19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮਿਹਨਤ ਦਾ ਕੋਈ ਬਦਲ ਨਹੀਂ

ਅਜੀਤ ