19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਬਜ਼ੀ

ਅਜੀਤ ਡੈਸਕ 16-05-2026

ਘੱਟ ਧੁੱਪ ਪਾਓ, ਤੁਸੀਂ ਰੱਬ ਜੀ |
ਸਾਡੀ ਤਾਂ ਮਚ ਰਹੀ ਹਰ ਸਬਜ਼ੀ |

ਨਹੀਂ ਜ਼ਮੀਨ, ਕੋਠੇ 'ਤੇ ਲਾਈਆਂ,
ਹਰੀਆਂ ਤਰਪਾਲਾਂ ਵੀ ਪਾਈਆਂ,
ਫੇਰ ਵੀ ਹਰ ਵੇਲ ਜਾਵੇ ਦਬਦੀ,
ਘੱਟ ਧੁੱਪ ਪਾਓ, ਤੁਸੀਂ ਰੱਬ ਜੀ |

ਸ਼ਾਮ-ਸਵੇਰੇ ਮੈਂ ਪਾਣੀ ਪਾਵਾਂ,
ਸਮੇਂ ਸਮੇਂ ਸਿਰ ਗੁੱਡੀ ਜਾਵਾਂ,
ਟਹਿਕ ਰਹੀ ਕੋਈ ਵੀ ਨਾ ਲੱਗਦੀ,
ਘੱਟ ਧੁੱਪ ਪਾਓ, ਤੁਸੀਂ ਰੱਬ ਜੀ |

ਪਾਪਾ ਤੋਂ ਕਿੰਨੇ ਬੀਜ ਮੰਗਾਏ,
ਵੱਖ-ਵੱਖ ਡਰੰਮਾਂ 'ਚ ਨੇ ਲਾਏ,
ਮੰਮੀ ਰਹੇ ਵਿਚੋਂ ਕੱਖ ਕੱਢਦੀ,
ਘੱਟ ਧੁੱਪ ਪਾਓ, ਤੁਸੀਂ ਰੱਬ ਜੀ |

ਘਰ ਵਿਚ ਤਾਂ ਸਾਡੇ ਥਾਂ ਨਾ ਵਾਧੂ,
ਨਿੱਕ-ਸੁੱਕ ਹੀ ਨਾ ਆਵੇ ਕਾਬੂ,
'ਲੱਡੇ' ਦੀ ਨਾ, ਅਰਜੋਈ ਸਭ ਦੀ,
ਘੱਟ ਧੁੱਪ ਪਾਓ, ਤੁਸੀਂ ਰੱਬ ਜੀ |

-ਜਗਜੀਤ ਸਿੰਘ ਲੱਡਾ
ਸੀ.ਐਚ.ਟੀ., ਅਕੋਈ ਸਾਹਿਬ (ਸੰਗਰੂਰ) |
ਮੋਬਾਈਲ : 98555-31045

ਪਿਛਲੀ ਖ਼ਬਰ ਮਿਹਨਤ ਦਾ ਕੋਈ ਬਦਲ ਨਹੀਂ ਅਗਲੀ ਖ਼ਬਰ ਸਾਡੀ ਅੱਖ ਕਿਉਂ ਫੜਕਦੀ ਹੈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।