21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬਿਜਲੀ ਦੀਆਂ ਹਾਈ ਵੋਲਟੇਜ਼ ਤਾਰਾਂ 'ਤੇ ਬੈਠੇ ਪੰਛੀ ਨੂੰ ਕਰੰਟ ਕਿਉਂ ਨਹੀਂ ਲੱਗਦਾ?

ਬਿਜਲੀ ਦੀਆਂ ਹਾਈ ਵੋਲਟੇਜ਼ ਤਾਰਾਂ 'ਤੇ ਬੈਠੇ ਪੰਛੀ ਨੂੰ ਕਰੰਟ ਕਿਉਂ ਨਹੀਂ ਲੱਗਦਾ?

ਅਜੀਤ ਡੈਸਕ 21-11-2026

ਪਿਆਰੇ ਬੱਚਿਓ! ਤੁਸੀਂ ਦੇਖਿਆ ਹੋਣਾ ਕਿ ਪੰਛੀ ਬਿਜਲੀ ਦੀਆਂ ਹਾਈ ਵੋਲਟੇਜ ਨੰਗੀਆਂ ਤਾਰਾਂ 'ਤੇ ਆਰਾਮ ਨਾਲ ਬੈਠੇ ਹੁੰਦੇ ਹਨ, ਪੰ੍ਰਤੂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੂੰ  ਬਿਜਲਈ ਕਰੰਟ ਨਹੀਂ ਲੱਗਦਾ | ਆਓ, ਇਸ ਬਾਰੇ ਸ਼ੰਕਾ ਦੂਰ ਕਰਨ ਦੀ ਕੋਸ਼ਿਸ਼ ਕਰੀਏ |

ਕਿਸੇ ਚਾਲਕ ਵਿਚ ਬਿਜਲਈ ਚਾਰਜ ਦੇ ਵਹਿਣ ਨੂੰ  ਬਿਜਲਈ ਕਰੰਟ ਕਿਹਾ ਜਾਂਦਾ ਹੈ | ਕਰੰਟ ਦਾ ਵਹਾਅ ਪਾਈਪ ਵਿਚ ਪਾਣੀ ਦੇ ਵਹਾਅ ਵਾਂਗ ਹੁੰਦਾ ਹੈ, ਜਿਸ ਲਈ ਪਾਈਪ ਦੇ ਸਿਰਿਆਂ ਵਿਚਕਾਰ ਦਬਾਓ ਦਾ ਅੰਤਰ ਹੋਣਾ ਲਾਜ਼ਮੀ ਹੁੰਦਾ ਹੈ | ਪਾਣੀ ਵੱਧ ਦਬਾਅ ਤੋਂ ਘੱਟ ਦਬਾਅ ਵੱਲ ਵਹਿੰਦਾ ਹੈ | ਇਸੇ ਤਰ੍ਹਾਂ ਕਿਸੇ ਚਾਲਕ ਵਿਚ ਬਿਜਲੀ ਕਰੰਟ ਦਾ ਵਹਾਅ ਸਿਰਫ਼ ਉਦੋਂ ਹੀ ਹੁੰਦਾ ਹੈ, ਜਦੋਂ ਇਸ ਦੇ ਦੋਵੇਂ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ ਹੋਵੇ | ਬਿਜਲਈ ਕਰੰਟ ਨੂੰ  ਐਮਪੀਅਰ ਅਤੇ ਪੁਟੈਂਸ਼ਲ ਅੰਤਰ ਨੂੰ  ਵੋਲਟ ਵਿਚ ਮਾਪਿਆ ਜਾਂਦਾ ਹੈ |
ਤਾਰ 'ਤੇ ਬੈਠੇ ਪੰਛੀ ਦੇ ਦੋਵੇਂ ਪੈਰ ਇਕੋ ਤਾਰ 'ਤੇ ਇਕੋ ਵੋਲਟੇਜ 'ਤੇ ਛੰੂਹਦੇ ਹੋਣ ਕਰਕੇ ਇਸ ਦੇ ਸਰੀਰ ਦੇ ਪਾਰ ਕੋਈ ਪੋਟੈਂਸ਼ਲ ਅੰਤਰ ਨਹੀਂ ਹੁੰਦਾ | ਇਸ ਕਾਰਨ ਇਸ ਦੇ ਸਰੀਰ ਵਿਚੋਂ ਬਿਜਲਈ ਕਰੰਟ ਦਾ ਵਹਾਅ ਨਹੀਂ ਹੁੰਦਾ ਅਤੇ ਉਸ ਨੂੰ  ਝਟਕਾ ਨਹੀਂ ਲੱਗਦਾ | ਦੂਸਰਾ ਪੰਛੀ ਦਾ ਸਰੀਰ ਜ਼ਮੀਨ ਨਾਲ ਸੰਪਰਕ 'ਚ ਨਹੀਂ ਹੁੰਦਾ ਅਤੇ ਕਰੰਟ ਦੇ ਵਹਾਅ ਲਈ ਸਰਕਟ ਪੂਰਾ ਨਹੀਂ ਹੁੰਦਾ | ਜ਼ਮੀਨ ਦਾ ਜ਼ੀਰੋ ਵੋਲਟੇਜ ਹੁੰਦਾ ਹੈ | ਕਈ ਵਾਰ ਵੱਡੇ ਪੰਛੀ ਦੀਆਂ ਲੱਤਾਂ ਜਾਂ ਖੰਭ ਬਿਜਲੀ ਦੀਆਂ ਦੋ ਵੱਖਰੀਆਂ ਤਾਰਾਂ ਨੂੰ  ਛੂਹ ਜਾਂਦੇ ਹਨ | ਵੱਖਰੇ ਵੋਲਟੇਜ ਕਾਰਨ ਇਸ ਵਿਚੋਂ ਕਰੰਟ ਵਹਿ ਜਾਂਦਾ ਹੈ ਅਤੇ ਉਸ ਨੂੰ  ਬਿਜਲੀ ਦਾ ਝਟਕਾ ਲੱਗ ਜਾਂਦਾ ਹੈ | ਜੇਕਰ ਕੋਈ ਵਿਅਕਤੀ ਜ਼ਮੀਨ 'ਤੇ ਨੰਗੇ ਪੈਰ ਖੜ੍ਹਾ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ  ਛੂਹ ਲੈਂਦਾ ਹੈ ਤਾਂ ਉਸ ਵਿਚੋਂ ਕਰੰਟ ਲੰਘ ਜਾਂਦਾ ਹੈ ਅਤੇ ਉਸ ਨੂੰ  ਬਿਜਲੀ ਦਾ ਝਟਕਾ ਲੱਗਦਾ ਹੈ |

-ਮੋਬਾਈਲ : 98145-92534

ਪਿਛਲੀ ਖ਼ਬਰ ਬਾਲ ਕਹਾਣੀ ਵੱਡੀ ਲੜਾਈ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।