ਡਾ. ਐਂਡਰਿਊ ਮਿਲਨੇ ਜੋ ਬੋਰਡੋ-ਮੋਂਟੇਨ ਯੂਨੀਵਰਸਿਟੀ ਦੇ ਇਕ ਰਿਸਰਚ ਸੈਂਟਰ ਵਿਚ ਲੈਕਚਰਾਰ ਹਨ, ਵਲੋਂ ਪੈਰਿਸ ਵਾਕਿੰਗ ਟੂਰ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰੋਜੈਕਟ ਪੈਰਿਸ ਅਤੇ ਸਿੱਖ ਇਤਿਹਾਸ ਦੇ ਇਕ ਅਜਿਹੇ ਪੜਾਅ ਨੂੰ ਜਿਉਂਦਿਆਂ ਕਰਦਾ ਹੈ, ਜੋ ਬਹੁਤ ਸਮੇਂ ਤੋਂ ਪਰਛਾਵਿਆਂ ਵਿਚ ਦੱਬਿਆ ਹੋਇਆ ਸੀ। ਇਸ ਵਿਚ ਉਨ੍ਹਾਂ ਸਾਲਾਂ ਦਾ ਇਤਿਹਾਸ ਹੈ, ਜਿਹੜੇ ਸਿੱਖ ਸਾਮਰਾਜ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਨੇ 1886 ਤੋਂ 1893 ਤੱਕ ਪੈਰਿਸ ਵਿਚ ਬਿਤਾਏ ਸਨ। ਇਹ ਸਵੈ-ਨਿਰਦੇਸ਼ਤ ਵਾਕਿੰਗ ਟੂਰ ਸੈਲਾਨੀਆਂ ਨੂੰ ਉਨ੍ਹਾਂ ਗਲੀਆਂ ਅਤੇ ਇਮਾਰਤਾਂ ਵਿਚ ਲੈ ਕੇ ਜਾਂਦਾ ਹੈ, ਜਿੱਥੇ ਦਲੀਪ ਸਿੰਘ ਰਹੇ, ਪਿਆਰ ਕੀਤਾ, ਮਹਿਮਾਨਨਵਾਜ਼ੀ ਕੀਤੀ ਅਤੇ ਅੰਤ ਵਿਚ ਜਿੱਥੇ ਉਨ੍ਹਾਂ ਨੇ ਆਪਣਾ ਆਖਰੀ ਸਮਾਂ ਗੁਜ਼ਾਰਿਆ।
ਇਹ ਸਿਰਫ਼ ਇਕ ਇਤਿਹਾਸਕ ਸੈਰ ਨਹੀਂ, ਸਗੋਂ ਪਛਾਣ, ਜਲਾਵਤਨੀ ਅਤੇ ਆਪਣੇਪਨ ਦੇ ਮਾਅਨਿਆਂ 'ਤੇ ਵਿਚਾਰ ਕਰਨ ਲਈ ਇਕ ਬੁਲਾਵਾ ਹੈ। ਆਰਕਾਈਵ ਦਸਤਾਵੇਜ਼ਾਂ, ਅਖ਼ਬਾਰੀ ਰਿਪੋਰਟਾਂ ਅਤੇ ਸਿਵਲ ਰਜਿਸਟ੍ਰੇਸ਼ਨ ਰਿਕਾਰਡਾਂ ਰਾਹੀਂ ਇਹ ਟੂਰ ਉਹ ਥਾਵਾਂ ਦਾ ਨਕਸ਼ਾ ਖੰਗਾਲਦਾ ਹੈ, ਜੋ ਕਦੇ ਮਹਾਰਾਜਾ ਲਈ ਮਹੱਤਵ ਰੱਖਦੀਆਂ ਸਨ। ਅਜਿਹਾ ਹੀ ਅੱਜ ਫਰਾਂਸ ਤੇ ਦੁਨੀਆ ਭਰ ਦੇ ਸਿੱਖਾਂ ਲਈ ਵੀ ਰੱਖ ਸਕਦੀਆਂ ਹਨ।
