02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਭੋਜਨ ਪਰੋਸਣ ਅਤੇ ਖਵਾਉਣ ਦੀ ਕਲਾ

ਅਜੀਤ ਡੈਸਕ 30-07-2026

ਇਸ ਤਰ੍ਹਾਂ ਦੇ ਅਨੇਕ ਮੌਕੇ ਆਉਂਦੇ ਹਨ ਜਦੋਂ ਤੁਸੀਂ ਲੰਚ ਜਾਂ ਡਿਨਰ 'ਤੇ ਮਹਿਮਾਨਾਂ ਨੂੰ ਸੱਦਾ ਦਿੰਦੇ ਹੋ। ਮਹਿਮਾਨਾਂ ਨੂੰ ਭੋਜਨ ਪਰਸੋਣ ਸਮੇਂ ਜ਼ਰੂਰੀ ਜਿਹੀ ਸਾਵਧਾਨੀ ਵਰਤਣੀ ਪੈਂਦੀ ਹੈ। ਇਸ ਲਈ ਤੁਹਾਡਾ ਭੋਜਨ ਪਰੋਸਣ ਤੇ ਖਵਾਉਣ ਦਾ ਢੰਗ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਮਹਿਮਾਨ ਸੰਤੁਸ਼ਟੀ ਮਹਿਸੂਸ ਕਰਨ।
ਕਦੀ-ਕਦੀ ਕੁਝ ਬਿਨਾਂ ਬੁਲਾਏ ਮਹਿਮਾਨ ਵੀ ਆ ਜਾਂਦੇ ਹਨ ਜਿਨ੍ਹਾਂ ਨੂੰ ਤੁਸੀਂ ਬਹੁਤੇ ਖਰਾਬ ਮੂਡ ਨਾਲ ਭੋਜਨ ਪਰੋਸਦੇ ਹੋ, ਪਰ ਤੁਸੀਂ ਇਹ ਗੱਲ ਭੁੱਲ ਜਾਂਦੇ ਹੋ ਕਿ ਤੁਹਾਡੇ ਵਲੋਂ ਜਾਣ-ਬੁਝ ਕੇ ਵਰਤੀਆਂ ਗਈਆਂ ਅਸਾਵਧਾਨੀਆਂ ਮਹਿਮਾਨਾਂ ਲਈ ਤੁਹਾਡੀਆਂ ਕਮੀਆਂ ਬਣ ਜਾਣਗੀਆਂ। ਇਸ ਲਈ ਭੋਜਨ ਕਰਾਉਂਦੇ ਸਮੇਂ ਤੁਹਾਡੇ ਮੂਡ ਦਾ ਚੰਗਾ ਤੇ ਖੁਸ਼ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਇਕ ਕੁਸ਼ਲ ਸੁਆਣੀ ਕਹਾਓਗੇ। ਭੋਜਨ ਖਵਾਉਂਦੇ ਸਮੇਂ ਇਨ੍ਹਾਂ ਅਸਾਵਧਾਨੀਆਂ ਤੋਂ ਬਚੋ ਤਾਂ ਕਿ ਤੁਹਾਡੀ ਪ੍ਰਸੰਸਾ ਹੋਵੇ।
ਇਹ ਅਸਾਵਧਾਨੀਆਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ ਜਿਵੇਂ ਤੁਸੀਂ ਖਾਣਾ ਖਵਾਉਂਦੇ ਸਮੇਂ ਦੂਜੇ ਕੰਮਾਂ ਵਿਚ ਲੱਗੇ ਹੋਏ ਹੋ, ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਤੁਸੀਂ ਖਾਣਾ ਏਨਾ ਪਰੋਸ ਦਿੱਤਾ ਕਿ ਵਾਧੂ ਸੁੱਟਣਾ ਪਵੇ ਜਾਂ ਏਨਾ ਘੱਟ ਪਰੋਸ ਦਿੱਤਾ ਕਿ ਮਹਿਮਾਨ ਵਾਰ-ਵਾਰ ਮੰਗਵਾਏ। ਅਜਿਹੀਆਂ ਅਸਾਵਧਾਨੀਆਂ ਤੋਂ ਬਚਣ ਲਈ ਯਕੀਨੀ ਬਣਾਉਣ ਅਤੇ ਭੋਜਨ ਪਰੋਸਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ :
ਰੋਟੀ, ਪੂਰੀ ਆਦਿ ਤੋਂ ਇਲਾਵਾ ਕਿਸੇ ਚੀਜ਼ ਨੂੰ ਹੱਥ ਨਾਲ ਨਾ ਪਰੋਸੋ। ਸਭ ਚੀਜ਼ਾਂ ਨੂੰ ਪਰੋਸਣ ਲਈ ਛੋਟੇ-ਵੱਡੇ ਚਮਚ ਦੀ ਵਰਤੋਂ ਕਰੋ।
ਖਾਣੇ ਨੂੰ ਡਾਈਨਿੰਗ ਮੇਜ਼ 'ਤੇ ਰੱਖਣ ਦੇ ਪ੍ਰਬੰਧ ਕਰਨ ਤੋਂ ਬਾਅਦ ਤੁਸੀਂ ਪਰੋਸਣ ਦਾ ਇੰਤਜ਼ਾਮ ਕਰੋ। ਕ੍ਰਾਕਰੀ ਵਿਚ ਫੁੱਲ ਪਲੇਟਾਂ, ਡੂੰਘੀਆਂ ਪਲੇਟਾਂ, ਟੀ-ਸਪੂਨ, ਛੁਰੀ, ਕਾਂਟੇ, ਖਾਣੇ ਵਾਲੇ ਮੈਂਬਰਾਂ ਅਨੁਸਾਰ ਮੇਜ਼ ਦੇ ਚਾਰੇ ਪਾਸੇ ਰੱਖੋ। ਚਮਚ, ਛੁਰੀ, ਕਾਂਟੇ ਹਰੇਕ ਪਲੇਟ ਦੇ ਨਾਲ ਰੱਖੋ।
ਪਾਣੀ ਦੇ ਗਿਲਾਸ ਸ਼ੁਰੂ ਵਿਚ ਹੀ ਭਰ ਕੇ ਹਰ ਇਕ ਦੇ ਖੱਬੇ ਹੱਥ ਵਾਲੇ ਰੱਖ ਦਿਓ ਅਤੇ ਮੇਜ਼ ਵਿਚਾਲੇ ਪਾਣੀ ਦਾ ਇਕ ਭਰਿਆ ਹੋਇਆ ਜੱਗ ਵੀ ਰੱਖ ਦਿਓ ਤਾਂ ਕਿ ਜ਼ਰੂਰਤ ਅਨੁਸਾਰ ਪਾਣੀ ਹੋਰ ਲਿਆ ਜਾ ਸਕੇ।
ਰੋਟੀ ਜਾਂ ਪੂਰੀ ਫੁੱਲ ਪਲੇਟਾਂ ਵਿਚ ਪਰੋਸੋ, ਡੂੰਘੀਆਂ ਪਲੇਟਾਂ ਜਾਂ ਸਟੀਲ ਦੀਆਂ ਕੌਲੀਆਂ ਵਿਚ ਸਬਜ਼ੀਆਂ ਰੱਖੋ। ਦਹੀਂ, ਰਾਇਤਾ ਆਦਿ ਵੀ ਡੂੰਘੀਆਂ ਪਲੇਟਾਂ ਵਿਚ ਪਰੋਸੋ।
ਬੱਚਿਆਂ ਨੂੰ ਭੋਜਨ ਪਰੋਸਦੇ ਸਮੇਂ ਵਿਸ਼ੇਸ਼ ਧਿਆਨ ਦਿਓ। ਜੇਕਰ ਉਹ ਖ਼ੁਦ ਪਰੋਸ ਰਿਹਾ ਹੋਵੇ ਜਾਂ ਤੁਸੀਂ ਪਰੋਸ ਰਹੇ ਹੋ ਤਾਂ ਜ਼ਿਆਦਾ ਨਾ ਪਾਓ। ਬੱਚੇ ਨੂੰ ਥੋੜ੍ਹਾ-ਥੋੜ੍ਹਾ ਪਾ ਕੇ ਦਿਓ ਅਤੇ ਉਸ ਨੂੰ ਵਿਚਾਲੇ-ਵਿਚਾਲੇ ਪੁੱਛਦੇ ਰਹੋ ਕਿ ਉਸ ਨੂੰ ਕੀ ਚਾਹੀਦਾ ਹੈ।
ਭੋਜਨ ਕਰਦੇ ਸਮੇਂ ਏਨੀ ਸਾਵਧਾਨੀ ਰਹੇ ਕਿ ਖਾਣਾ ਖਾਣ ਵਾਲਾ ਖਾਣੇ ਵਿਚ ਕਿਸੇ ਚੀਜ਼ ਦੀ ਕਮੀ ਮਹਿਸੂਸ ਨਾ ਕਰੇ।
ਭੋਜਨ ਕਰਾਉਂਦੇ ਸਮੇਂ ਕਦੀ ਵੀ ਘਰ ਦੀਆਂ ਸਮੱਸਿਆਵਾਂ ਦੀ ਚਰਚਾ ਜਾਂ ਵਾਦ-ਵਿਵਾਦ ਨਹੀਂ ਕਰਨਾ ਚਾਹੀਦਾ।
ਜਦੋਂ ਭੋਜਨ ਖ਼ਤਮ ਹੋ ਜਾਵੇ ਤਾਂ ਤੁਸੀਂ ਕੁਝ ਮਿੱਠਾ, ਜੋ ਕੁਝ ਵੀ ਤੁਸੀਂ ਤਿਆਰ ਰੱਖਿਆ ਹੋਵੇ, ਪਲੇਟ ਵਿਚ ਰੱਖ ਕੇ ਲੈ ਆਓ ਤੇ ਪਰੋਸੋ।
ਅਖੀਰ ਵਿਚ ਤੁਸੀਂ ਹੱਥ ਧੁਆਉਣ ਲਈ ਪਾਣੀ ਤੇ ਤੌਲੀਏ ਤਿਆਰ ਰੱਖੋ। ਇਨ੍ਹਾਂ ਸਭ ਗੱਲਾਂ ਦਾ ਧਿਆਨ ਰੱਖਦੇ ਹੋਏ ਜੇਕਰ ਤੁਸੀਂ ਆਪਣੀ ਸੂਝ-ਬੂਝ ਨਾਲ ਕਿਸੇ ਦਾਅਵਤ ਦਾ ਸਹੀ ਪ੍ਰਬੰਧ ਕਰੋਗੇ ਤਾਂ ਤੁਸੀਂ ਸਭ ਦੀ ਪ੍ਰਸੰਸਾ ਦਾ ਪਾਤਰ ਬਣੋਗੇ।
-0-

ਪਿਛਲੀ ਖ਼ਬਰ ਕੀਟਾਣੂ-ਮੁਕਤ ਬਣਾਓ ਆਪਣਾ ਘਰ ਅਗਲੀ ਖ਼ਬਰ ਬਹੁਪੱਖੀ ਪ੍ਰਤਿਭਾ ਦੀ ਮਾਲਕ ਡਾ. ਬਲਜੀਤ ਕੌਰ ਰਿਆੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।