19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਜਦੋਂ ਜਾਓ ਰੇਸਤਰਾਂ 'ਚ

ਅਜੀਤ ਡੈਸਕ 19-02-2026

ਰੇਸਤਰਾਂ ਵਿਚ ਆਉਣਾ ਜਾਣਾ ਸਾਡੇ ਜੀਵਨ ਦਾ ਅਭਿੰਨ ਅੰਗ ਬਣ ਗਿਆ ਹੈ। ਇਸ ਲਈ ਸਾਨੂੰ ਉੱਥੇ ਦੇ ਨਿਯਮਾਂ ਦੀ ਪਾਲਨਾ ਕਰਨਾ ਵੀ ਆਉਣਾ ਚਾਹੀਦਾ ਹੈ। ਜੇਕਰ ਅਸੀਂ ਇਸ ਸ਼ਿਸ਼ਟਾਚਾਰ ਤੋਂ ਜਾਣੂ ਨਹੀਂ ਹੋਵਾਂਗੇ ਤਾਂ ਲੋਕਾਂ ਵਿਚ ਅਸੱਭਿਅਕ ਕਹਾਵਾਂਗੇ। ਆਓ, ਜਾਣੀਏ ਰੈਸਟੋਰੈਂਟ ਵਿਚ ਅਸੀਂ ਕਿਸ ਤਰ੍ਹਾਂ ਸੱਭਿਅਕ ਲੱਗ ਸਕਦੇ ਹਾਂ-
ਰੈਸਟੋਰੈਂਟ ਵਿਚ ਜਾਣ ਤੋਂ ਪਹਿਲਾਂ ਉਸ ਰੈਸਟੋਰੈਂਟ ਬਾਰੇ ਜਾਣ ਲਓ ਕਿ ਉਥੇ ਦਾ ਵਾਤਾਵਰਨ ਅਤੇ ਖਾਣਾ ਕਿਹੋ ਜਿਹਾ ਹੈ। ਤਾਂ ਹੀ ਉਥੇ ਜਾਓ। ਇੰਝ ਨਾ ਹੋਵੇ ਕਿ ਤੁਹਾਡਾ ਉਥੇ ਜਾ ਕੇ ਮੂਡ ਖਰਾਬ ਹੋ ਜਾਵੇ। ਜੇਕਰ ਮਹਿਮਾਨ ਅਤੇ ਮੇਜ਼ਬਾਨ ਨੇ ਅਲੱਗ-ਅਲੱਗ ਪਹੁੰਚਣਾ ਹੋਵੇ ਤਾਂ ਸਮਾਂ ਅਤੇ ਮਿਲਣ ਦਾ ਸਥਾਨ ਨਿਰਧਾਰਿਤ ਕਰ ਲਵੋ। ਸਾਰੇ ਮਿਲ ਕੇ ਅੰਦਰ ਜਾਓ। ਜੇਕਰ ਪਾਰਟੀ ਵਿਚ ਵਧੇਰੇ ਲੋਕ ਹਨ ਤਾਂ ਮੇਜ਼ਬਾਨ ਨੂੰ ਸਮੇਂ ਤੋਂ ਕੁਝ ਪਹਿਲਾਂ ਹੀ ਸਵਾਗਤ ਲਈ ਪਹੁੰਚ ਜਾਣਾ ਚਾਹੀਦਾ ਹੈ।
ਜੇਕਰ ਤੁਸੀਂ ਸ਼ਾਪਿੰਗ ਕਰਨ ਤੋਂ ਬਾਅਦ ਰੈਸਟੋਰੈਂਟ ਜਾ ਰਹੇ ਹੋ ਤਾਂ ਆਪਣੇ ਖਰੀਦਾਰੀ ਵਾਲੇ ਬੈਗ ਟੇਬਲ 'ਤੇ ਨਾ ਰੱਖ ਕੇ ਆਪਣੀਆਂ ਲੱਤਾਂ ਦੇ ਕੋਲ ਕੁਰਸੀ ਦੇ ਸਹਾਰੇ ਰੱਖੋ। ਜੇਕਰ ਪ੍ਰਬੰਧਨ ਕੋਲ ਸਮਾਨ ਰੱਖਣ ਦੀ ਸੁਵਿਧਾ ਹੋਵੇ ਤਾਂ ਉਸ ਕੋਲ ਸਮਾਨ ਰਖਵਾਓ। ਮਹਿਲਾਵਾਂ ਆਪਣੇ ਪਰਸ ਆਪਣੀ ਗੋਦੀ ਵਿਚ ਰੱਖਣ।