ਪ੍ਰੋਜੈਕਟ ਦੇ ਮੁੱਖ ਉਦੇਸ਼
* ਮਹਾਰਾਜਾ ਦਲੀਪ ਸਿੰਘ ਦੀ ਪੈਰਿਸ ਵਿਚ ਬੀਤੀ ਜ਼ਿੰਦਗੀ ਦੇ ਘੱਟ ਚਰਚਿਤ ਪੱਖ ਨੂੰ ਮੁੜ ਸਾਹਮਣੇ ਲਿਆਉਣਾ ਤੇ ਸਾਂਝਾ ਕਰਨਾ।
* ਫਰਾਂਸ ਦੇ ਸਿੱਖ ਭਾਈਚਾਰੇ ਲਈ ਯਾਦ ਤੇ ਜੁੜਾਅ ਦਾ ਇਕ ਅਹਿਮ ਸਥਾਨ ਤਿਆਰ ਕਰਨਾ।
* ਉਨ੍ਹਾਂ ਦੇ ਆਖਰੀ ਸਾਲਾਂ ਦੀ ਇਤਿਹਾਸਕ ਪੇਸ਼ਕਾਰੀ ਵਿਚ ਹੋਰ ਗਹਿਰਾਈ ਤੇ ਸੁਚੇਤਤਾ ਨੂੰ ਜੋੜਨਾ।
* ਡਿਜੀਟਲ ਪਲੇਟਫਾਰਮ ਰਾਹੀਂ ਇਤਿਹਾਸ ਨੂੰ ਹੋਰ ਸੌਖਾ, ਪਹੁੰਚਯੋਗ ਤੇ ਅਰਥਪੂਰਨ ਬਣਾਉਣਾ।
* ਪੈਰਿਸ ਦੇ ਵਿਆਪਕ ਇਤਿਹਾਸਕ ਤੇ ਸੱਭਿਆਚਾਰਕ ਸੰਦਰਭ ਵਿਚ ਇਸ ਦਾਸਤਾਨ ਨੂੰ ਉਤਸ਼ਾਹਿਤ ਕਰਨਾ।
ਮੁੱਖ ਵਿਸ਼ੇਸ਼ਤਾਵਾਂ
* }੍ਰ}."R1V5* ਪਲੇਟਫਾਰਮ 'ਤੇ ਜੀਓ-ਲੋਕੇਟਡ ਵਾਕਿੰਗ ਟੂਰ (ਜਦੋਂ ਤੱਕ ਐਪ ਜਨਤਾ ਲਈ ਮੁਫ਼ਤ ਰਹੇਗੀ, ਇਹ ਟੂਰ ਵੀ ਮੁਫ਼ਤ ਰਹੇਗਾ)।
* ਅੰਗਰੇਜ਼ੀ, ਫਰਾਂਸੀਸੀ ਵਿਚ ਉਪਲਬਧ ਹੈ ਅਤੇ ਇਸ ਵੇਲੇ ਪੰਜਾਬੀ ਵਿਚ ਪ੍ਰਦਾਨ ਕਰਨ 'ਤੇ ਕੰਮ ਜਾਰੀ ਹੈ।
* ਦੂਰੋਂ ਜਾਂ ਮੌਕੇ 'ਤੇ ਦੋਵੇਂ ਤਰੀਕਿਆਂ ਨਾਲ ਪਹੁੰਚਯੋਗ। ਚਾਹਵਾਨ ਸੰਸਾਰ ਦੇ ਕਿਸੇ ਵੀ ਕੋਨੇ ਤੋਂ ਕਿਸੇ ਵੀ ਸਮੇਂ ਟੂਰ ਦੇ ਕਿਸੇ ਵੀ ਬਿੰਦੂ ਤੋਂ ਸ਼ੁਰੂ ਕਰ ਸਕਦੇ ਹਨ। ਸਿਰਫ਼ ਪੈਰਿਸ ਵਿਚ ਹੋਣਾ ਲਾਜ਼ਮੀ ਨਹੀਂ।
* ਪੂਰਾ ਟੂਰ ਪੈਦਲ ਤਕਰੀਬਨ 6 ਘੰਟਿਆਂ ਦਾ ਹੈ, ਪਰ ਹਰ ਸਥਾਨ ਨੂੰ ਵੱਖ-ਵੱਖ ਤੌਰ 'ਤੇ ਵੀ ਵੇਖਿਆ ਜਾ ਸਕਦਾ ਹੈ।
* ਪੂਰੀ ਤਰ੍ਹਾਂ ਮੁਫ਼ਤ ਪਹੁੰਚ।
* ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਕੇ ਤਿਆਰ ਕੀਤਾ ਗਿਆ, ਜਿਸ ਨਾਲ ਪ੍ਰਮਾਣਿਕਤਾ ਯਕੀਨੀ ਬਣਾਈ ਗਈ ਹੈ।
* ਭਵਿੱਖ ਵਿਚ ਐਨੀਮੇਟਡ ਤੇ ਫਿਲਮੀ ਦਾਸਤਾਨਾਂ ਨੂੰ ਵੀ ਸ਼ਾਮਿਲ ਕਰਨ ਦੀ ਸੰਭਾਵਨਾ ਹੈ, ਜਿਸ ਨਾਲ ਅਨੁਭਵ ਨੂੰ ਹੋਰ ਦਿਲਚਸਪ ਬਣਾਇਆ ਜਾ ਸਕੇਗਾ।
ਇਤਿਹਾਸਕ ਪਿਛੋਕੜ
ਮਹਾਰਾਜਾ ਦਲੀਪ ਸਿੰਘ 1886 ਵਿਚ ਪੈਰਿਸ ਪਹੁੰਚੇ ਸਨ, ਜਨਤਕ ਤੌਰ 'ਤੇ ਦੁਬਾਰਾ ਸਿੱਖ ਧਰਮ ਅੰਗੀਕਾਰ ਕਰਨ ਅਤੇ ਪੰਜਾਬ ਵਾਪਸ ਜਾਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਭਾਵੇਂ ਬਰਤਾਨਵੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਏਡਨ ਵਿਚ ਰੋਕ ਕੇ ਗ੍ਰਿਫ਼ਤਾਰ ਕਰ ਲਿਆ ਸੀ। ਜਲਾਵਤਨ ਹੋਣ ਅਤੇ ਬ੍ਰਿਟਿਸ਼ ਨਿਗਰਾਨੀ ਹੇਠ ਰਹਿੰਦੇ ਹੋਣ ਦੇ ਬਾਵਜੂਦ ਪੈਰਿਸ ਵਿਚ ਬਿਤਾਇਆ ਉਨ੍ਹਾਂ ਦਾ ਸਮਾਂ ਨਾ ਭੁੱਲਣਯੋਗ ਹੈ। ਇੱਥੇ ਹੀ ਉਨ੍ਹਾਂ ਨੇ ਆਪਣੀ ਦੂਜੀ ਪਤਨੀ ਆਡਾ ਡਗਲਸ ਵੇਦਰਿਲ ਨਾਲ ਵਿਆਹ ਕਰਵਾਇਆ। ਉਨ੍ਹਾਂ ਦੀ ਵੱਡੀ ਧੀ ਦਾ ਪਾਲਣ-ਪੋਸ਼ਣ ਪੈਰਿਸ ਵਿਚ ਹੋਇਆ ਤੇ ਦੂਜੀ ਧੀ ਦਾ ਜਨਮ ਇੱਥੇ ਹੀ ਹੋਇਆ ਸੀ। ਮਹਾਰਾਜਾ ਦਿਲੀਪ ਸਿੰਘ ਦੀ ਜ਼ਿੰਦਗੀ ਦਾ ਪੈਰਿਸ ਦੇ ਸ਼ਹਿਰੀ ਤਾਣੇ-ਬਾਣੇ ਨਾਲ ਡੂੰਘਾ ਸੰਬੰਧ ਸੀ।
