10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਨਗਰ ਨਿਗਮ ਬਰਨਾਲਾ ਦੀ ਮੀਟਿੰਗ ’ਚੋਂ ਭਾਜਪਾ ਅਤੇ ਆਜ਼ਾਦ ਕੌਂਸਲਰਾਂ ਨੇ ਕੀਤਾ ਵਾਕਆਊਟ

ਬਰਨਾਲਾ, 10 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੀ ਅੱਜ ਹੋਈ ਮੀਟਿੰਗ ਵਿਚੋਂ ਭਾਜਪਾ ਅਤੇ ਆਜ਼ਾਦ ਕੌਂਸਲਰਾਂ ਵਲੋਂ ਆਮ ਆਦਮੀ ਪਾਰਟੀ ਸਰਕਾਰ ਅਤੇ ਨਗਰ ਨਿਗਮ ਮੇਅਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਵਾਕਆਊਟ ਕਰ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਕੌਂਸਲਰ ਧਰਮ ਸਿੰਘ ਫ਼ੌਜੀ, ਰਾਜੂ ਚੌਧਰੀ, ਸ੍ਰੀਮਤੀ ਸਨੇਹ ਲਤਾ, ਸ੍ਰੀਮਤੀ ਦੀਪਇੰਦਰ ਕੌਰ, ਸ੍ਰੀਮਤੀ ਸੁਖਦਿਆਲ ਕੌਰ, ਸ੍ਰੀਮਤੀ ਪ੍ਰਿਯੰਕਾ ਮਿੱਤਲ, ਬਾਰੂ ਸਿੰਘ ਅਤੇ ਆਜ਼ਾਦ ਕੌਂਸਲਰ ਹੇਮਰਾਜ ਗਰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਅਤੇ ਨਗਰ ਨਿਗਮ ਮੇਅਰ ਵਲੋਂ ਵਿਰੋਧੀ ਰਾਜਨੀਤਕ ਪਾਰਟੀਆਂ ਨਾਲ ਸਬੰਧਿਤ ਕੌਂਸਲਰਾਂ ਦੇ ਵਾਰਡਾਂ ਵਿਚ ਹੋਣ ਵਾਲੇ ਕੰਮਾਂ ਨੂੰ ਏਜੰਡੇ ਵਿਚ ਨਹੀਂ ਪਾਇਆ ਜਾ ਰਿਹਾ।

ਨਗਰ ਨਿਗਮ ਬਰਨਾਲਾ ਦੀ ਮੀਟਿੰਗ ਵਿਚੋਂ ਵਾਕਆਊਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਅਤੇ ਆਜ਼ਾਦ ਕੌਂਸਲਰ। ਤਸਵੀਰ : ਰਿੰਪੀ ਸਟੂਡੀਓ 11-11-2026
ਬਰਨਾਲਾ, 10 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੀ ਅੱਜ ਹੋਈ ਮੀਟਿੰਗ ਵਿਚੋਂ ਭਾਜਪਾ ਅਤੇ ਆਜ਼ਾਦ ਕੌਂਸਲਰਾਂ ਵਲੋਂ ਆਮ ਆਦਮੀ ਪਾਰਟੀ ਸਰਕਾਰ ਅਤੇ ਨਗਰ ਨਿਗਮ ਮੇਅਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਵਾਕਆਊਟ ਕਰ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਕੌਂਸਲਰ ਧਰਮ ਸਿੰਘ ਫ਼ੌਜੀ, ਰਾਜੂ ਚੌਧਰੀ, ਸ੍ਰੀਮਤੀ ਸਨੇਹ ਲਤਾ, ਸ੍ਰੀਮਤੀ ਦੀਪਇੰਦਰ ਕੌਰ, ਸ੍ਰੀਮਤੀ ਸੁਖਦਿਆਲ ਕੌਰ, ਸ੍ਰੀਮਤੀ ਪ੍ਰਿਯੰਕਾ ਮਿੱਤਲ, ਬਾਰੂ ਸਿੰਘ ਅਤੇ ਆਜ਼ਾਦ ਕੌਂਸਲਰ ਹੇਮਰਾਜ ਗਰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਅਤੇ ਨਗਰ ਨਿਗਮ ਮੇਅਰ ਵਲੋਂ ਵਿਰੋਧੀ ਰਾਜਨੀਤਕ ਪਾਰਟੀਆਂ ਨਾਲ ਸਬੰਧਿਤ ਕੌਂਸਲਰਾਂ ਦੇ ਵਾਰਡਾਂ ਵਿਚ ਹੋਣ ਵਾਲੇ ਕੰਮਾਂ ਨੂੰ ਏਜੰਡੇ ਵਿਚ ਨਹੀਂ ਪਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਨਗਰ ਨਿਗਮ ਦੇ ਹਾਊਸ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਅਤੇ ਦੋਨੋਂ ਮੀਟਿੰਗਾਂ ਦੇ ਏਜੰਡੇ ਵਿਚ ਭਾਜਪਾ ਕੌਂਸਲਰਾਂ ਦੇ ਕੰਮ ਨਹੀਂ ਪਾਏ ਗਏ। ਕੌਂਸਲਰ ਧਰਮ ਸਿੰਘ ਫ਼ੌਜੀ ਨੇ ਕਿਹਾ ਕਿ ਰਾਹੀ ਬਸਤੀ ਵਾਰਡ ਨੰ: 27 ਅਤੇ ਨਾਨਕਸਰ ਬਸਤੀ ਵਾਰਡ ਨੰ: 28 ਵਿਚ ਪਿਛਲੇ 40 ਸਾਲ ਤੋਂ ਪੁਰਾਣੀਆਂ ਪਾਈਪਾਂ ਪਈਆਂ ਹੋਈਆਂ ਹਨ, ਜੋ ਕਿ ਬਹੁਤ ਖਸਤਾ ਹਾਲਤ ਵਿਚ ਹਨ। ਘਰਾਂ ਵਿਚ ਗੰਦਾ ਪਾਣੀ ਆਉਂਦਾ ਹੈ, ਜਿਸ ਕਾਰਨ ਲੋਕ ਬਿਮਾਰ ਹੋ ਰਹੇ ਹਨ। ਉਨ੍ਹਾਂ ਵਲੋਂ ਪਾਈਪਾਂ ਬਦਲਣ ਸਬੰਧੀ ਮਿਤੀ 17 ਜੁਲਾਈ ਨੂੰ ਕਮਿਸ਼ਨਰ ਨਗਰ ਨਿਗਮ ਨੂੰ ਦਰਖਾਸਤ ਦਿੱਤੀ ਗਈ ਸੀ ਪਰ ਅੱਜ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਵਾਰ ਇਸ ਕੰਮ ਨੂੰ ਏਜੰਡੇ ਵਿਚ ਪਾਇਆ ਗਿਆ ਹੈ। ਕੌਂਸਲਰ ਰਾਜੂ ਚੌਧਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਮੀਟਿੰਗ ਵਿਚ ਸ਼ਹਿਰ ਦੀਆਂ ਕੁੱਝ ਕਾਲੋਨੀਆਂ ਨੂੰ ਨਗਰ ਨਿਗਮ ਵਲੋਂ ਹੈਂਡਓਵਰ/ਟੇਕਓਵਰ ਕਰਨ ਸਬੰਧੀ ਪਾਏ ਗਏ ਮਤੇ ਦਾ ਵਿਰੋਧ ਕੀਤਾ ਗਿਆ ਕਿਉਂਕਿ ਇਹ ਕਾਲੋਨੀਆਂ ਹੈਂਡਓਵਰ/ਟੇਕਓਵਰ ਕਰਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ ਲੇਕਿਨ ਫਿਰ ਵੀ ਇਸ ਸਬੰਧੀ ਮਤਾ ਪਾਸ ਕਰ ਦਿੱਤਾ ਗਿਆ। ਜੋ ਨਾ ਕੇਵਲ ਵੱਡੀ ਘਪਲੇਬਾਜ਼ੀ ਹੈ ਬਲਕਿ ਇਸ ਨਾਲ ਨਗਰ ਨਿਗਮ ਦੇ ਫ਼ੰਡਾਂ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲੱਗੇਗਾ। ਆਜ਼ਾਦ ਕੌਂਸਲਰ ਹੇਮਰਾਜ ਗਰਗ ਨੇ ਕਿਹਾ ਕਿ ਉਹ ਪਿਛਲੇ 20 ਸਾਲ ਤੋਂ ਕੌਂਸਲਰ ਹਨ ਅਤੇ ਪਿਛਲੇ ਕਈ ਸਰਕਾਰਾਂ ਅਤੇ ਨਗਰ ਕੌਂਸਲ ਦੇ ਹਾਊਸ ਦੇਖ ਚੁੱਕੇ ਹਨ ਪਰ ਜੋ ਵਿਤਕਰੇਬਾਜ਼ੀ ਵਿਰੋਧੀ ਕੌਂਸਲਰਾਂ ਦੀ ਇਸ ਹਾਊਸ ਵਿਚ ਹੋ ਰਹੀ ਹੈ, ਪਹਿਲਾਂ ਕਿਸੇ ਵੀ ਹਾਊਸ ਵਿਚ ਨਹੀਂ ਹੋਈ। ਭਾਜਪਾ ਕੌਂਸਲਰਾਂ ਨਾਲ ਵਿਤਕਰੇਬਾਜ਼ੀ ਬੰਦ ਨਾ ਕੀਤੀ ਤਾਂ ਲਗਾਇਆ ਜਾਵੇਗਾ ਧਰਨਾ-ਨਰਿੰਦਰ ਗਰਗ ਨੀਟਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਨਗਰ ਨਿਗਮ ਮੇਅਰ ਵਲੋਂ ਭਾਜਪਾ ਕੌਂਸਲਰਾਂ ਦੇ ਵਾਰਡਾਂ ਵਿਚ ਹੋਣ ਵਾਲੇ ਕੰਮਾਂ ਸਬੰਧੀ ਵਿਤਕਰੇਬਾਜ਼ੀ ਬੰਦ ਨਾ ਕੀਤੀ ਗਈ ਤਾਂ ਪਾਰਟੀ ਵਲੋਂ ਵੱਡੇ ਪੱਧਰ ’ਤੇ ਧਰਨਾ ਲਗਾਇਆ ਜਾਵੇਗਾ ਅਤੇ ਸੰਘਰਸ਼ ਕੀਤਾ ਜਾਵੇਗਾ। ਸ਼ਹਿਰ ਦੇ ਵਿਕਾਸ ਕੰਮਾਂ ਸਬੰਧੀ ਕਿਸੇ ਕੌਂਸਲਰ ਨਾਲ ਨਹੀਂ ਕੀਤੀ ਜਾ ਵਿਤਕਰੇਬਾਜ਼ੀ-ਮੇਅਰ ਹਸਨਪ੍ਰੀਤ ਭਾਰਦਵਾਜ ਭਾਜਪਾ ਅਤੇ ਆਜ਼ਾਦ ਕੌਂਸਲਰਾਂ ਦੇ ਮੀਟਿੰਗ ਵਿਚੋਂ ਵਾਕਆਊਟ ਕਰਨ ਅਤੇ ਕੰਮਾਂ ਸਬੰਧੀ ਲਾਏ ਗਏ ਵਿਤਕਰੇਬਾਜ਼ੀ ਦੇ ਦੋਸ਼ਾਂ ਸਬੰਧੀ ਜਦੋਂ ਨਗਰ ਨਿਗਮ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਕੰਮਾਂ ਸਬੰਧੀ ਕਿਸੇ ਕੌਂਸਲਰ ਨਾਲ ਕੋਈ ਵਿਤਕਰੇਬਾਜ਼ੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਮੱਸਿਆ ਦੇ ਮੱਦੇਨਜ਼ਰ ਸ਼ਹਿਰ ਵਿਚ ਜਿਹੜੇ ਕੰਮ ਹੋਣ ਵਾਲੇ ਹੁੰਦੇ ਹਨ, ਉਨ੍ਹਾਂ ਨੂੰ ਪ੍ਰਮੁੱਖਤਾ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਜਿਹੜੇ ਕੌਂਸਲਰਾਂ ਵਲੋਂ ਮੀਟਿੰਗ ਵਿਚੋਂ ਵਾਕਆਊਟ ਕੀਤਾ ਗਿਆ ਹੈ, ਵਿਚੋਂ ਕਈਆਂ ਦੇ ਵਾਰਡਾਂ ਦੇ ਕੰਮ ਵੀ ਏਜੰਡੇ ਵਿਚ ਪਾਏ ਗਏ ਸਨ ਪਰ ਉਹ ਕੰਮਾਂ ਵਾਲੇ ਏਜੰਡੇ ਤੋਂ ਪਹਿਲਾਂ ਹੀ ਮੀਟਿੰਗ ਵਿਚ ਉੱਠ ਕੇ ਬਾਹਰ ਆ ਗਏ।
ਪਿਛਲੀ ਖ਼ਬਰ ਪਿੰਡ ਜਗਜੀਤਪੁਰਾ ਵਿਖੇ ਕਬਜ਼ਾ ਵਾਰੰਟ ਦੇ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕੀਤੀ ਰੈਲੀ ਅਗਲੀ ਖ਼ਬਰ ਕ੍ਰਿਸ਼ਚੀਅਨ ਕਬਰਿਸਤਾਨ ਲਈ ਜਗ੍ਹਾ ਦੇ ਤਬਾਦਲੇ ਦੀ ਮੰਗ ਨੂੰ ਲੈ ਕੇ ਗੁਰਬਾਜ਼ ਸਿੰਘ ਨੇ ਨਗਰ ਨਿਗਮ ਦਫ਼ਤਰ ਵਿਖੇ ਕੱਪੜੇ ਲਾਹ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।