17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕੌਮਾਂਤਰੀ ਨਿਸ਼ਾਨੇਬਾਜ਼ 'ਗੋਲਡਨ ਗਰਲ' ਸਿਫ਼ਤ ਕੌਰ ਸਮਰਾ

ਅਜੀਤ ਡੈਸਕ 16-04-2026

ਫ਼ਰੀਦਕੋਟ ਸ਼ਹਿਰ ਦੇ ਨਾਮੀ ਸਮਰਾ ਪਰਿਵਾਰ ਦੀ ਹੋਣਹਾਰ ਧੀ ਸਿਫ਼ਤ ਕੌਰ ਸਮਰਾ ਦਾ ਨਾਂਅ ਕੌਮਾਂਤਰੀ ਨਿਸ਼ਾਨੇਬਾਜ਼ਾਂ ਵਿਚ ਸ਼ੁਮਾਰ ਹੋ ਚੁੱਕਿਆ ਹੈ ਜਿਸ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਵਿਸ਼ਵ ਭਰ ਦੇ ਸ਼ੂਟਿੰਗ ਮੁਕਾਬਲਿਆਂ ਵਿਚ ਕਈ ਦਰਜਨ ਸੋਨ, ਚਾਂਦੀ ਅਤੇ ਕਾਂਸੀ ਮੈਡਲ ਜਿੱਤੇ ਹਨ। ਇਸ ਵਕਤ ਸਿਫ਼ਤ ਸਮਰਾ ਦਿੱਲੀ ਵਿਚ ਉਲੰਪਿਕ ਦੇ ਕੋਟਾ ਮੁਕਾਬਲੇ ਲਈ ਪ੍ਰੈਕਟਿਸ ਕਰ ਰਹੀ ਹੈ। ਅਗਲੀਆਂ ਉਲੰਪਿਕ ਖੇਡਾਂ ਅਮਰੀਕਾ ਦੇ ਲਾਸ ਏਂਜਲਸ ਵਿਖੇ ਹੋ ਰਹੀਆਂ ਹਨ। ਪ੍ਰਸਿੱਧ ਕਾਰੋਬਾਰੀ ਪਵਨਦੀਪ ਸਿੰਘ ਬੰਪੀ ਸਮਰਾ ਅਤੇ ਰਵਨੀਤ ਕੌਰ ਦੀ ਲਾਡਲੀ ਧੀ ਸਿਫ਼ਤ ਸਮਰਾ ਸ਼ੁਰੂ ਤੋਂ ਹੀ ਪੜ੍ਹਾਈ ਅਤੇ ਖੇਡਾਂ ਵਿਚ ਹੁਸ਼ਿਆਰ ਹੈ। ਉਸ ਨੇ ਫ਼ਰੀਦਕੋਟ ਦੇ ਨਾਮਵਰ ਸਕੂਲ ਵਿਚ ਮੁਢਲੀ ਪੜ੍ਹਾਈ ਕੀਤੀ ਅਤੇ ਨੀਟ ਦਾ ਵੱਕਾਰੀ ਇਮਤਿਹਾਨ ਪਾਸ ਕਰ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਐਮ.ਬੀ.ਬੀ.ਐਸ. ਡਾਕਟਰੀ ਵਿਚ ਦਾਖਲਾ ਲਿਆ ਪਰ ਖੇਡਾਂ ਕਾਰਨ ਸਮਾਂ ਨਾ ਹੋਣ ਕਾਰਨ ਉਸ ਨੂੰ ਇਹ ਪੜ੍ਹਾਈ ਛੱਡਣੀ ਪਈ। ਹੁਣ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਦੇ ਪਹਿਲੇ ਸਾਲ ਵਿਚ ਹੈ। ਸਿਫ਼ਤ ਸਮਰਾ ਨੇ ਹੁਣ ਤੱਕ ਕਈ ਰਾਇਫ਼ਲ ਤੇ ਪਿਸਟਲ ਸ਼ੂਟਿੰਗ ਦੌਰਾਨ ਰਿਕਾਰਡ ਕਾਇਮ ਕੀਤੇ ਹਨ। ਉਸ ਨੇ ਪੈਰਿਸ 2024 ਵਿਚ ਪ੍ਰਤੀਨਿਧਤਾ ਕੀਤੀ ਅਤੇ ਕਈ ਵੱਡੇ ਕੌਮਾਂਤਰੀ ਮੁਕਾਬਲਿਆਂ ਵਿਚ 15 ਦੇ ਕਰੀਬ ਮੈਡਲ ਜਿੱਤੇ। ਨਿਸ਼ਾਨੇਬਾਜ਼ੀ ਵਿਚ ਉਸ ਦਾ ਵਰਲਡ ਰਿਕਾਰਡ ਹੈ, ਉਲੰਪਿਕ ਕੋਟਾ ਹੋਲਡਰ ਰਹੀ ਹੈ। ਏਸ਼ੀਅਨ ਖੇਡਾਂ ਵਿਚ ਗੋਲਡ ਤੇ ਸਿਲਵਲ ਮੈਡਲ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਵਿਸ਼ਵ ਯੂਨੀਵਰਸਿਟੀ ਖੇਡ ਮੁਕਾਬਲਿਆਂ ਵਿਚ ਮੈਡਲ ਜਿੱਤੇ। ਏਸ਼ੀਆ ਰੈਂਕ ਨੰਬਰ 2 ਪ੍ਰਾਪਤ ਕੀਤਾ। ਕਈ ਰਾਸ਼ਟਰੀ ਮੁਕਾਬਲਿਆਂ ਵਿਚ ਵੀ ਉਸ ਨੇ ਤਗਮੇ ਜਿੱਤੇ ਅਤੇ 2021 ਵਿਚ ਇੰਡੀਅਨ ਸ਼ੂਟਿੰਗ ਟੀਮ ਦੀ ਮੈਂਬਰ ਬਣੀ। ਸਾਲ 2023 ਵਿਚ ਚੀਨ 'ਚ ਹੋਈਆਂ ਏਸ਼ੀਅਨ ਖੇਡਾਂ ਦੌਰਾਨ ਵਿਸ਼ਵ ਰਿਕਾਰਡ ਦੇ ਨਾਲ-ਨਾਲ ਗੋਲਡ ਅਤੇ ਸਿਲਵਰ ਮੈਡਲ ਜਿੱਤੇ। ਇੱਥੇ ਹੀ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ 2 ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਆਈ.