ਮਹੰਤ ਜੰਗੀਰ ਦਾਸ ਦੀ 19ਵੀਂ ਬਰਸੀ ਮੌਕੇ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ
ਤਪਾ ਮੰਡੀ, 24 ਨਵੰਬਰ (ਪ੍ਰਵੀਨ ਗਰਗ)-ਸ੍ਰੀ ਸ੍ਰੀ 1008 ਮਹੰਤ ਜੰਗੀਰ ਦਾਸ (ਠਾਕੁਰ ਦੁਆਰਾ ਰੁਮਾਣਾ) ਦੀ 19ਵੀਂ ਬਰਸੀ ਦੇ ਸਬੰਧ ’ਚ ਡੇਰਾ ਪ੍ਰਬੰਧਕਾਂ ਮਹੰਤ ਰਘਵੀਰ ਦਾਸ, ਮਹੰਤ ਬੁੱਕਣ ਦਾਸ, ਮਹੰਤ ਸੋਮ ਦਾਸ ਤੇ ਮਹੰਤ ਬੀਰਬਲ ਦਾਸ ਦੀ ਦੇਖ-ਰੇਖ ਹੇਠ ਉਨ੍ਹਾਂ ਦੇ ਤਪ ਅਸਥਾਨ ਬਾਹਰਲਾ ਡੇਰਾ, ਹਵੇਲੀ ਪੱਤੀ ਤਪਾ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮੂਹ ਜਜਮਾਨਾਂ ਨੇ ਹਵਨ ਯੱਗ ’ਚ ਪੂਰਨ ਅਹੂਤੀ ਪਾਈ ਅਤੇ ਪ੍ਰਭੂ ਦੀ ਆਰਤੀ ਕੀਤੀ ਉਪਰੰਤ ਸ੍ਰੀ ਅਖੰਡ ਰਮਾਇਣ ਪਾਠਾਂ ਦੇ ਭੋਗ ਪਾਏ ਗਏ।
ਤਪਾ ਮੰਡੀ, 24 ਨਵੰਬਰ (ਪ੍ਰਵੀਨ ਗਰਗ)-ਸ੍ਰੀ ਸ੍ਰੀ 1008 ਮਹੰਤ ਜੰਗੀਰ ਦਾਸ (ਠਾਕੁਰ ਦੁਆਰਾ ਰੁਮਾਣਾ) ਦੀ 19ਵੀਂ ਬਰਸੀ ਦੇ ਸਬੰਧ ’ਚ ਡੇਰਾ ਪ੍ਰਬੰਧਕਾਂ ਮਹੰਤ ਰਘਵੀਰ ਦਾਸ, ਮਹੰਤ ਬੁੱਕਣ ਦਾਸ, ਮਹੰਤ ਸੋਮ ਦਾਸ ਤੇ ਮਹੰਤ ਬੀਰਬਲ ਦਾਸ ਦੀ ਦੇਖ-ਰੇਖ ਹੇਠ ਉਨ੍ਹਾਂ ਦੇ ਤਪ ਅਸਥਾਨ ਬਾਹਰਲਾ ਡੇਰਾ, ਹਵੇਲੀ ਪੱਤੀ ਤਪਾ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮੂਹ ਜਜਮਾਨਾਂ ਨੇ ਹਵਨ ਯੱਗ ’ਚ ਪੂਰਨ ਅਹੂਤੀ ਪਾਈ ਅਤੇ ਪ੍ਰਭੂ ਦੀ ਆਰਤੀ ਕੀਤੀ ਉਪਰੰਤ ਸ੍ਰੀ ਅਖੰਡ ਰਮਾਇਣ ਪਾਠਾਂ ਦੇ ਭੋਗ ਪਾਏ ਗਏ। ਸਮਾਗਮ ਮੌਕੇ ਸ੍ਰੀ ਮਹਾਂਵੀਰ ਸੰਕੀਰਤਨ ਭਜਨ ਮੰਡਲ ਤਪਾ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਰਾਜਗਿਰੀ ਨੇ ਸੰਗਤ ਨੂੰ ਪ੍ਰਵਚਨਾਂ ਨਾਲ ਸੰਗਤ ਨੂੰ ਗੁਰੂਆਂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੁਜਾਰੀ ਕ੍ਰਿਸ਼ਨ ਦਾਸ, ਬਾਬਾ ਮੋਹਨ ਦਾਸ, ਟੀਟੂ ਦੀਕਸ਼ਤ, ਬਲਵਿੰਦਰ ਬਾਵਾ, ਹਰਪਾਲ ਦਾਸ, ਸੇਵਕ ਦਾਸ, ਮੱਖਣ ਸਿੰਘ, ਭੋਲਾ ਸਿੰਘ, ਭੋਲਾ ਸਿੱਧੂ, ਬਲਵਿੰਦਰ ਦਾਸ ਬੁੱਧ ਰਾਮ, ਜਸਪ੍ਰੀਤ ਬਾਵਾ, ਰਾਜਿੰਦਰ ਸਿੱਧੂ, ਧਰਮਪਾਲ ਬਾਵਾ, ਬੂਟੀ ਦਾਸ, ਗੁਰਤੇਜ ਸਿੰਘ, ਮਹੰਤ ਦਿਆਲ ਦਾਸ, ਦਵਿੰਦਰ ਦਾਸ, ਕੁਲਵੰਤ ਦਾਸ, ਕਿਸ਼ੋਰ ਬਾਵਾ, ਜਿੰਦਰਪਾਲ ਦਾਸ, ਰਾਜੂ ਬਾਵਾ, ਮੰਗਲ ਦਾਸ, ਪਵਨ ਬਾਵਾ, ਰਵਨੀਤ ਬਾਵਾ, ਗਗਨਦੀਪ ਬਾਵਾ ਤੋਂ ਇਲਾਵਾ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਸੰਤ ਚਿਤਾ ਨੰਦ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ, ਬਲਜੀਤ ਸਿੰਘ ਬਾਸੀ, ਕੌਂਸਲਰ ਗੁਰਮੀਤ ਸਿੰਘ ਰੋੜ, ਮੇਲਾ ਕਾਲੀਆ, ਕੌਂਸਲਰ ਧਰਮਪਾਲ ਸ਼ਰਮਾ, ਰਾਜ ਮਾਰਕੰਡਾ, ਗੁਰਦੀਪ ਚੱਠਾ, ਮੇਲਾ ਢੱਡਵਾਲ ਆਦਿ ਮੌਜੂਦ ਸਨ।