ਰੈਸਟੋਰੈਂਟ ਵਿਚ ਆਪਣੀ ਜਗ੍ਹਾ ਲੈਣ ਤੋਂ ਬਾਅਦ ਇੰਤਜ਼ਾਰ ਕਰੋ। ਵੇਟਰ ਤੁਹਾਡੇ ਆਰਡਰ ਲੈਣ ਖੁਦ ਆਏਗਾ। ਉਸ ਨੂੰ ਆਵਾਜ਼ ਦੇ ਕੇ ਜਾਂ ਭਾਂਡਿਆਂ ਨਾਲ ਆਵਾਜ਼ ਕਰ ਕੇ ਨਾ ਬੁਲਾਓ। ਇਹ ਅਸੱਭਿਅਤਾ ਨੂੰ ਦਰਸਾਉਂਦਾ ਹੈ।
ਮੇਜ਼ਬਾਨ ਖਾਣੇ ਦਾ ਆਰਡਰ ਤਾਂ ਹੀ ਦੇਣਾ ਚਾਹੀਦਾ ਹੈ ਜਦੋਂ ਦੀ ਰੁਚੀ ਬਾਰੇ ਪੂਰੀ ਜਾਣਕਾਰੀ ਲੈ ਲਵੇ। ਕਿਉਂਕਿ ਵੀ ਆਰਡਰ ਦੇਣ ਵਾਲੇ ਲਈ ਦੂਜਿਆਂ ਦੀ ਪਸੰਦ ਨੂੰ ਵੀ ਜਾਨਣਾ ਜ਼ਰੂਰੀ ਹੈ। ਕਦੇ-ਕਦੇ ਮੈਨਿਊ ਕਾਰਡ ਵਿਚ ਤੁਹਾਨੂੰ ਨਾਂਅ ਨਾਲ ਸਪੱਸ਼ਟ ਨਹੀਂ ਹੁੰਦਾ ਤਾਂ ਵੇਟਰ ਤੋਂ ਉਸ ਦੀ ਜਾਣਕਾਰੀ ਲੈ ਕੇ ਆਰਡਰ ਕਰੋ।
ਜਦੋਂ ਆਰਡਰ ਕੀਤੇ ਖਾਧ ਪਦਾਰਥ ਮੇਜ਼ 'ਤੇ ਆ ਜਾਣ ਤਾਂ ਮੇਜ਼ਬਾਨ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਭ ਨੂੰ ਉਨ੍ਹਾਂ ਦੀ ਪਸੰਦ ਅਨੁਸਾਰ ਖਾਣਾ ਮਿਲਿਆ ਹੈ ਜਾਂ ਨਹੀਂ। ਜੇਕਰ ਸ਼ੇਅਰ ਕਰ ਕੇ ਖਾਣਾ ਹੋਵੇ ਤਾਂ ਬੱਚਿਆਂ ਦੀ ਪਲੇਟ ਵਿਚ ਪਹਿਲਾਂ ਥੋੜ੍ਹਾ ਭੋਜਨ ਪਾਓ। ਮੇਜ਼ਬਾਨ ਨੂੰ ਅੰਤ ਵਿਚ ਆਪਣੀ ਪਲੇਟ ਵਿਚ ਖਾਣਾ ਪਾਉਣਾ ਚਾਹੀਦਾ ਹੈ। ਇਹ ਚੰਗੇ ਸੱਭਿਆਚਾਰ ਨੂੰ ਦਰਸਾਉਂਦਾ ਹੈ।
ਹੋਟਲ, ਰੈਸਟੋਰੈਂਟ ਵਿਚ ਖਾਣਾ ਖਾਂਦੇ ਸਮੇਂ ਹੱਥਾਂ ਨਾਲ ਖਾਣਾ ਨਾ ਖਾ ਕੇ ਚਮਚ, ਛੁਰੀ ਅਤੇ ਕਾਂਟੇ ਦਾ ਇਸਤੇਮਾਲ ਕਰੋ। ਹੱਥਾਂ ਨਾਲ ਖਾਣਾ ਚੰਗਾ ਨਹੀਂ ਲਗਦਾ। ਖਾਣੇ ਦੇ ਟੁਕੜੇ ਛੋਟੇ ਲਓ। ਚਮਚ ਉੱਪਰ ਤੱਕ ਭਰ ਕੇ ਨਾ ਖਾਓ। ਨੈਪਕਿਨ ਦਾ ਇਸਤੇਮਾਲ ਕਰੋ। ਖਾਣਾ ਹੌਲ਼ੀ ਖਾਓ, ਚਬਾਉਂਦੇ ਸਮੇਂ ਆਵਾਜ਼ ਨਾ ਕੱਢੋ। ਇਹ ਛੋਟੀਆਂ-ਛੋਟੀਆਂ ਗੱਲਾਂ ਸੱਭਿਆਚਾਰ ਹੁੰਦੀਆਂ ਹਨ।
ਰੈਸਟੋਰੈਂਟ ਵਿਚ ਉੱਚੀ ਆਵਾਜ਼ ਵਿਚ ਗੱਲ ਨਾ ਕਰੋ, ਨਾ ਹੀ ਨਾਲ ਦੀ ਮੇਜ਼ 'ਤੇ ਬੈਠੇ ਲੋਕਾਂ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕਰੋ।
ਬੱਚਿਆਂ ਨੂੰ ਘਰੋਂ ਹੀ ਸਮਝਾ ਕੇ ਲੈ ਜਾਓ ਕਿ ਉਹ ਰੈਸਟੋਰੈਂਟ ਜਾਂ ਹੋਟਲ ਵਿਚ ਜਾ ਕੇ ਕੋਈ ਸ਼ਰਾਰਤ ਨਾ ਕਰਨ। ਜੇਕਰ ਉਹ ਕਰ ਰਹੇ ਹੋਣ ਤਾਂ ਉਨ੍ਹਾਂ ਨੂੰ ਪਿਆਰ ਨਾਲ ਇੰਝ ਨਾ ਕਰਨ ਲਈ ਸਮਝਾਓ।
ਖਾਣੇ ਦਾ ਬਿਲ ਮੇਜ਼ਬਾਨ ਨੂੰ ਦੇਣਾ ਚਾਹੀਦਾ ਹੈ। ਜਦੋਂ ਸਾਰਿਆਂ ਦੀ ਮਿਲੀਭੁਗਤ ਨਾਲ ਪਾਰਟੀ ਹੋਵੇ ਤਾਂ ਬਿੱਲ ਦੀ ਜ਼ਿੰਮੇਵਾਰੀ ਇਕ ਨੂੰ ਹੀ ਸੌਂਪ ਦਿਓ। ਪਹਿਲਾਂ ਜਾਂ ਬਾਅਦ ਵਿਚ ਆਪਣਾ ਹਿੱਸਾ ਸ਼ੇਅਰ ਕਰੋ। ਰੈਸਟੋਰੈਂਟ ਵਿਚ ਨਹੀਂ।
ਰੈਸਟੋਰੈਂਟ ਵਿਚ ਜੇਕਰ ਕੋਈ ਜਾਣ-ਪਹਿਚਾਣ ਵਾਲਾ ਮਿਲ ਜਾਵੇ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ। ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਉਸ ਦਾ ਸੁਆਗਤ ਕਰੋ ਅਤੇ ਖਾਣੇ ਦਾ ਸੱਦਾ ਦਿਓ।

ਪਿਛਲੀ ਖ਼ਬਰ ਵਾਲਾਂ ਦੀ ਸਿਹਤ ਲਈ ਘਰੇਲੂ ਉਪਾਅ ਅਗਲੀ ਖ਼ਬਰ ਰਸੋਈ ਘਰ ਵਿਚ ਜ਼ਰੂਰੀ ਹੈ ਸਫ਼ਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।