19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਜਦ ਨੌਕਰੀਪੇਸ਼ਾ ਹੋਵੋ ਤੇ ਬੱਚੇ ਵੀ ਛੋਟੇ ਹੋਣ

ਅਜੀਤ ਡੈਸਕ 30-04-2026

ਨੌਕਰੀਪੇਸ਼ਾ ਔਰਤਾਂ ਨੂੰ ਜਿਥੇ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਜਦੋਂ ਨੌਕਰੀਪੇਸ਼ਾ ਔਰਤਾਂ ਦੇ ਬੱਚੇ ਜਦੋਂ ਛੋਟੇ ਹੋਣ ਤਾਂ ਅਕਸਰ ਉਨ੍ਹਾਂ ਔਰਤਾਂ ਲਈ ਵੱਡੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਦਿਨੋ-ਦਿਨ ਸਾਂਝੇ ਪਰਿਵਾਰਾਂ ਦੀ ਥਾਂ ਇਕਹਿਰੇ ਪਰਿਵਾਰਾਂ ਦਾ ਰੁਝਾਨ ਵਧ ਜਾਣ ਕਾਰਨ ਨੌਕਰੀਪੇਸ਼ਾ ਔਰਤਾਂ ਦੇ ਬੱਚੇ ਛੋਟੇ ਹੋਣ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੋਰ ਵੀ ਵੱਧ ਜਾਂਦੀਆਂ ਹਨ, ਜੇ ਨੌਕਰੀਪੇਸ਼ਾ ਔਰਤਾਂ ਆਪਣੇ ਪਤੀ ਦੇ ਨਾਲ ਸੱਸ ਸਹੁਰੇ ਦੇ ਨਾਲ ਇਕੱਠੇ ਰਹਿ ਰਹੀਆਂ ਹਨ ਤਾਂ ਵੀ ਅਕਸਰ ਛੋਟੇ ਬੱਚਿਆਂ ਕਰਕੇ ਨੌਕਰੀਪੇਸ਼ਾ ਔਰਤਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵੇਂ ਕਿ ਨੌਕਰੀਪੇਸ਼ਾ ਔਰਤਾਂ ਦੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਸੱਸ-ਸਹੁਰਾ ਸਹੀ ਤਰੀਕੇ ਨਾਲ ਸੰਭਾਲ ਲਂੈਦੇ ਹਨ, ਪਰ ਅਕਸਰ ਸਵੇਰ ਵੇਲੇ ਜਦੋਂ ਨੌਕਰੀਪੇਸ਼ਾ ਔਰਤ ਨੇ ਤਿਆਰ ਹੋ ਕੇ ਦਫ਼ਤਰ ਜਾਣਾ ਹੁੰਦਾ ਹੈ ਤਾਂ ਅਕਸਰ ਮਾਂ ਨੂੰ ਦਫ਼ਤਰ ਜਾਂਦੀ ਵੇਖ ਕੇ ਛੋਟੇ ਬੱਚੇ ਉੱਚੀ-ਉੱਚੀ ਰੋਣ ਲੱਗਦੇ ਹਨ ਅਤੇ ਮਾਂ ਨਾਲ ਜਾਣ ਦੀ ਜ਼ਿੱਦ ਕਰਦੇ ਹਨ। ਜਿਸ ਕਰਕੇ ਨੌਕਰੀਪੇਸ਼ਾ ਮਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ? ਉਹ ਆਪਣੇ ਬੱਚੇ ਨੂੰ ਰੋਂਦਾ ਛੱਡ ਕੇ ਨਹੀਂ ਜਾ ਸਕਦੀ, ਦੂਜਾ ਉਸ ਨੂੰ ਸਮੇਂ ਸਿਰ ਦਫਤਰ ਪਹੁੰਚਣ ਦੀ ਜਲਦੀ ਹੁੰਦੀ ਹੈ। ਇਸ ਤਰਾਂ ਨੌਕਰੀਪੇਸ਼ਾ ਮਾਂ ਅਜੀਬ ਉਲਝਣ ਵਿਚ ਫਸ ਜਾਂਦੀ ਹੈ।
