05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਅੰਡਰ 14 ਅਤੇ 16 ਸਾਲ ਲੜਕੇ-ਲੜਕੀਆਂ ਦੇ ਅਥਲੈਟਿਕਸ ਮੁਕਾਬਲੇ 6 ਨੂੰ

ਬਰਨਾਲਾ, 4 ਅਕਤੂਬਰ (ਅਸ਼ੋਕ ਭਾਰਤੀ)- ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਬਰਨਾਲਾ ਵਲੋਂ ਅੰਡਰ 14 ਅਤੇ ਅੰਡਰ 16 ਸਾਲ ਦੇ ਲੜਕੇ ਲੜਕੀਆਂ ਦੇ ਅਥਲੈਟਿਕਸ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਵਾਏ ਜਾਣਗੇ। ਇਹ ਜਾਣਕਾਰੀ ਐਸੋਸੀਏਸ਼ਨ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਅਤੇ ਜਰਨਲ ਸੈਕਟਰੀ ਡਾ: ਸੁਖਰਾਜ ਸਿੰਘ, ਪ੍ਰਬੰਧਕ ਬਲਦੇਵ ਸਿੰਘ ਅਤੇ ਚਰਨਜੀਤ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਅਥਲੈਟਿਕਸ ਮੁਕਾਬਲਿਆਂ ਵਿਚ ਟਰੈਥਲੋਨ ਏ.

ਅਜੀਤ ਡੈਸਕ 05-10-2026
ਬਰਨਾਲਾ, 4 ਅਕਤੂਬਰ (ਅਸ਼ੋਕ ਭਾਰਤੀ)- ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਬਰਨਾਲਾ ਵਲੋਂ ਅੰਡਰ 14 ਅਤੇ ਅੰਡਰ 16 ਸਾਲ ਦੇ ਲੜਕੇ ਲੜਕੀਆਂ ਦੇ ਅਥਲੈਟਿਕਸ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਵਾਏ ਜਾਣਗੇ। ਇਹ ਜਾਣਕਾਰੀ ਐਸੋਸੀਏਸ਼ਨ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਅਤੇ ਜਰਨਲ ਸੈਕਟਰੀ ਡਾ: ਸੁਖਰਾਜ ਸਿੰਘ, ਪ੍ਰਬੰਧਕ ਬਲਦੇਵ ਸਿੰਘ ਅਤੇ ਚਰਨਜੀਤ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਅਥਲੈਟਿਕਸ ਮੁਕਾਬਲਿਆਂ ਵਿਚ ਟਰੈਥਲੋਨ ਏ. ਵਿਚ 60 ਮੀ. ਦੌੜ, ਲੰਬੀ ਛਾਲ, ਉੱਚੀ ਛਾਲ, ਟਰੈਥਲੋਨ ਬੀ. ਵਿਚ 60 ਮੀ.ਦੌੜ, ਲੰਬੀ ਛਾਲ ਅਤੇ 1 ਕਿੱਲੋ ਗੋਲਾ ਸੁੱਟਣਾ ਅਤੇ ਟਰੈਥਲੋਨ ਸੀ. ਵਿਚ 60 ਮੀ. ਲੰਬੀ ਛਾਲ ਅਤੇ 600 ਮੀਟਰ ਦੌੜ ਦੇ ਮੁਕਾਬਲੇ ਹੋਣਗੇ। ਐਥਲੀਟ ਵਲੋਂ ਕਿਸੇ ਇੱਕ ਗਰੁੱਪ ਵਿਚ ਭਾਗ ਲੈਣ ਤੋਂ ਇਲਾਵਾ ਕਿਡਜ਼ ਜੈਵਲਿਨ ਸੁੱਟਣਾ ਜ਼ਰੂਰੀ ਹੋਵੇਗਾ। ਜਦੋਂਕਿ 16 ਸਾਲ ਉਮਰ ਵਰਗ ਦੇ ਖਿਡਾਰੀ 60 ਮੀ. ਦੌੜ, 80 ਮੀ. ਹਰਡਲ, 600 ਮੀ. ਦੌੜ, ਲੰਬੀ ਛਾਲ, ਉੱਚੀ ਛਾਲ, ਨੇਜ਼ਾ ਸੁੱਟਣ ਦੇ ਮੁਕਾਬਲਿਆਂ ਵਿਚੋਂ ਕਿਸੇ ਇਕ ਮੁਕਾਬਲੇ ਵਿਚ ਭਾਗ ਲੈਣਗੇ। ਐਡਵੋਕੇਟ ਗੁਰਮੀਤ ਸਿੰਘ ਅਤੇ ਜਸਪ੍ਰੀਤ ਸਿੰਘ ਮੰਡੇਰ ਅਤੇ ਅਥਲੈਟਿਕਸ ਕੋਚ ਸ: ਹਰਨੇਕ ਸਿੰਘ ਨੇ ਦੱਸਿਆ ਕਿ ਉਮਰ ਦੀ ਤਸਦੀਕ ਕਰਨ ਲਈ ਅਥਲੀਟ ਆਪਣੇ ਅਸਲ ਦਸਤਾਵੇਜ਼ ਨਾਲ ਲੈ ਕੇ ਆਉਣਗੇ ਅਤੇ ਚੁਣੇ ਹੋਏ ਖਿਡਾਰੀ ਹੈਦਰਾਬਾਦ ਵਿਖੇ 14-16 ਨਵੰਬਰ 2026 ਨੂੰ ਹੋਣ ਵਾਲੀ 20ਵੀਂ ਕੌਮੀ ਅੰਤਰ-ਜ਼ਿਲ੍ਹਾ ਜੂਨੀਅਰ ਅਥਲੈਟਿਕਸ ਮੀਟ ਵਿਚ ਭਾਗ ਲੈਣਗੇ।
ਪਿਛਲੀ ਖ਼ਬਰ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਅਤੇ ਮੁਲਾਜ਼ਮ ਮੰਚ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਪੰਜਾਬ ਸਕੇਲ, ਪੁਰਾਣੀ ਪੈਨਸ਼ਨ... ਅਗਲੀ ਖ਼ਬਰ ਅਧਰੰਗ ਦੇ ਮਰੀਜ਼ਾਂ ਦੀ ਜਾਨ ਬਚਾਉਣ ’ਚ ਸਿਵਲ ਹਸਪਤਾਲ ਬਰਨਾਲਾ ਪੰਜਾਬ ਭਰ ’ਚੋਂ ਤੀਜੇ ਸਥਾਨ ’ਤੇ 8 ਮਹੀਨਿਆਂ ’ਚ 7 ਮਰੀਜ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।