ਐਸ.ਐਸ.ਐਫ. ਵਿਸ਼ਵ ਕੱਪ ਇੰਡੀਆ ਵਿਚ ਕਾਂਸੇ ਦਾ ਤਗਮਾ ਜਿੱਤਿਆ। ਸਾਲ 2024 ਵਿਚ ਪੈਰਿਸ ਓਲੰਪਿਕ ਖੇਡਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਇਸੇ ਸਾਲ ਵਿਸ਼ਵ ਯੂਨੀਵਰਸਿਟੀ ਵਿਸ਼ਵ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ। ਆਈ. ਐਸ. ਐਫ. ਵਰਲਡ ਕੱਪ ਜਰਮਨੀ ਵਿਚ ਕਾਂਸੇ ਦਾ ਤਗਮਾ ਜਿੱਤਿਆ। ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਇੰਡੋਨੇਸ਼ੀਆ ਵਿਚ ਸੋਨੇ ਅਤੇ ਚਾਂਦੀ ਦੇ ਤਗਮੇ ਹਾਸਿਲ ਕੀਤੇ। ਸਾਲ 2025 ਵਿਚ ਵਰਲਡ ਕੱਪ ਮਨਿਸ਼ 'ਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਕਜ਼ਾਕਿਸਤਾਨ ਏਸ਼ੀਅਨ ਚੈਂਪੀਅਨ ਵਿਚ ਦੋ ਗੋਲਡ ਮੈਡਲ ਜਿੱਤੇ। ਦੇਹਰਾਦੂਨ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿਚ ਗੋਲਡ ਮੈਡਲ ਲੈ ਕੇ ਜੇਤੂ ਰਹੀ। ਅਰਜਨਟੀਨਾ ਵਿਚ ਵਿਸ਼ਵ ਕੱਪ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ। ਸਾਲ 2026 ਵਿਚ ਰਾਈਫਲ ਅਤੇ ਪਿਸਟਲ ਮੁਕਾਬਲੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਵਿਅਕਤੀਗਤ ਸਿਲਵਰ ਅਤੇ ਟੀਮ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਿਆ। ਸਿਫ਼ਤ ਕੌਰ ਸਮਰਾ ਨੂੰ ਪੰਜਾਬ ਸਰਕਾਰ ਨੇ ਵੀ ਵੱਕਾਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਹੈ ਅਤੇ ਉਹ ਸਰਕਾਰ ਵਲੋਂ ਉਲੰਪਿਕ ਏਸ਼ੀਅਨ ਖੇਡਾਂ ਲੲਂੀ ਇਨਾਮੀ ਰਾਸ਼ੀ ਵੀ ਪ੍ਰਾਪਤ ਕਰ ਚੁੱਕੀ ਹੈ। ਹੁਣ ਉਸ ਦਾ ਸਿੱਧਾ ਧਿਆਨ ਲਾਸ ਏਂਜਲਾਸ ਵਿਚ ਹੋ ਰਹੀਆਂ ਓਲੰਪਿਕ ਖੇਡਾਂ ਵਿਚ ਗੋਲਡ ਮੈਡਲ ਪ੍ਰਾਪਤ ਕਰ ਕੇ ਭਾਰਤ ਦਾ ਨਾਂਅ ਰੌਸ਼ਨ ਕਰਨ ਵੱਲ ਹੈ।

ਪਿਛਲੀ ਖ਼ਬਰ ਐਨ.ਐਸ.ਐਸ. ਵਲੰਟੀਅਰ ਉੱਜਵਲਦੀਪ ਕੌਰ ਦੀ ਰਾਸ਼ਟਰੀ ਪੱਧਰ 'ਤੇ ਉਪਲਬਧੀ ਅਗਲੀ ਖ਼ਬਰ ਕੀ ਨੌਜਵਾਨ ਪੀੜ੍ਹੀ ਸਮਾਜਿਕ ਅਨਪੜ੍ਹਤਾ ਦੀ ਸ਼ਿਕਾਰ ਹੈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।