ਕਈ ਵਾਰ ਨੌਕਰੀਪੇਸ਼ਾ ਮਹਿਲਾ ਜਦੋਂ ਤਿਆਰ ਹੋ ਕੇ ਦਫ਼ਤਰ ਜਾਣ ਲੱਗਦੀ ਹੈ ਤਾਂ ਅਕਸਰ ਬੱਚਾ ਆਪਣੇ ਕਪੜੇ ਗਿੱਲੇ ਕਰ ਲਂੈਦਾ ਹੈ ਜਾਂ ਬੱਚੇ ਨੂੰ ਕੋਈ ਸਰੀਰਕ ਤਕਲੀਫ਼ ਹੋ ਜਾਂਦੀ ਹੈ ਜਾਂ ਬੱਚਾ ਡਿੱਗ ਪੈਂਦਾ ਹੈ। ਇਸ ਕਾਰਨ ਨੌਕਰੀਪੇਸ਼ਾ ਔਰਤ ਹਰ ਦਿਨ ਕਈ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ। ਕਈ ਵਾਰ ਛੋਟਾ ਬੱਚਾ ਸਮੇਂ ਸਿਰ ਖਾਣਾ ਨਹੀਂ ਖਾਂਦਾ, ਜਿਸ ਕਰਕੇ ਨੌਕਰੀਪੇਸ਼ਾ ਮਹਿਲਾ ਲਈ ਸਮੱਸਿਆ ਆ ਜਾਂਦੀ ਹੈ ਨਾ ਤਾਂ ਉਹ ਆਪਣੇ ਬੱਚੇ ਨੂੰ ਭੁੱਖਾ ਛੱਡ ਕੇ ਜਾ ਸਕਦੀ ਹੈ ਤੇ ਨਾ ਦਫ਼ਤਰ ਤੋਂ ਹਰ ਦਿਨ ਛੁੱਟੀ ਲੈ ਸਕਦੀ ਹੈ ਤੇ ਨਾ ਹਰ ਦਿਨ ਦਫ਼ਤਰ ਲੇਟ ਜਾ ਸਕਦੀ ਹੈ ਕਿਉਂਕਿ ਜੇ ਨੌਕਰੀਪੇਸ਼ਾ ਮਹਿਲਾ ਛੋਟੇ ਬੱਚਿਆਂ ਦੀ ਸਾਂਭ-ਸੰਭਾਲ ਕਰਨ ਕਾਰਨ ਦਫਤਰ ਸਮੇਂ ਸਿਰ ਨਾ ਪਹੁੰਚੇ ਤਾਂ ਅਕਸਰ ਬੌਸ ਤੋਂ ਕੁਝ ਸੁਣਨਾ ਪੈ ਜਾਂਦਾ ਹੈ। ਜੇ ਦਫਤਰ ਪਹੁੰਚਣ ਸਾਰ ਬੌਸ ਤੋਂ ਝਿੜਕਾਂ ਪੈ ਜਾਣ ਜਾਂ ਬੌਸ ਦਾ ਗੁੱਸਾ ਵੇਖਿਆ ਜਾਵੇ ਤਾਂ ਸਾਰਾ ਦਿਨ ਮੂਡ ਖਰਾਬ ਰਹਿੰਦਾ ਹੈ। ਕਈ ਵਾਰ ਨੌਕਰੀਪੇਸ਼ਾ ਔਰਤਾਂ ਦੇ ਛੋਟੇ ਬੱਚੇ ਬਿਮਾਰ ਹੋ ਜਾਂਦੇ ਹਨ, ਪਰ ਉਸ ਨੂੰ ਦਫ਼ਤਰ ਤੋਂ ਛੁੱਟੀਆਂ ਨਹੀਂ ਮਿਲਦੀਆਂ, ਅਜਿਹੀ ਸਮੱਸਿਆ ਪ੍ਰਾਈਵੇਟ ਨੌਕਰੀ ਕਰਨ ਵਾਲੀਆਂ ਮਹਿਲਾਵਾਂ ਅੱਗੇ ਜ਼ਿਆਦਾ ਆਉਂਦੀ ਹੈ। ਇਸ ਕਰਕੇ ਵੀ ਨੌਕਰੀ ਪੇਸ਼ਾ ਮਹਿਲਾ ਅੱਗੇ ਕਈ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਉਹ ਨਾ ਤਾਂ ਆਪਣੇ ਬਿਮਾਰ ਬੱਚੇ ਨੂੰ ਛੱਡ ਕੇ ਦਫ਼ਤਰ ਜਾ ਸਕਦੀ ਹੈ, ਨਾ ਉਹ ਲਗਾਤਾਰ ਛੁੱਟੀਆਂ ਲੈ ਕੇ ਆਪਣੀ ਨੌਕਰੀ ਖ਼ਤਰੇ ਵਿਚ ਪਾ ਸਕਦੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਘਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਚਲਾਉਣ ਲਈ ਆਪਣੇ ਪਤੀ ਦੇ ਨਾਲ ਨਾਲ ਉਸ ਦਾ ਨੌਕਰੀ ਕਰਨਾ ਬਹੁਤ ਜ਼ਰੂਰੀ ਹੈ।
ਜਦੋਂ ਬੱਚੇ ਕੁਝ ਵੱਡੇ ਹੋ ਜਾਂਦੇ ਹਨ ਤਾਂ ਉਹ ਸਮਝਦਾਰ ਹੋ ਜਾਂਦੇ ਹਨ ਅਤੇ ਆਪਣੀ ਨੌਕਰੀਪੇਸ਼ਾ ਮਾਂ ਦੀ ਮਜਬੂਰੀ ਸਮਝਦੇ ਹਨ ਪਰ ਜਦੋਂ ਬੱਚੇ ਦੋ, ਤਿੰਨ ਜਾਂ ਚਾਰ ਸਾਲ ਤਕ ਦੇ ਹੁੰਦੇ ਹਨ ਤਾਂ ਉਨ੍ਹਾਂ ਵਿਚ ਏਨੀ ਸੋਝੀ ਨਹੀਂ ਹੁੰਦੀ ਕਿ ਉਹ ਆਪਣੀ ਨੌਕਰੀਪੇਸ਼ਾ ਮਾਂ ਦੀਆਂ ਮਜਬੂਰੀਆਂ ਸਮਝ ਸਕਣ। ਇਸੇ ਕਾਰਨ ਇਸ ਉਮਰ ਦੇ ਬੱਚੇ ਨੌਕਰੀਪੇਸ਼ਾ ਮਹਿਲਾ ਦੇ ਦਫਤਰ ਜਾਣ ਸਮੇਂ ਅਕਸਰ ਜ਼ਿੱਦ ਫੜ ਲੈਂਦੇ ਹਨ ਅਤੇ ਰੋਣ ਲੱਗ ਜਾਂਦੇ ਹਨ ਅਤੇ ਮਾਂ ਨੂੰ ਦਫ਼ਤਰ ਨਾ ਜਾਣ ਲਈ ਕਹਿੰਦੇ ਹਨ। ਇਸ ਤਰਾਂ ਨੌਕਰੀਪੇਸ਼ਾ ਮਹਿਲਾਵਾਂ ਨੂੰ ਆਪਣੇ ਬੱਚੇ ਛੋਟੇ ਹੋਣ ਸਮੇਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨੌਕਰੀਪੇਸ਼ਾ ਮਹਿਲਾ ਨੂੰ ਜਿਥੇ ਘਰੇਲੂ ਕੰਮ ਅਤੇ ਦਫ਼ਤਰੀ ਕੰਮ ਵਿਚ ਪੂਰਾ ਤਾਲਮੇਲ ਬਿਠਾਉਣਾ ਪੈਂਦਾ ਹੈ, ਉੱਥੇ ਉਸ ਨੂੰ ਆਪਣੇ ਛੋਟੇ ਬੱਚਿਆਂ ਦੀ ਸਾਂਭ-ਸੰਭਾਲ ਲਈ ਵੀ ਉਚੇਚੇ ਯਤਨ ਕਰਨੇ ਪੈਂਦੇ ਹਨ। ਅਜਿਹੀ ਸਥਿਤੀ ਵਿਚ ਨੌਕਰੀਪੇਸ਼ਾ ਮਹਿਲਾਵਾ ਨੂੰ ਨਿਰਾਸ਼ ਨਹੀਂ ਹੋਣਾਂ ਚਾਹੀਦਾ, ਸਗੋਂ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ।

-ਲੱਕੀ ਨਿਵਾਸ, 61 ਏ ਵਿਦਿਆ ਨਗਰ ਪਟਿਆਲਾ। ਮੋਬਾਇਲ : 9463819174

ਪਿਛਲੀ ਖ਼ਬਰ ਘਰੇਲੂ ਔਰਤ ਹੋਣਾ ਹੈ ਮਾਣ ਦੀ ਗੱਲ ਅਗਲੀ ਖ਼ਬਰ 30-04-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।