15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮਾਨਸਾ ਜਾਣ ਤੋਂ ਰੋਕਣ ’ਤੇ ਸਟੈਂਡਰਡ ਚੌਕ ਵਿਖੇ ਕਿਸਾਨਾਂ ਦੀ ਪੁਲਿਸ ਨਾਲ ਹੋਈ ਤਿੱਖੀ ਝੜਪ ਲੋਕਾਂ ਨੂੰ ਮਾਨਸਾ ਜਾਣ ਤੋਂ ਰੋਕ ਕੇ ਪੰਜਾਬ ਸਰਕਾਰ ਖ਼ੁਦ ਮਾਹੌਲ ਖ਼ਰਾਬ ਕਰ ਰਹੀ ਹੈ-ਸੀਰਾ ਛੀਨੀਵਾਲ

ਬਰਨਾਲਾ, 14 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਾਣ ਵਾਲੇ ਲੋਕਾਂ ਨੂੰ ਮਾਨਸਾ ਜਾਣ ਤੋਂ ਰੋਕਣ ਲਈ ਜ਼ਿਲ੍ਹਾ ਬਰਨਾਲਾ ਪੁਲਿਸ ਵਲੋਂ ਸਟੈਂਡਰਡ ਚੌਂਕ ਵਿਖੇ ਸਵੇਰੇ ਹੀ ਕਾਫ਼ੀ ਵੱਡੀ ਪੱਧਰ ਬੈਰੀਕੇਡਿੰਗ ਲਗਾ ਕੇ ਨਾਕਾਬੰਦੀ ਕੀਤੀ ਗਈ ਸੀ ਤਾਂ ਜੋ ਕਿਸੇ ਵੀ ਰਾਜਨੀਤਕ ਪਾਰਟੀ ਦੇ ਆਗੂ, ਕਿਸਾਨ ਜਥੇਬੰਦੀਆਂ ਅਤੇ ਹੋਰ ਲੋਕਾਂ ਨੂੰ ਮਾਨਸਾ ਵੱਲ ਨਾ ਦਿੱਤਾ ਜਾਵੇ। ਜਦੋਂ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਸਮੇਤ ਉਨ੍ਹਾਂ ਦੇ ਵੱਡੀ ਗਿਣਤੀ ਵਿਚ ਜਥੇਬੰਦੀ ਦੇ ਅਹੁਦੇਦਾਰ ਅਤੇ ਵਰਕਰ ਮਾਨਸਾ ਜਾਣ ਲਈ ਸਟੈਂਡਰਡ ਚੌਂਕ ਵਿਖੇ ਪਹੁੰਚੇ ਤਾਂ ਉੱਥੇ ਉਨ੍ਹਾਂ ਦੀ ਪੁਲਿਸ ਨਾਲ ਲਗਭਗ 20-25 ਮਿੰਟ ਝੜਪ ਅਤੇ ਤਰਕਰਾਬਾਜ਼ੀ ਹੋਈ।

ਸਟੈਂਡਰਡ ਚੌਕ ਵਿਖੇ ਪੁਲਿਸ ਨਾਕਾਬੰਦੀ ਤੋੜ ਕੇ ਮਾਨਸਾ ਵੱਲ ਜਾਣ ਦੀ ਕੋਸ਼ਿਸ਼ ਕਰਦੇ ਹੋਏ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਅਤੇ ਹੋਰ ਆਗੂ। ਅਜੀਤ ਤਸਵੀਰ 15-10-2026
ਬਰਨਾਲਾ, 14 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਾਣ ਵਾਲੇ ਲੋਕਾਂ ਨੂੰ ਮਾਨਸਾ ਜਾਣ ਤੋਂ ਰੋਕਣ ਲਈ ਜ਼ਿਲ੍ਹਾ ਬਰਨਾਲਾ ਪੁਲਿਸ ਵਲੋਂ ਸਟੈਂਡਰਡ ਚੌਂਕ ਵਿਖੇ ਸਵੇਰੇ ਹੀ ਕਾਫ਼ੀ ਵੱਡੀ ਪੱਧਰ ਬੈਰੀਕੇਡਿੰਗ ਲਗਾ ਕੇ ਨਾਕਾਬੰਦੀ ਕੀਤੀ ਗਈ ਸੀ ਤਾਂ ਜੋ ਕਿਸੇ ਵੀ ਰਾਜਨੀਤਕ ਪਾਰਟੀ ਦੇ ਆਗੂ, ਕਿਸਾਨ ਜਥੇਬੰਦੀਆਂ ਅਤੇ ਹੋਰ ਲੋਕਾਂ ਨੂੰ ਮਾਨਸਾ ਵੱਲ ਨਾ ਦਿੱਤਾ ਜਾਵੇ। ਜਦੋਂ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਸਮੇਤ ਉਨ੍ਹਾਂ ਦੇ ਵੱਡੀ ਗਿਣਤੀ ਵਿਚ ਜਥੇਬੰਦੀ ਦੇ ਅਹੁਦੇਦਾਰ ਅਤੇ ਵਰਕਰ ਮਾਨਸਾ ਜਾਣ ਲਈ ਸਟੈਂਡਰਡ ਚੌਂਕ ਵਿਖੇ ਪਹੁੰਚੇ ਤਾਂ ਉੱਥੇ ਉਨ੍ਹਾਂ ਦੀ ਪੁਲਿਸ ਨਾਲ ਲਗਭਗ 20-25 ਮਿੰਟ ਝੜਪ ਅਤੇ ਤਰਕਰਾਬਾਜ਼ੀ ਹੋਈ। ਭਾਵੇਂਕਿ ਪੁਲਿਸ ਅਧਿਕਾਰੀਆਂ ਵਲੋਂ ਭਾਕਿਯੂ ਦੇ ਕਾਰਕੁਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਦਾ ਕਾਫ਼ੀ ਜ਼ੋਰ ਲਾਇਆ ਗਿਆ ਪਰ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਅਨੁਸਾਰ ਉਹ ਆਪਣੇ ਸਾਥੀਆਂ ਸਮੇਤ ਪੁਲਿਸ ਦੀ ਕੀਤੀ ਗਈ ਨਾਕਾਬੰਦੀ ਨੂੰ ਤੋੜ ਕੇ ਅੱਗੇ ਲੰਘਣ ਵਿਚ ਸਫ਼ਲ ਹੋ ਗਏ। ਜਗਸੀਰ ਸਿੰਘ ਛੀਨੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ: ਪਰਵਿੰਦਰ ਸਿੰਘ ਝੋਨਾ ਦੀ ਕੀਤੀ ਗਈ ਹੱਤਿਆ ਬਹੁਤ ਹੀ ਜ਼ਿਆਦਾ ਮੰਦਭਾਗੀ ਘਟਨਾ ਹੈ ਅਤੇ ਸੂਬੇ ਦੇ ਹਰ ਇਨਸਾਨ ਸ: ਝੋਟਾ ਦੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣਾ ਚਾਹੁੰਦਾ ਹੈ ਪਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਲੋਕਾਂ ਨੂੰ ਮਾਨਸਾ ਪਹੁੰਚਣ ਤੋਂ ਰੋਕਣ ਲਈ ਥਾਂ-ਥਾਂ ਨਾਕਾਬੰਦੀ ਕਰ ਕੇ ਸੂਬੇ ਦੇ ਮਾਹੌਲ ਨੂੰ ਖ਼ੁਦ ਹੀ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਤਾਨਾਸ਼ਾਹੀ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ: ਸੀਰਾ ਛੀਨੀਵਾਲ ਨੇ ਕਿਹਾ ਕਿ ਭਾਕਿਯੂ ਕਾਦੀਆਂ ਵਲੋਂ 15 ਅਕਤੂਬਰ ਦੇ ਪੰਜਾਬ ਬੰਦ ਦੇ ਸੱਦੇ ਦਾ ਵੀ ਪੂਰਾ ਸਮਰਥਨ ਕੀਤਾ ਗਿਆ ਹੈ ਅਤੇ ਇਸ ਸਮੇਂ ਰੋਸ ਮਾਰਚ ਅਤੇ ਪ੍ਰਦਰਸ਼ਨ ਵਿਚ ਸ਼ਾਮਿਲ ਹੋ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਜਾਵੇਗੀ। ਇਸ ਮੌਕੇ ਭੁਪਿੰਦਰ ਸਿੰਘ ਬਿੱਟੂ ਰੂੜੇਕ ੇ, ਗੁਰਨਾਮ ਸਿੰਘ ਠੀਕਰੀਵਾਲਾ, ਜਸਵੀਰ ਸਿੰਘ ਕਾਲੇਕੇ, ਗਗਨਦੀਪ ਸਿੰਘ ਸਹਿਜੜਾ, ਕੁਲਦੀਪ ਸਿੰਘ ਹਮੀਦੀ, ਊਧਮ ਸਿੰਘ ਜੋਧਪੁਰ, ਲਾਲੀ ਨਾਈਵਾਲਾ, ਪ੍ਰਿਤਕਾਰ ਸਿੰਘ ਕੈਰੇ, ਇੰਦਰਜੀਤ ਸਿੰਘ ਧਨੌਲਾ, ਸੁਖਪਾਲ ਸਿੰਘ ਪੱਖੋ, ਸੱਤਾ ਧਨੇਰ, ਜਸਵਿੰਦਰ ਸਿੰਘ ਮੰਡੇਰ, ਬਲਜੀਤ ਬੱਲੀ ਪੱਖੋ, ਅਜਮੇਰ ਜੋਧਪੁਰ ਭੈਣੀ ਫੱਤਾ, ਨਿਰਮਲ ਸਿੰਘ ਛੰਨਾ ਆਦਿ ਕਿਸਾਨ ਆਗੂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਖੇਤੀਬਾੜੀ ਸਹਿਕਾਰੀ ਸਭਾ ਸਰੌਦ ਦੀ ਸਰਬਸੰਮਤੀ ਨਾਲ ਚੋਣ ਸਭਾ ਦੇ ਮੈਂਬਰਾਂ ਵਲੋਂ 7 ਡਾਇਰੈਕਟਰ ਚੁਣੇ ਗਏ ਅਗਲੀ ਖ਼ਬਰ ਅੱਜ ਦੇ ਬੰਦ ਸੰਬੰਧੀ ਵੱਖ-ਵੱਖ ਜਥੇਬੰਦੀਆਂ ਦੀ ਹੋਈ ਮੀਟਿੰਗ ਰੇਲਵੇ ਸਟੇਸ਼ਨ ਉੱਪਰ ਇਕੱਠੇ ਹੋ ਕੇ ਸ਼ਹਿਰ ਵਿਚ ਕੱਢਿਆ ਜਾਵੇਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।