27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਰੱਖੜੀ 'ਤੇ ਸੁੰਦਰਤਾ ਦੇ ਕੁਝ ਨੁਸਖੇ

ਰੱਖੜੀ 'ਤੇ ਸੁੰਦਰਤਾ ਦੇ ਕੁਝ ਨੁਸਖੇ

ਅਜੀਤ ਡੈਸਕ 27-08-2026

ਹਦਵਾਣੇ ਦਾ ਜੂਸ ਚਮੜੀ ਦੀ ਰੰਗਤ ਅਤੇ ਤਾਜ਼ਗੀ ਲਈ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ | ਹਦਵਾਣੇ ਦੇ ਜੂਸ ਨਾਲ ਚਮੜੀ ਦਾ ਰੁੱਖਾਪਨ ਵੀ ਰੋਕਿਆ ਜਾ ਸਕਦਾ ਹੈ | ਇਹ ਚਮੜੀ ਨੂੰ  ਕੋਮਲਤਾ ਅਤੇ ਕੁਦਰਤੀ ਚਮਕ ਪ੍ਰਦਾਨ ਕਰਦਾ ਹੈ | ਹਦਵਾਣੇ ਦੇ ਜੂਸ ਨੂੰ  ਚਿਹਰੇ 'ਤੇ ਲਗਾ ਕੇ 20 ਮਿੰਟ ਬਾਅਦ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਲਵੋ |
ਫਰੂਟ ਮਾਸਕ : ਕੇਲਾ, ਸੇਬ, ਪਪੀਤਾ ਅਤੇ ਸੰਤਰੇ ਨੂੰ  ਮਿਲਾ ਕੇ ਇਸ ਮਿਸ਼ਰਨ ਨੂੰ  ਅੱਧਾ ਘੰਟਾ ਚਿਹਰੇ 'ਤੇ ਲਗਾ ਕੇ ਤਾਜ਼ੇ ਠੰਢੇ ਪਾਣੀ ਨਾਲ ਧੋ ਦੇਵੋ | ਇਹ ਚਮੜੀ ਨੂੰ  ਠੰਢਕ ਪ੍ਰਦਾਨ ਕਰਦਾ ਹੈ, ਮਿ੍ਤਕ ਨਾੜੀਆਂ ਨੂੰ  ਸਾਫ਼ ਕਰਦਾ ਹੈ ਅਤੇ ਚਮੜੀ 'ਤੇ ਕਾਲੇ ਧੱਬੇ ਵੀ ਦੂਰ ਕਰਦਾ ਹੈ |
ਕੁਲਿੰਗ ਮਾਸਕ : ਖੀਰੇ ਦੇ ਜੂਸ 'ਚ ਦੋ ਚਮਚ ਪਾਊਡਰ ਦੁੱਧ ਅਤੇ ਅੰਡੇ ਦਾ ਸਫੈਦ ਭਾਗ ਮਿਲਾ ਕੇ ਮਿਸ਼ਰਨ ਬਣਾ ਲਓ | ਇਸ ਪੇਸਟ ਨੂੰ  ਚਿਹਰੇ ਅਤੇ ਗਰਦਨ 'ਤੇ ਅੱਧਾ ਘੰਟਾ ਲਗਾ ਕੇ ਬਾਅਦ ਵਿਚ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਦੇਵੋ |
