20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੱਕਾ ਇਮਤਿਹਾਨ

ਅਜੀਤ ਡੈਸਕ 21-02-2026

ਨੇੜੇ ਆ ਗਿਆ ਜੇ ਪੱਕਾ ਇਮਤਿਹਾਨ ਬੱਚਿਓ,
ਹੁਣ ਪੜ੍ਹਾਈ ਵੱਲ ਕਰ ਲਓ ਧਿਆਨ ਬੱਚਿਓ।
ਸਖ਼ਤ ਮਿਹਨਤ ਹੀ ਸਫ਼ਲਤਾ ਦਾ ਰਾਜ਼ ਹੁੰਦਾ ਏ,
ਇਕ ਦਿਨ ਸਾਡੇ ਸਿਰ ਉੱਤੇ ਤਾਜ ਹੁੰਦਾ ਏ,
ਜ਼ਰੂਰੀ ਪ੍ਰਸ਼ਨਾਂ 'ਤੇ ਲਾ ਲਓ ਨਿਸ਼ਾਨ ਬੱਚਿਓ,
ਨੇੜੇ ਆ ਗਿਆ ਜੇ ...।

ਐਵੇਂ ਵਿਹਲੇ ਬਹਿਕੇ ਵਕਤ ਗੁਆਓ ਨਾ
ਬਿਨਾਂ ਵਜ੍ਹਾ ਤੋਂ ਬਹਾਨਾ ਕੋਈ ਲਾਓ ਨਾ,
ਬਹਾਨੇ ਬਾਜ਼ੀ ਵਿਚ ਤੁਹਾਡਾ ਨੁਕਸਾਨ ਬੱਚਿਓ,
ਨੇੜੇ ਆ ਗਿਆ ਜੇ ...।

ਹੁਣ ਚਾਰ ਦਿਨ ਦੱਬ ਕੇ ਪੜ੍ਹਾਈ ਕਰ ਲਓ,
ਪਿੱਛੇ ਪੜ੍ਹਿਆ ਜੋ ਉਹਦੀ ਦੁਹਰਾਈ ਕਰ ਲਓ,
ਕੰਮ ਪੇਪਰਾਂ ਦਾ ਹੋ ਜਾਊ ਅਸਾਨ ਬੱਚਿਓ,
ਨੇੜੇ ਆ ਗਿਆ ਜੇ ...।

ਜਿਹੜੇ ਬੱਚੇ ਨੇ ਨਕਲ ਉੱਤੇ ਆਸ ਕਰਦੇ,
ਉਹ ਕਦੇ ਵੀ ਜਮਾਤ ਨਹੀਂ ਜੇ ਪਾਸ ਕਰਦੇ,
ਪੜ੍ਹ ਲਿਖ ਕੇ ਬਣ ਜਾਉ ਮਹਾਨ ਬੱਚਿਓ,
ਨੇੜੇ ਆ ਗਿਆ ਜੇ ...।

ਜਗਤਾਰ 'ਭੁੱਲਰ' ਨੇ ਜੋ ਗੱਲਾਂ ਕਰੀਆਂ,
ਸੋਲਾਂ ਆਨੇ ਸੱਚ, ਚਾਲੀ ਸੇਰ ਖਰੀਆਂ,
ਬੰਦਾ ਅਨਪੜ੍ਹ ਅੰਨ੍ਹੇ ਦੇ ਸਮਾਨ ਬੱਚਿਓ,
ਨੇੜੇ ਆ ਗਿਆ ਜੇ ...।

-ਮੋਬਾਈਲ : 94657-05548

ਪਿਛਲੀ ਖ਼ਬਰ ਇਨੈਲੋ ਨੇ ਮਨਾਇਆ ਬਜ਼ੁਰਗ ਵਿਜੇ ਦਿਵਸ <br/> ਅਗਲੀ ਖ਼ਬਰ ਬਾਹਲੀ ਬਾਹਲੀ ਕਰਿਓ ਪੜ੍ਹਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।