11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪ੍ਰਾਚੀਨ ਸਰਾਂ ਮੰਦਰ ਵਿਖੇ ਸੱਤ ਰੋਜ਼ਾ ਧਾਰਮਿਕ ਸਮਾਗਮ ਸੰਪੰਨ

ਤਪਾ ਮੰਡੀ, 10 ਅਕਤੂਬਰ (ਪ੍ਰਵੀਨ ਗਰਗ)-ਪ੍ਰਾਚੀਨ ਸਰਾਂ ਮੰਦਰ ਤਪਾ ਵਿਖੇ ਪਿਤਰਾਂ ਦੀ ਸ਼ਾਂਤੀ ਲਈ ਕਰਵਾਏ ਗਏ ਸੱਤ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਪੂਰਵਕ ਸੰਪੰਨ ਹੋਏ। ਇਸ ਮੌਕੇ ਪੰਡਤ ਅਨਿਲ ਸ਼ਰਮਾ ਨੇ ਸਮੂਹ ਜਜਮਾਨਾਂ ਤੋਂ ਹਵਨ ਯੱਗ ’ਚ ਪੂਰਨ ਅਹੂਤੀ ਪਵਾਈ ਅਤੇ ਪ੍ਰਭੂ ਦੀ ਆਰਤੀ ਕਰਨ ਉਪਰੰਤ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਪਾਠਾਂ ਦੇ ਭੋਗ ਪਾਏ ਗਏ।

ਅਜੀਤ ਡੈਸਕ 11-10-2026
ਤਪਾ ਮੰਡੀ, 10 ਅਕਤੂਬਰ (ਪ੍ਰਵੀਨ ਗਰਗ)-ਪ੍ਰਾਚੀਨ ਸਰਾਂ ਮੰਦਰ ਤਪਾ ਵਿਖੇ ਪਿਤਰਾਂ ਦੀ ਸ਼ਾਂਤੀ ਲਈ ਕਰਵਾਏ ਗਏ ਸੱਤ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਪੂਰਵਕ ਸੰਪੰਨ ਹੋਏ। ਇਸ ਮੌਕੇ ਪੰਡਤ ਅਨਿਲ ਸ਼ਰਮਾ ਨੇ ਸਮੂਹ ਜਜਮਾਨਾਂ ਤੋਂ ਹਵਨ ਯੱਗ ’ਚ ਪੂਰਨ ਅਹੂਤੀ ਪਵਾਈ ਅਤੇ ਪ੍ਰਭੂ ਦੀ ਆਰਤੀ ਕਰਨ ਉਪਰੰਤ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਪ੍ਰਸਿੱਧ ਕਥਾਵਾਚਕ ਪ੍ਰਦੀਪ ਭਾਰਦਵਾਜ ਨੇ ਸੰਗਤ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਜੇਕਰ ਪੁਰਖੇ ਸਰਾਧ ਨਾਲ ਪ੍ਰਸੰਨ ਹੁੰਦੇ ਹਨ, ਤਾਂ ਉਹ ਆਪਣੀ ਸੰਤਾਨ ਨੂੰ ਖ਼ੁਸ਼ਹਾਲੀ, ਸੰਤਾਨ ਦੀਆਂ ਖ਼ੁਸ਼ੀਆਂ ਆਦਿ ਦਾ ਆਸ਼ੀਰਵਾਦ ਦਿੰਦੇ ਹਨ। ਇਸ ਮੌਕੇ ਪੰਡਿਤ ਪ੍ਰਹਿਲਾਦ ਸ਼ਰਮਾ, ਸਮਾਜ ਸੇਵੀ ਸਤਪਾਲ ਮੌੜ, ਸਮਾਜ ਸੇਵੀ ਰਘੁਵੀਰ ਚੰਦ ਅਗਰਵਾਲ, ਤਰਲੋਚਨ ਬਾਂਸਲ, ਐਡਵੋਕੇਟ ਦੀਪਕ ਬਾਂਸਲ, ਡਾ: ਬਾਲ ਚੰਦ ਬਾਂਸਲ, ਡਾ: ਵਿਜੇ ਵਸ਼ਿਸ਼ਟ ਬੱਲੋ ਵਾਲੇ, ਸਮਾਜ ਸੇਵੀ ਮੋਹਿਤ ਸਿੰਗਲਾ, ਰਾਹੁਲ ਦੀਕਸ਼ਿਤ, ਪ੍ਰਵੀਨ ਜੇਠੂਕੇ, ਅਰੁਣ ਗੋਇਲ, ਸੰਦੀਪ ਭੈਣੀ, ਪਰਵੇਜ਼, ਸੰਦੀਪ ਵਿੱਕੀ, ਭਿੰਦੀ ਮੌੜ, ਅਸ਼ਵਨੀ ਬਹਾਵਲਪੁਰੀਆ, ਮੁਨੀਸ਼ ਬਹਾਵਲਪੁਰੀਆ, ਬਿੰਦਰ ਤਾਜੋ, ਡਾ: ਟਿੰਕੂ ਸ਼ਰਮਾ, ਐਡਵੋਕੇਟ ਭੀਮ ਸੈਨ, ਪਵਨ ਭੂਤ ਆਦਿ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।
ਪਿਛਲੀ ਖ਼ਬਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਨੈਸ਼ਨਲ ਹਾਈਵੇ ’ਤੇ ਆਬਾਦੀ ਤੋਂ ਦੂਰ ਬਣਾਏ ਗਏ ਬੱਸ ਸਟੈਂਡ ਸ਼ੋਅ ਪੀਸ ਬਣ ਕੇ ਰਹਿ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।