15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰਨੀਆਂ ਸਰਕਾਰ ਦੀ ਨਕਾਮੀ-ਪੱਤੀ ਸੇਖਵਾਂ

ਬਰਨਾਲਾ, 14 ਅਕਤੂਬਰ (ਰਾਜ ਪਨੇਸਰ)-ਕਾਂਗਰਸ ਦੇ ਸੀਨੀਅਰ ਆਗੂ ਸਤਨਾਮ ਸਿੰਘ ਪੱਤੀ ਸੇਖਵਾਂ ਨੇ ‘ਆਪ’ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਬੀਤੀ ਕੱਲ੍ਹ ਮਾਨਸਾ ਦੇ ਇਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਦਿਨ ਦਿਹਾੜੇ ਸ਼ਰ੍ਹੇਆਮ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਪੰਜਾਬ ਦੇ ਮੌਜੂਦਾ ਹਲਾਤਾ ਬਾਰੇ ਚੰਗੀ ਤਰ੍ਹਾਂ ਦੱਸ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਮਹਿਫ਼ੂਜ਼ ਨਹੀਂ ਹੈ। ਝੋਟਾ ਜੋ ਕਿ ਚੰਗਾ ਸਮਾਜ ਸੇਵੀ ਸੀ, ਜਿਸ ਨੇ ਹਮੇਸ਼ਾ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ ਤੇ 14 ਮੈਡੀਕਲ ਸਟੋਰ ਜੋ ਨਸ਼ਾ ਵੇਚਦੇ ਸਨ, ਉਨ੍ਹਾਂ ਨੂੰ ਲੰਬੀ ਲੜਾਈ ਕਰ ਕੇ ਬੰਦ ਕਰਵਾਇਆ ਸੀ।

ਸਤਨਾਮ ਸਿੰਘ ਪੱਤੀ ਸੇਖਵਾਂ 15-10-2026
ਬਰਨਾਲਾ, 14 ਅਕਤੂਬਰ (ਰਾਜ ਪਨੇਸਰ)-ਕਾਂਗਰਸ ਦੇ ਸੀਨੀਅਰ ਆਗੂ ਸਤਨਾਮ ਸਿੰਘ ਪੱਤੀ ਸੇਖਵਾਂ ਨੇ ‘ਆਪ’ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਬੀਤੀ ਕੱਲ੍ਹ ਮਾਨਸਾ ਦੇ ਇਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਦਿਨ ਦਿਹਾੜੇ ਸ਼ਰ੍ਹੇਆਮ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਪੰਜਾਬ ਦੇ ਮੌਜੂਦਾ ਹਲਾਤਾ ਬਾਰੇ ਚੰਗੀ ਤਰ੍ਹਾਂ ਦੱਸ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਮਹਿਫ਼ੂਜ਼ ਨਹੀਂ ਹੈ। ਝੋਟਾ ਜੋ ਕਿ ਚੰਗਾ ਸਮਾਜ ਸੇਵੀ ਸੀ, ਜਿਸ ਨੇ ਹਮੇਸ਼ਾ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ ਤੇ 14 ਮੈਡੀਕਲ ਸਟੋਰ ਜੋ ਨਸ਼ਾ ਵੇਚਦੇ ਸਨ, ਉਨ੍ਹਾਂ ਨੂੰ ਲੰਬੀ ਲੜਾਈ ਕਰ ਕੇ ਬੰਦ ਕਰਵਾਇਆ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਤੇ ਸਾਫ਼ ਨਜ਼ਰ ਆ ਰਿਹਾ ਸੀ ਕਿ ਉਕਤ ਮੈਡੀਕਲ ਸਟੋਰ ਦੇ ਮਾਲਕ ਵਲੋਂ ਪਹਿਲਾਂ ਫ਼ੋਨ ’ਤੇ ਕਿਸੇ ਨਾਲ ਗੱਲਬਾਤ ਕੀਤੀ ਤੇ ਫਿਰ ਝੋਟੇ ’ਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ‘ਆਪ’ ਸਰਕਾਰ ਨੂੰ ਹੁਣ ਚੱਲਦਾ ਕਰ ਕੇ 2027 ’ਚ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਵਾਗਡੋਰ ਦੇਣ ਦਾ ਮਨਾ ਚੁੱਕੇ ਹਨ।
ਪਿਛਲੀ ਖ਼ਬਰ ਅੱਜ ਦੇ ਬੰਦ ਸੰਬੰਧੀ ਵੱਖ-ਵੱਖ ਜਥੇਬੰਦੀਆਂ ਦੀ ਹੋਈ ਮੀਟਿੰਗ ਰੇਲਵੇ ਸਟੇਸ਼ਨ ਉੱਪਰ ਇਕੱਠੇ ਹੋ ਕੇ ਸ਼ਹਿਰ ਵਿਚ ਕੱਢਿਆ ਜਾਵੇਗ... ਅਗਲੀ ਖ਼ਬਰ ਚੰਨਣਵਾਲ ਹਸਪਤਾਲ ’ਚ ਐਂਬੂਲੈਂਸ ਦੀ ਘਾਟ ਹੋਈ ਦੂਰ, ਰੈਂਪ ਦੀ ਉਸਾਰੀ ਵੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।