ਲਾਲ ਲਕੀਰ ਅਧੀਨ ਆਉਂਦੇ ਮਕਾਨ ਮਾਲਕਾਂ ਨੂੰ ਮਾਲਕੀ ਹੱਕ ਦੇ ਸਰਟੀਫਿਕੇਟ ਦਿੱਤੇ
ਤਪਾ ਮੰਡੀ, 30 ਅਕਤੂਬਰ (ਵਿਜੇ ਸ਼ਰਮਾ)-‘ਮੇਰਾ ਘਰ ਮੇਰੇ ਨਾਮ’ ਪੰਜਾਬ ਸਰਕਾਰ ਵਲੋਂ ਲਾਲ ਲਕੀਰ ਅਧੀਨ ਆਉਂਦੇ ਮਕਾਨ ਮਾਲਕਾਂ ਨੂੰ ਪੱਕੇ ਤੌਰ ’ਤੇ ਮਕਾਨਾਂ ਦਾ ਮਾਲਕੀ ਹੱਕ ਦੇ ਦਿੱਤਾ ਗਿਆ ਹੈ। ਜਿਸ ਤਹਿਤ ਹਲਕਾ ਭਦੌੜ ਦੇ ਵਿਧਾਇਕ ਸ: ਲਾਭ ਸਿੰਘ ਉੱਗੋਕੇ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਢਿੱਲਵਾਂ ਵਿਖੇ ਲਾਲ ਲਕੀਰ ਅਧੀਨ ਆਉਂਦੇ ਮਕਾਨ ਮਾਲਕਾਂ ਨੂੰ ਮਾਲਕੀ ਸਰਟੀਫਿਕੇਟ ਗੁਰਪ੍ਰੀਤ ਸਿੰਘ ਚੈਰੀ ਉਨ੍ਹਾਂ ਦੇ ਨਾਲ ਤਹਿਸੀਲਦਾਰ ਤਪਾ ਬੇਅੰਤ ਸਿੰਘ ਵਲੋਂ ਦਿੱਤਾ ਗਿਆ।
ਅਜੀਤ ਡੈਸਕ
31-10-2026