19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਰਸੋਈ ਘਰ ਵਿਚ ਜ਼ਰੂਰੀ ਹੈ ਸਫ਼ਾਈ

ਅਜੀਤ ਡੈਸਕ 19-02-2026

ਰਸੋਈ ਘਰ ਦੀ ਸਫ਼ਾਈ ਲਈ ਜ਼ਰੂਰੀ ਸਮਾਨ -ਕੂੜਾਦਾਨ, ਝਾੜੂ, ਵਿਮ ਪਾਊਡਰ, ਸਾਬਣ, ਨਾਈਲਾਨ ਦਾ ਬੁਰਸ਼, ਨਾਰੀਅਲ ਦਾ ਕੂਚਾ ਅਤੇ ਸਾਫ ਕੱਪੜਾ ਰਸੋਈ ਘਰ ਵਿਚ ਬਰਾਬਰ ਉਪਲਬਧ ਹੋਣਾ ਜ਼ਰੂਰੀ ਹੈ। ਆਮ ਤੌਰ 'ਤੇ ਇਹ ਦੇਖਿਆ ਜਾਂਦਾ ਹੈ ਕਿ ਸਵਾਣੀ ਖਾਣਾ ਪਕਾਉਣ ਦੀ ਆਪਣੀ ਜਿੰਮੇਵਾਰੀ ਤਾਂ ਪੂਰਾ ਕਰ ਲੈਂਦੀ ਹੈ ਪਰ ਰਸੋਈ ਘਰ ਦੇ ਸਮਾਨ ਇਧਰ-ਉਧਰ ਪਏ ਰਹਿੰਦੇ ਹਨ। ਰਸੋਈ ਘਰ ਵਿਚ ਸਫਾਈ ਤੇ ਸਮਾਨ ਨੂੰ ਸਹੀ ਜਗ੍ਹਾ ਰੱਖਣ ਦੀ ਆਦਤ ਦਾ ਹੋਣਾ ਬਹੁਤ ਜ਼ਰੂਰੀ ਹੈ।
ਰਸੋਈ ਘਰ ਦੇ ਜ਼ਰੂਰੀ ਸਮਾਨ ਨੂੰ ਬਾਜ਼ਾਰ ਤੋਂ ਖਰੀਦ ਕੇ ਲਿਆਓ ਤਾਂ ਸੰਬੰਧਿਤ ਭਾਂਡੇ ਵਿਚ ਭਲੀ-ਭਾਂਤ ਸਾਫ ਕਰ ਕੇ ਉਸ ਵਿਚ ਸਮਾਨ ਨੂੰ ਰੱਖੋ। ਰਸੋਈ ਘਰ ਵਿਚ ਜੇਕਰ ਜਗ੍ਹਾ ਘੱਟ ਹੋਵੇ ਤਾਂ ਭਾਂਡੇ ਰੱਖਣ ਲਈ ਦੀਵਾਰ ਵਿਚ ਸਟੈਂਡ ਲਗਵਾ ਲਓ। ਇਸ ਨਾਲ ਭਾਂਡੇ ਰੱਖਣ ਲਈ ਕਾਫੀ ਸਹੂਲਤ ਹੋਵੇਗੀ। ਥਾਲੀ ਸਟੈਂਡ ਵਿਚ ਥਾਲੀ, ਪਲੇਟ, ਸਟੈਂਡ ਵਿਚ ਪਲੇਟ ਅਤੇ ਚਮਚ ਸਟੈਂਡ ਵਿਚ ਚਮਚ ਰੱਖ ਦਿਓ। ਇਸ ਤਰ੍ਹਾਂ ਸਾਡੇ ਭਾਂਡੇ ਸਹੀ ਢੰਗ ਨਾਲ ਪਏ ਰਹਿਣਗੇ। ਇਸ ਨਾਲ ਜਗ੍ਹਾ ਵੀ ਵਧੇਰੇ ਬਚੇਗੀ ਅਤੇ ਰਸੋਈ ਦੇਖਣ ਵਿਚ ਵੀ ਸੁੰਦਰ ਲੱਗੇਗੀ। ਹੋਰ ਵਸਤੂਆਂ ਨੂੰ ਵੀ ਡੱਬੇ ਜਾਂ ਸ਼ੀਸ਼ੇ ਦੇ ਭਾਂਡਿਆਂ ਵਿਚ ਸਜਾ ਕੇ ਰੱਖੋ। ਜ਼ਰੂਰੀ ਵਸਤੂਆਂ ਨੂੰ ਠੀਕ ਜਗ੍ਹਾ 'ਤੇ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਉਚਾਈ ਤੋਂ ਕੋਈ ਸਮਾਨ ਉਤਾਰਨ ਵਿਚ ਅਸੁਵਿਧਾ ਨਾ ਹੋਵੇ।
