28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਗਰਮੀਆਂ 'ਚ ਮੱਥੇ 'ਤੇ ਦਿਸਣ ਵਾਲੇ ਕਾਲੇਪਨ ਨੂੰ ਦੂਰ ਕਰਨਗੇ ਇਹ ਘਰੇਲੂ ਨੁਸਖੇ

ਅਜੀਤ ਡੈਸਕ 11-06-2026

ਗਰਮੀਆਂ ਵਿਚ ਮੱਥੇ ਦੇ ਕਾਲੇਪਨ ਦੀ ਸਮੱਸਿਆ ਆਮ ਦੇਖੀ ਜਾ ਸਕਦੀ ਹੈ। ਹਾਲਾਂਕਿ ਮੱਥੇ ਦਾ ਕਾਲਾਪਨ ਜ਼ਿਆਦਾ ਸੂਰਜ ਦੀ ਤੇਜ਼ ਕਿਰਨਾਂ, ਪਸੀਨੇ, ਪੋਸ਼ਕ ਤੱਤਾਂ ਦੀ ਕਮੀ ਅਤੇ ਹਾਰਮੋਨਲ ਬਦਲਾਓ ਕਾਰਨ ਹੁੰਦਾ ਹੈ ਪਰ ਇਸ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ। ਮੱਥੇ ਨੂੰ ਰਗੜਦੇ ਰਹਿਣਾ, ਮੱਥੇ ਦੀ ਟੈਨਿੰਗ ਦਾ ਕਾਰਨ ਬਣ ਸਕਦਾ ਹੈ। ਜੇਕਰ ਮੱਥੇ 'ਤੇ ਪਸੀਨਾ ਆਉਂਦਾ ਹੈ ਅਤੇ ਤੁਸੀਂ ਹਰ ਸਮੇਂ ਮੱਥਾ ਰਗੜਦੇ ਰਹਿੰਦੇ ਹੋ ਤਾਂ ਇਸ ਨਾਲ ਵੀ ਨਿਸ਼ਾਨ ਪੈਣ ਲਗਦੇ ਹਨ।
ਮੱਥੇ ਦੇ ਕਾਲੇਪਨ ਨੂੰ ਦੂਰ ਕਰਨ ਲਈ ਓਟਸ ਅਤੇ ਲੱਸੀ ਦਾ ਦੇਸੀ ਨੁਸਖਾ ਕਾਫ਼ੀ ਕਾਰਗਰ ਸਾਬਿਤ ਹੁਦਾ ਹੈ। ਇਸ ਨਾਲ ਚਮੜੀ ਦੀ ਮ੍ਰਿਤ ਕੋਸ਼ਿਕਾਵਾਂ ਹਟ ਜਾਂਦੀਆਂ ਹਨ ਅਤੇ ਕਾਲਾਪਨ ਖ਼ਤਮ ਹੋਣ ਦੇ ਨਾਲ ਹੀ ਚਮੜੀ ਦੀ ਰੰਗਤ ਵੀ ਨਿਖਰੇਗੀ।
ਇਸ ਤਰ੍ਹਾਂ ਲਈ 2 ਚਮਚ ਓਟਸ ਨੂੰ ਪਾਣੀ ਵਿਚ ਭਿਉਂ ਦਿਉ। ਹੁਣ 5 ਮਿੰਟ ਬਾਅਦ ਓਟਸ ਵਿਚ 3 ਚਮਚ ਲੱਸੀ ਮਿਲਾ ਕੇ ਬਣੇ ਮਿਸ਼ਰਨ ਨੂੰ ਚਿਹਰੇ 'ਤੇ ਹੌਲੀ-ਹੌਲੀ ਲਗਾਉਂਦੇ ਹੋਏ ਚਿਹਰੇ ਦੀ ਮਸਾਜ ਕਰੋ। ਅੱਧੇ ਘੰਟੇ ਬਾਅਦ ਚਿਹਰੇ ਨੂੰ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ। ਇਸ ਨੂੰ ਹਟਾਉਣ ਤੋਂ ਬਾਅਦ ਤੁਸੀਂ ਮਾਈਸਚਰਾਈਜ਼ਰ ਲਗਾ ਸਕਦੇ ਹੋ। ਇਸ ਨੂੰ ਤੁਸੀਂ ਹਫ਼ਤੇ ਵਿਚ ਤਿੰਨ ਦਿਨ ਤੱਕ ਲਗਾ ਸਕਦੇ ਹੋ। ਇਕ ਕੌਲੀ ਵਿਚ ਅੱਧਾ ਚਮਚ ਹਲਦੀ ਲਓ। ਹੁਣ ਇਸ ਵਿਚ ਕੱਚਾ ਦੁੱਧ ਮਿਲਾ ਇਸ ਨੂੰ ਮੱਥੇ 'ਤੇ ਲਗਾਉਣ ਦੇ ਬਾਅਦ ਕੁਦਰਤੀ ਤੌਰ 'ਤੇ ਸੁੱਕਣ ਦਿਓ ਅਤੇ ਬਾਅਦ ਵਿਚ ਸਾਫ਼ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਹੌਲੀ-ਹੌਲੀ ਮੱਥੇ ਦਾ ਕਾਲਾਪਨ ਘੱਟ ਹੋਵੇਗਾ। ਮੱਥੇ ਨੂੰ ਸਾਫ਼ ਕਰਨ ਲਈ ਕੱਚੇ ਦੁੱਧ ਨੂੰ ਰੂੰ ਦੀ ਮਦਦ ਨਾਲ ਲਗਾਓ। ਦੁੱਧ ਮੱਥੇ 'ਤੇ ਅੱਧੇ ਘੰਟੇ ਤੱਕ ਲੱਗਿਆ ਰਹਿਣ ਦਿਓ ਅਤੇ ਉਸ ਤੋਂ ਬਾਅਦ ਪਾਣੀ ਨਾਲ ਮੱਥਾ ਧੋਵੋ, ਇਸ ਨਾਲ ਰੰਗਤ ਵਿਚ ਨਿਖਾਰ ਆਵੇਗਾ।
ਤੁਸੀਂ ਕੱਚੇ ਦੁੱਧ ਵਿਚ ਗੁਲਾਬ ਜਲ ਨੂੰ ਮਿਲਾ ਕੇ ਵੀ ਮੱਥੇ 'ਤੇ ਲਗਾ ਸਕਦੇ ਹੋ। ਦੁੱਧ ਵਿਚ ਲੈਕਟਿਕ ਐਸਿਡ ਮੌਜੂਦ ਹੁੰਦਾ ਹੈ। ਲੈਕਟਿਕ ਐਸਿਡ ਚਮੜੀ ਦੀ ਰੰਗਤ ਵਿਚ ਸੁਧਾਰ ਕਰਨ ਅਤੇ ਕਾਲੇਪਨ ਨੂੰ ਦੂਰ ਕਰਨ ਵਿਚ ਮਦਦ ਕਰ ਸਕਦਾ ਹੈ।
ਕੱਚੇ ਦੁੱਧ ਵਿਚ ਗੁਲਾਬ ਜਲ ਮਿਲਾ ਕੇ ਸੌਣ ਤੋਂ ਪਹਿਲਾਂ ਮੱਥੇ 'ਤੇ ਚੰਗੀ ਤਰ੍ਹਾਂ ਲਗਾਓ। ਫਿਰ ਤੁਸੀਂ ਇਸ ਨੂੰ ਰਾਤ ਭਰ ਇਸ ਤਰ੍ਹਾਂ ਹੀ ਲੱਗਿਆ ਰਹਿਣ ਦਿਓ। ਫਿਰ ਤੁਸੀਂ ਸਵੇਰੇ ਚਿਹਰੇ ਨੂੰ ਧੋ ਕੇ ਸਾਫ਼ ਕਰ ਲਓ। ਕੱਚੇ ਦੁੱਧ ਨਾਲ ਚਮੜੀ ਦੀ ਰੰਗਤ ਸਾਫ਼ ਹੁੰਦੀ ਹੈ ਅਤੇ ਚਿਹਰੇ ਦੀ ਰੰਗਤ ਵਿਚ ਨਿਖਾਰ ਆਉਂਦਾ ਹੈ। ਮੱਥੇ ਦੇ ਕਾਲੇਪਨ ਨਾਲ ਨਿਪਟਣ ਲਈ ਸ਼ਹਿਦ ਅਤੇ ਨਿੰਬੂ ਦਾ ਮਿਸ਼ਰਨ ਵੀ ਕਾਫ਼ੀ ਕਾਰਗਰ ਨੁਸਖਾ ਸਾਬਿਤ ਹੋ ਸਕਦਾ ਹੈ। ਇਸ ਲਈ 1 ਚਮਚ ਸ਼ਹਿਦ ਵਿਚ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਉਂਗਲੀਆਂ ਦੀ ਮਦਦ ਨਾਲ ਇਸ ਨੂੰ ਮੱਥੇ 'ਤੇ ਲਗਾ ਕੇ 45 ਮਿੰਟ ਤੱਕ ਛੱਡ ਦਿਓ। ਨਿੰਬੂ ਵਿਚ ਬਲੀਚਿੰਗ ਗੁਣ ਪਾਏ ਜਾਂਦੇ ਹਨ ਜੋ ਮੈਲ ਨੂੰ ਹਟਾ ਕੇ ਚਮੜੀ ਦੀ ਟੋਨ ਨੂੰ ਸਹੀ ਕਰਦਾ ਹੈ। ਲਗਾਤਾਰ ਇਸ ਨੁਸਖੇ ਨੂੰ ਅਜਮਾਉਣ ਨਾਲ ਤੁਹਾਡੀ ਚਮੜੀ ਦੀ ਰੰਗਤ ਨੂੰ ਸੁਧਾਰਨ ਵਿਚ ਵੀ ਤੁਹਾਡੀ ਮਦਦ ਕਰੇਗਾ। ਨਾਰੀਅਲ ਦਾ ਤੇਲ, ਬਦਾਮ ਦਾ ਤੇਲ, ਜੈਤੂਨ ਦਾ ਤੇਲ ਮੱਥੇ 'ਤੇ ਲਗਾ ਕੇ ਮਾਲਿਸ਼ ਕਰਨ ਦੇ ਬਾਅਦ ਧੋ ਲੈਮ ਨਾਲ ਚੰਗਾ ਅਸਰ ਦਿਸਦਾ ਹੈ। ਇਸ ਨੂੰ ਹਫ਼ਤੇ ਵਿਚ 3 ਤੋਂ 4 ਵਾਰ ਲਗਾਇਆ ਜਾ ਸਕਦਾ ਹੈ। ਇਕ ਕੌਲੀ ਵਿਚ ਬਦਾਮ ਤੇਲ ਦਾ ਇਕ ਚਮਚ, ਸ਼ਹਿਦ ਅਤੇ ਦੁੱਧ ਦਾ ਪਾਊਡਰ ਮਿਲਾਓ। ਇਸ ਪੇਸਟ ਨੂੰ ਆਪਣੇ ਮੱਥੇ 'ਤੇ ਲਗਾ ਲਓ ਅਤੇ ਸੁੱਕਣ ਲਈ ਛੱਡ ਦਿਓ ਫਿਰ ਰਗੜ ਕੇ ਮੱਥੇ ਨੂੰ ਸਾਫ਼ ਕਰ ਲਓ। ਲਗਾਤਾਰ ਇਸ ਤਰ੍ਹਾਂ ਕਰਨ ਨਾਲ ਮੱਥੇ ਦਾ ਕਾਲਾਪਨ ਕੁਝ ਹੀ ਦਿਨਾਂ ਵਿਚ ਦੂਰ ਹੋ ਜਾਵੇਗਾ।
ਖੀਰੇ ਦਾ ਰਸ ਲਗਾਤਾਰ ਮੱਥੇ 'ਤੇ ਲਗਾਉਣ ਨਾਲ ਟੈਨਿੰਗ ਦੀ ਸਮੱਸਿਆ ਦੂਰ ਹੋ ਸਕਦੀ ਹੈ। ਖੀਰੇ ਵਿਚ ਵਿਟਾਮਿਨ-ਸੀ ਦੀ ਮਾਤਰਾ ਹੁੰਦੀ ਹੈ ਜੋ ਚਮੜੀ ਦੀ ਚਮਕ ਵਿਚ ਵਾਧਾ ਕਰਦੀ ਹੈ ਅਤੇ ਟੈਨਿੰਗ ਦੀ ਸਮੱਸਿਆ ਦਾ ਇਲਾਜ ਕਰਦੀ ਹੈ। ਟਮਾਟਰ ਦੇ ਰਸ ਨੂੰ ਮੱਥੇ 'ਤੇ ਲਗਾਉਣ ਨਾਲ ਵੀ ਟੈਨਿੰਗ ਘੱਟ ਹੋਣ ਲਗਦੀ ਹੈ। ਇਸ ਰਸ ਦੇ ਐਂਟੀ-ਆਕਸੀਡੈਂਟ ਫ੍ਰੀ ਰੈਡੀਕਲਸ ਤੋਂ ਹੋਣ ਵਾਲੇ ਨੁਕਸਾਨ ਨੂੰ ਵੀ ਦੂਰ ਰੱਖਦੇ ਹਨ।

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਸਮੱਸਿਆਵਾਂ ਦੇ ਹੱਲ ਲਈ ਲੋਕਾਂ ਨੰੂ ਸਹਿਯੋਗ ਦਾ ਦਿੱਤਾ ਸੱਦਾ <br/> ਅਗਲੀ ਖ਼ਬਰ ਹੁਣੇ ਤੋਂ ਕਰ ਲਓ ਬਰਸਾਤ ਵਾਲੀਆਂ ਸਬਜ਼ੀਆਂ ਦੀ ਤਿਆਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।