ਪੱਖੋ ਕਲਾਂ ਤੋਂ ਏਮਜ਼ ਹਸਪਤਾਲ ਬਠਿੰਡਾ ਦੇ ਮਰੀਜ਼ਾਂ ਲਈ ਲੰਗਰ ਭੇਜਿਆ
ਰੂੜੇਕੇ ਕਲਾਂ, 24 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਵੱਡਾ ਗੁਰਦੁਆਰਾ ਸਾਹਿਬ ਪੱਖੋ ਕਲਾਂ ਤੋਂ ਲੰਗਰ ਕਮੇਟੀ ਦੀ ਅਗਵਾਈ ਵਿਚ ਏਮਜ਼ ਹਸਪਤਾਲ ਬਠਿੰਡਾ ਦੇ ਮਰੀਜ਼ਾਂ ਲਈ 26ਵਾਂ ਲੰਗਰ ਸੇਵਾ ਲੈ ਕੇ ਸੰਗਤਾਂ ਰਵਾਨਾ ਹੋਈਆਂ। ਮਾਸਟਰ ਜਗਮੇਲ ਸਿੰਘ ਪੱਖੋ ਕਲਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਪੱਖੋ ਕਲਾਂ ਦੀਆਂ ਸਮੂਹ ਸੰਗਤਾਂ ਵਲੋਂ ਹਰ ਮਹੀਨੇ ਲੰਗਰ ਤਿਆਰ ਕਰ ਕੇ ਏਮਜ਼ ਹਸਪਤਾਲ ਬਠਿੰਡਾ ਵਿਖੇ ਮਰੀਜ਼ਾਂ ਲਈ ਭੇਜਿਆ ਜਾ ਰਿਹਾ ਹੈ।
ਅਜੀਤ ਡੈਸਕ
25-10-2026