ਤੇਲ ਵਾਲੀ ਚਮੜੀ ਲਈ ਮਾਸਕ : ਇਕ ਚਮਚਾ ਮੁਲਤਾਨੀ ਮਿੱਟੀ 'ਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ | ਇਸ ਪੇਸਟ ਨੂੰ  ਚਿਹਰੇ 'ਤੇ ਲਗਾ ਕੇ ਅੱਧੇ ਘੰਟੇ ਬਾਅਦ ਚਿਹਰੇ ਨੂੰ  ਸਾਫ਼ ਪਾਣੀ ਨਾਲ ਧੋ ਦੇਵੋ |
ਫੇਸ ਮਾਸਕ ਲਗਾਉਣ ਤੋਂ ਬਾਅਦ ਦੋ ਕਾਟਨਵੂਲ ਪੈਡ ਨੂੰ  ਗੁਲਾਬ ਜਲ 'ਚ ਭਿਊਾ ਦੇਵੋ ਅਤੇ ਇਨ੍ਹਾਂ ਨੂੰ  ਆਈਪੈਡ ਦੀ ਤਰ੍ਹਾਂ ਵਰਤੋ 'ਚ ਲਿਆਓ | ਕਾਟਨਵੂਲ ਪੈਡ ਨਾਲ ਗੁਲਾਬ ਜਲ ਨੂੰ  ਨਿਚੋੜ ਕੇ ਇਸ ਨੂੰ  ਪਲਕਾਂ 'ਤੇ ਰੱਖ ਕੇ ਲੇਟ ਜਾਓ ਅਤੇ ਆਰਾਮ ਕਰੋ | ਉਪਯੋਗ 'ਚ ਲਿਆਏ ਗਏ ਟੀ ਬੈਗ ਨੂੰ  ਕੋਸੇ ਪਾਣੀ 'ਚ ਭਿਊਾ ਕੇ ਪਾਣੀ ਨੂੰ  ਨਿਚੋੜ ਲਓ ਅਤੇ ਬਾਅਦ ਵਿਚ ਇਨ੍ਹਾਂ ਨੂੰ  ਆਈਪੈਡ ਦੀ ਤਰ੍ਹਾਂ ਵਰਤੋਂ 'ਚ ਲਿਆਓ |
ਰੱਖੜੀ ਦਾ ਤਿਉਹਾਰ ਦਿਨ ਵੇਲੇ ਮਨਾਇਆ ਜਾਂਦਾ ਹੈ | ਦਿਨ ਵੇਲੇ ਦਾ ਹਾਰ-ਸ਼ਿੰਗਾਰ ਹਲਕਾ ਅਤੇ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ ਹੈ | ਜੇਕਰ ਤੁਹਾਡੀ ਚਮੜੀ ਸਾਫ਼ ਹੈ ਤਾਂ ਫਾਊਾਡੇਸ਼ਨ ਤੋਂ ਪ੍ਰਹੇਜ਼ ਕਰੋ | ਚਮੜੀ ਨੂੰ  ਸਾਫ਼ ਕਰਨ ਤੇ ਬਾਅਦ ਚਮੜੀ 'ਤੇ ਮਾਈਸਚਾਇਜ਼ਰ ਸਮੇਤ ਸਨਸਕਰੀਨ ਦਾ ਉਪਯੋਗ ਕਰਨ ਤੋਂ ਬਾਅਦ ਪਾਊਡਰ ਲਗਾਓ | ਬੇਬੀ ਪਾਊਡਰ ਵਰਗਾ ਸਾਫ਼ ਅਤੇ ਨਿਰਮਲ ਪਾਊਡਰ ਇਸ 'ਚ ਜ਼ਿਆਦਾ ਉਪਯੋਗੀ ਹੈ | ਤੇਲ ਵਾਲੀ ਚਮੜੀ ਲਈ ਮਾਇਸਚਾਈਜ਼ਰ ਦੀ ਜਗ੍ਹਾ ਅਸਟ੍ਰੀਜੈਂਟ ਲੋਸ਼ਨ ਦੀ ਵਰਤੋਂ ਕਰੋ ਅਤੇ ਇਸ ਦੇ ਬਾਅਦ ਕੰਪੈਕਟ ਪਾਊਡਰ ਦੀ ਵਰਤੋਂ ਕਰੋ | ਚਿਹਰੇ ਦੇ ਨੱਕ, ਮੱਥੇ ਅਤੇ ਠੋਡੀ ਵਰਗੇ ਤੇਲ ਵਾਲੇ ਹਿੱਸਿਆਂ 'ਤੇ ਵਿਸ਼ੇਸ਼ ਧਿਆਨ ਦਿਓ ਇਸ ਪਾਊਡਰ ਨੂੰ  ਹਲਕੀ ਗਿੱਲੀ ਸਪੰਜ ਨਾਲ ਚਿਹਰੇ ਅਤੇ ਗਰਦਨ 'ਤੇ ਲਗਾਓ | ਇਸ ਨਾਲ ਪਾਊਡਰ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ |
ਜੇਕਰ ਤੁਸੀਂ ਵਲਸ਼ਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ  ਚੰਗੀ ਤਰ੍ਹਾਂ ਬਲੈਂਡ ਕਰ ਲਓ |
ਅੱਖਾਂ ਦੀ ਸੁੰਦਰਤਾ ਲਈ ਦਿਨ 'ਚ ਆਈ ਪੈਂਸਿਲ ਦੀ ਵਰਤੋਂ ਕਾਫੀ ਹੋਵੇਗੀ | ਤੁਸੀਂ ਆਪਣੀਆਂ ਅੱਖਾਂ ਦੀਆਂ ਪਲਕਾਂ ਨੂੰ  ਭੂਰੇ ਅਤੇ ਸਲੇਟੀ ਆਈ ਸ਼ੈਡੋ ਨਾਲ ਵੀ ਲਾਈਨ ਕਰ ਸਕਦੀ ਹੋ | ਇਸ ਨਾਲ ਕਾਫੀ ਚੰਗਾ ਪ੍ਰਭਾਵ ਦਿਖਣ ਲੱਗੇਗਾ | ਇਸ ਦੇ ਬਾਅਦ ਮਸਕਾਰੇ ਦਾ ਇਕ ਕੋਟ ਲਗਾਉਣ ਨਾਲ ਅੱਖਾਂ 'ਚ ਚਮਕ ਆ ਜਾਵੇਗੀ | ਲਿਪਸਟਿਕ ਲਈ ਗਹਿਰੇ ਭੂਰੇ ਰੰਗ ਦੀ ਵਰਤੋਂ ਤੋਂ ਪ੍ਰਹੇਜ਼ ਕਰੋ | ਤੁਸੀਂ ਹਲਕਾ ਗੁਲਾਬੀ, ਹਲਕਾ ਬੈਂਗਣੀ, ਹਲਕੇ ਭੂਰੇ, ਕਾਂਸੇ ਜਾਂ ਤਾਂਬੇ ਦੇ ਰੰਗ ਦੀ ਸੁਰਖੀ (ਲਿਪਸਟਿਕ) ਦੀ ਵਰਤੋਂ ਕਰ ਸਕਦੀ ਹੋ | ਲਿਪਸਟਿਕ ਦੇ ਰੰਗ ਬਹੁਤ ਤੇਜ਼ ਅਤੇ ਗਹਿਰੇ ਜਾਂ ਚਮਕੀਲੇ ਰੰਗ ਬਹੁਤ ਤੇਜ਼ ਅਤੇ ਗਹਿਰੇ ਚਮਕੀਲੇ ਨਹੀਂ ਹੋਣੇ ਚਾਹੀਦੇ | ਪਹਿਲਾਂ ਆਪਣੇ ਬੁੱਲ੍ਹਾਂ ਦੀ ਲਿਪਸਟਿਕ ਨਾਲ ਸੀਮਾਂਕਿਤ ਕਰੋ ਤਾਂ ਅਤੇ ਬਾਅਦ ਉਸੇ ਰੰਗ ਦੀ ਲਿਪਸਟਿਕ ਬੁੱਲ੍ਹਾਂ 'ਤੇ ਲਗਾਓ | ਬੁੱਲ੍ਹਾਂ 'ਤੇ ਲਿਪਸਟਿਕ ਬੁਰਸ਼ ਦੀ ਮਦਦ ਨਾਲ ਰੰਗਾਂ ਨੂੰ  ਭਰੋ | ਰੱਖੜੀ ਦੇ ਤਿਉਹਾਰ ਵਰਗੇ ਵਿਸ਼ੇਸ਼ ਤਿਉਹਾਰਾਂ ਲਈ ਤੁਸੀਂ ਆਕਰਸ਼ਕ ਹੇਅਰ ਸਟਾਈਲ ਅਪਣਾ ਸਕਦੇ ਹੋ | ਜੇਕਰ ਆਪਣੇ ਵਾਲਾਂ ਨੂੰ  ਫੈਂਸੀ ਹੇਅਰ ਕਲਿੱਪ ਜਾਂ ਆਕਰਸ਼ਕ ਰੀਬਨ ਨਾਲ ਬੰਨ੍ਹ ਸਕਦੇ ਹੋ | ਵਾਲਾਂ 'ਚ ਫੁੱਲ ਲਗਾਉਣ ਨਾਲ ਤੁਹਾਡੇ ਵਿਅਕਤੀਤਵ 'ਚ ਆਕਰਸ਼ਕਣ ਪੈਦਾ ਹੋ ਸਕਦਾ ਹੈ |
ਘੁੰਗਰਾਲੇ ਲੰਬੇ ਅਤੇ ਉਛਾਲਦਾਰ ਵਾਲਾਂ ਨੂੰ  ਤਿਉਹਾਰਾਂ 'ਚ ਇਕ ਵਿਸ਼ੇਸ਼ ਫੈਸ਼ਨ ਦਿਖਾਉਣ ਨੂੰ  ਮਿਲਦਾ ਹੈ | ਵਾਲਾਂ ਦੇ ਹੇਠਲੇ ਹਿੱਸੇ ਨੂੰ  ਮੁਲਾਇਮ ਬਣਾ ਕੇ ਉਨ੍ਹਾਂ ਨੂੰ  ਘੁੰਗਰਾਲੇ ਬਣਾਓ | ਵਾਲਾਂ ਦੀ ਪਰੰਪਰਾਗਤ ਗੁੱਤ ਵੀ ਇਸ ਪਵਿੱਤਰ ਤਿਉਹਾਰ ਨੂੰ  ਚਾਰ ਚੰਨ ਲਗਾਉਂਦੀ ਹੈ | ਵਾਲਾਂ ਦੀ ਗੁੱਤ ਲਗਭਗ ਸਾਰੇ ਚਿਹਰਿਆਂ ਨੂੰ  ਮਨਪਸੰਦ ਲਗਦੀ ਹੈ | ਕੁਝ ਚਿਹਰਿਆਂ 'ਤੇ ਲੰਬੀ ਅਤੇ ਕੁਝ ਚਿਹਰਿਆਂ 'ਤੇ ਛੋਟੀ ਘੁਮਾ ਕੇ ਕੀਤੀ ਹੋਈ ਗੁੱਤ ਵਧੇਰੇ ਖੂਬਸੂਰਤੀ ਨੂੰ  ਵਧਾਉਂਦੀ ਹੈ | ਗੁੱਤ ਨੂੰ  ਰਿਬਨ ਨਾਲ ਬੰਨ੍ਹਣ ਕਰਕੇ ਇਸ ਦੀ ਸੁੰਦਰਤਾ ਵਧ ਜਾਂਦੀ ਹੈ | ਲੰਬੇ ਚਿਹਰੇ ਲਈ ਛੋਟੀ ਗੁੱਤ ਰੱਖੋ |

ਪਿਛਲੀ ਖ਼ਬਰ ਪੰਜਾਬੀਆਂ ਦੀ ਸਿਹਤ ਹੋ ਰਹੀ ਹੈ ਮੋਟਾਪੇ, ਬਲੱਡ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਰ ਕੇਂਦਰੀ ਸਿਹਤ ਮੰਤਰਾਲੇ ਦੇ ਰਾਸ਼... ਅਗਲੀ ਖ਼ਬਰ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਮਾਪੇ ਵੀ ਅਧਿਆਪਕਾਂ ਦਾ ਸਾਥ ਦੇਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।