ਸਮੱਗਰੀ : 150 ਗ੍ਰਾਮ ਪਨੀਰ, 500 ਗ੍ਰਾਮ ਕਾਲੇ ਛੋਲੇ, ਬਾਰੀਕ ਕੱਟਿਆ ਹੋਇਆ ਧਨੀਆ ਅਤੇ ਹਰੀ ਮਿਰਚ, ਥੋੜ੍ਹਾ ਜਿਹਾ ਅਦਰਕ ਦਾ ਪੇਸਟ, ਨਮਕ, ਅੰਬਚੂਰ, ਗਰਮ ਮਸਾਲਾ ਸਵਾਦ ਅਨੁਸਾਰ, ਤਲਣ ਲਈ 2 ਵੱਡੇ ਚਮਚ ਤੇਲ ਲਓ।
ਵਿਧੀ : ਪਨੀਰ ਕੱਦੂਕਸ਼ ਕਰ ਲਓ। ਛੋਲੇ ਰਾਤ ਭਰ ਭਿਉਂ ਕੇ ਰੱਖੋ। ਸਵੇਰੇ ਉਨ੍ਹਾਂ ਨੂੰ ਗਲਣ ਤੱਕ ਉਬਾਲੋ। ਉੱਬਲੇ ਛੋਲੇ, ਪਨੀਰ, ਅਦਰਕ, ਮਿਰਚ ਅਤੇ ਸਭ ਮਸਾਲੇ ਮਸਲ ਕੇ ਮਿਲਾ ਲਓ। ਫਿਰ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਲੋਈਆਂ ਬਣਾ ਕੇ ਰੱਖ ਲਓ। ਨਾਨ-ਸਟਿਕ ਪੈਨ ਵਿਚ ਹਲਕਾ ਜਿਹਾ ਤੇਲ ਪਾਕੇ ਲੋਈਆਂ ਦੀਆਂ ਟਿੱਕੀਆਂ ਬਣਾ ਕੇ ਪੈਨ ਵਿਚ ਪਾ ਦਿਉ। ਸੁਨਹਿਰਾ ਹੋਣ ਤੱਕ ਦੋਵੇਂ ਪਾਸੇ ਤਲੋ। ਜਦੋਂ ਟਿੱਕੀ ਕਰਾਰੀ ਹੋ ਜਾਵੇ ਤਾਂ ਧਨੀਏ ਦੀ ਚਟਨੀ, ਖੱਟੀ ਮਿੱਠੀ ਚਟਨੀ ਜਾਂ ਸੌਸ ਨਾਲ ਗਰਮਾਗਰਮ ਪਰੋਸੋ।
ਪਨੀਰ-ਛੋਲਿਆਂ ਦੀ ਪੌਸ਼ਟਿਕ ਟਿੱਕੀ
ਅਜੀਤ ਡੈਸਕ
19-02-2026