉੱਥੇ 1947 ਦੀ ਵੰਡ ਦੇ ਦੁਖਾਂਤ ਦਾ ਵੀ ਬਾਖ਼ੂਬੀ ਜ਼ਿਕਰ ਇਸ ਨਾਵਲ ਵਿਚ ਮਿਲਦਾ ਹੈ। ਡਾ: ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਤਿਹਾਸ ਅਤੇ ਮਿਥਿਹਾਸ ਦੀ ਜਾਣਕਾਰੀ ਦੇ ਨਾਲ-ਨਾਲ ਇਸ ਨਾਵਲ ਵਿਚ ਬਹੁਤ ਸਾਰੀਆਂ ਮਿਥਾਂ ਨੂੰ ਤੋੜਿਆ ਗਿਆ ਹੈ ਤੇ ਬਹੁਤ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੇ ਨਾਮਕਰਣ ਸਬੰਧੀ ਵੀ ਜਾਣਕਾਰੀ ਇਸ ਨਾਵਲ ਵਿਚੋਂ ਮਿਲਦੀ ਹੈ। ਬੂਟਾ ਸਿੰਘ ਚੌਹਾਨ, ਡਾ: ਭੁਪਿੰਦਰ ਸਿੰਘ ਬੇਦੀ, ਕਹਾਣੀਕਾਰ ਪਵਨ ਪਰਿੰਦਾ, ਡਾ: ਅਮਨਦੀਪ ਸਿੰਘ ਟੱਲੇਵਾਲੀਆ, ਇੰਜ: ਗੁਰਜਿੰਦਰ ਸਿੰਘ ਸਿੱਧੂ, ਲਛਮਣ ਦਾਸ ਮੁਸਾਫਰ, ਡਾ: ਸੁਰਿੰਦਰ ਭੱਠਲ, ਅਰੁਣ ਕੁਮਾਰ ਸ਼ਰਮਾ, ਮਧੂ ਕੌਸ਼ਲ, ਸੁਮੇਧਾ ਰਤਨ ਅਤੇ ਡਾ: ਅਨਿਲ ਸ਼ੋਰੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਭਾ ਵਲੋਂ ਨਾਵਲਕਾਰ ਅਜਮੇਰ ਸਿੰਘ ਦੀਵਾਨਾ ਅਤੇ ਬਸੰਤ ਕੁਮਾਰ ਰਤਨ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਹੋਏ ਕਵੀ ਦਰਬਾਰ ਵਿਚ ਰਾਮ ਸਰੂਪ ਸ਼ਰਮਾ, ਤੇਜਿੰਦਰ ਚੰਡਿਹੋਕ, ਸੁਦਰਸ਼ਨ ਕੁਮਾਰ ਗੁੱਡੂ, ਲੈਕਚਰਾਰ ਗੁਰਚਰਨ ਸਿੰਘ, ਮੇਜਰ ਸਿੰਘ ਸਹੌਰ, ਰਾਮ ਸਿੰਘ ਬੀਹਲਾ, ਹਾਕਮ ਸਿੰਘ ਰੂੜੇਕੇ, ਪਾਲ ਸਿੰਘ ਲਹਿਰੀ, ਹਰਪ੍ਰੀਤ ਸਿੰਘ ਜਟਾਣਾ, ਰਮਨ ਧਾਲੀਵਾਲ, ਅੰਜਨਾ ਮੈਨਨ, ਪਰਮਜੀਤ ਸਿੰਘ ਰਾਜਗੜ੍ਹ ਅਤੇ ਕਰਮਿੰਦਰ ਸਿੰਘ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।