ਇਸ ਟੂਰ ਦਾ ਆਖਰੀ ਪੜਾਅ ਹੋਟਲ ਲਾਫੋਨ-ਟ੍ਰੇਮੋਇਲ (8ote& *afond-"remoਯ&&e) ਹੈ, ਜਿੱਥੇ ਮਹਾਰਾਜਾ ਦਿਲੀਪ ਸਿੰਘ 1893 ਈ. ਵਿਚ ਅਕਾਲ ਚਲਾਣਾ ਕਰ ਗਏ ਸਨ। ਇਸ ਇਮਾਰਤ ਨੂੰ ਅਕਸਰ ਗ਼ਲਤ ਢੰਗ ਨਾਲ ਇਕ ਘਟੀਆ ਦਰਜੇ ਦੇ ਹੋਟਲ ਵਜੋਂ ਦਰਸਾਇਆ ਗਿਆ ਹੈ, ਜਦਕਿ ਸਮਕਾਲੀ ਸਬੂਤ ਸਪੱਸ਼ਟ ਕਰਦੇ ਹਨ ਕਿ ਇਹ ਬਿਜਲੀ ਵਾਲੀਆਂ ਲਿਫ਼ਟਾਂ ਨਾਲ ਸਜਿਆ ਇਕ ਆਧੁਨਿਕ ਹੋਟਲ ਸੀ। ਸ਼ਾਇਦ ਮਹਾਰਾਜਾ ਲਈ ਸਾਦਾ ਹੋਵੇ ਪਰ ਕਿਸੇ ਵੀ ਤਰ੍ਹਾਂ ਨਿਮਨ ਗੁਣਵੱਤਾ ਵਾਲਾ ਨਹੀਂ ਸੀ, ਜਿਵੇਂ ਕਿ ਬਰਤਾਨਵੀ ਗੁਪਤ ਏਜੰਟ ਇਸ ਨੂੰ ਪੇਸ਼ ਕਰਦੇ ਰਹੇ ਹਨ। ਇਹ ਟੂਰ ਅਜਿਹੀਆਂ ਗ਼ਲਤ ਪੇਸ਼ਕਾਰੀਆਂ ਨੂੰ ਸਬੂਤ-ਆਧਾਰਤ ਵਿਆਖਿਆ ਰਾਹੀਂ ਸਾਹਮਣੇ ਲਿਆਉਂਦਾ ਹੈ।
ਇਹ ਪ੍ਰੋਜੈਕਟ ਕੇਵਲ ਮਹਾਰਾਜਾ ਦਲੀਪ ਸਿੰਘ ਬਾਰੇ ਨਹੀਂ, ਸਗੋਂ ਇਹ ਯਾਦ ਤੇ ਸਾਂਝੀ ਇਤਿਹਾਸਕ ਚੇਤਨਾ ਬਾਰੇ ਹੈ। ਅੱਜ ਫਰਾਂਸ ਵਿਚ ਰਹਿੰਦੇ ਸਿੱਖਾਂ ਲਈ ਜਨਤਕ ਸਥਾਨਾਂ ਵਿਚ ਇਤਿਹਾਸਕ ਨਿਸ਼ਾਨ ਬਹੁਤ ਘੱਟ ਹਨ। ਇਸ ਦੇ ਬਾਵਜੂਦ ਇੱਥੇ ਇਕ ਸਿੱਖ ਮਹਾਰਾਜਾ ਦੀ ਕਹਾਣੀ ਮੌਜੂਦ ਹੈ, ਜਿਸ ਨੇ ਕਦੇ ਪੈਰਿਸ ਨੂੰ ਆਪਣਾ ਘਰ ਬਣਾਇਆ ਸੀ। ਉਨ੍ਹਾਂ ਦੀ ਕਹਾਣੀ ਪ੍ਰਵਾਸ, ਸੰਘਰਸ਼, ਪਰਿਵਾਰਕ ਜੀਵਨ ਅਤੇ ਸਿੱਖ ਪਛਾਣ ਨਾਲ ਜੁੜੀ ਹੋਈ ਹੈ। ਇਕ ਅਜਿਹੀ ਕਥਾ ਜੋ ਅੱਜ ਦੇ ਸਿੱਖ ਤੋਂ ਵੀ ਵੱਖਰੀ ਨਹੀਂ।
-ਮੋਬਾਈਲ : +9176967-9872