ਰਸੋਈ ਘਰ ਦੇ ਇਕ ਕੋਨੇ ਵਿਚ ਬੰਦ ਕੂੜੇਦਾਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਖਾਣਾ ਬਣਾਉਣ ਦੀ ਪ੍ਰਕਿਰਿਆ ਵਿਚ ਜੋ ਵੀ ਕਚਰਾ, ਛਿਲਕਾ ਆਦਿ ਹੋਵੇ, ਉਸ ਨੂੰ ਕੂੜੇਦਾਨ ਵਿਚ ਸੁੱਟਦੇ ਜਾਓ। ਖਾਣਾ ਬਣਾਉਣ ਤੋਂ ਬਾਅਦ ਕੂੜੇਦਾਨ ਦੇ ਕਚਰੇ ਨੂੰ ਜਿੰਨੀ ਜਲਦੀ ਹੋ ਸਕੇ ਉਚਿਤ ਸਥਾਨ 'ਤੇ ਰੱਖੋ ਨਹੀਂ ਤਾਂ ਉਸ ਵਿਚ ਕੀਟਾਣੂ ਪੈਦਾ ਹੋ ਜਾਣਗੇ। ਰਸੋਈ ਘਰ ਵਿਚ ਪਾਣੀ ਦੀ ਟੈਂਕੀ ਜਾਂ ਟੂਟੀ ਵੀ ਲੱਗੀ ਹੋਣੀ ਚਾਹੀਦੀ ਹੈ ਤਾਂ ਜੋ ਬਾਰ-ਬਾਰ ਪਾਣੀ ਲਿਆਉਣ ਲਈ ਰਸੋਈ ਘਰ ਤੋਂ ਬਾਹਰ ਨਾ ਜਾਣਾ ਪਵੇ।
ਰਸੋਈ ਘਰ ਵਿਚ ਢਿੱਲੇ ਅਤੇ ਖੁੱਲ੍ਹੇ ਕੱਪੜੇ ਪਾ ਕੇ ਕੰਮ ਨਹੀਂ ਕਰਨਾ ਚਾਹੀਦਾ। ਨਾਈਲੋਨ ਜਾਂ ਟੈਰੀਲੀਨ ਦੀ ਸਾੜ੍ਹੀ ਪਾ ਕੇ ਖਾਣਾ ਕਦੇ ਵੀ ਨਾ ਬਣਾਓ। ਨਾ ਹੀ ਸ਼ਾਲ ਜਾਂ ਚਾਦਰ ਲੈ ਕੇ ਖਾਣਾ ਬਣਾਉਣਾ ਚਾਹੀਦਾ ਹੈ। ਕਦੇ-ਕਦੇ ਚੁੱਲ੍ਹੇ ਜਾਂ ਸਟੋਵ 'ਤੇ ਜਲਦੀ ਨਾਲ ਕੜਾਹੀ ਉਤਾਰਦੇ ਸਮੇਂ ਸਵਾਣੀ ਆਪਣੇ ਪੱਲੂ ਦਾ ਉਪਯੋਗ ਕਰ ਲੈਂਦੀ ਹੈ, ਖ਼ਾਸ ਤੌਰ 'ਤੇ ਜਦੋਂ ਦੁੱਧ ਆਦਿ ਉਬਲ ਰਿਹਾ ਹੋਵੇ ਤਾਂ ਤਾਂ ਇਹੋ ਜਿਹੇ ਮੌਕੇ 'ਤੇ ਇਕ ਛੋਟਾ ਤੌਲੀਆ ਜਾਂ ਸੂਤੀ ਦਾ ਕੱਪੜਾ ਆਪਣੇ ਕੋਲ ਜਰੂਰ ਰੱਖੋ।

ਪਿਛਲੀ ਖ਼ਬਰ ਜਦੋਂ ਜਾਓ ਰੇਸਤਰਾਂ 'ਚ ਅਗਲੀ ਖ਼ਬਰ ਪਰਮਾਤਮਾ ਵਲੋਂ ਮਿਲਿਆ ਤੋਹਫ਼ਾ ਹੈ 'ਜ਼ਿੰਦਗੀ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।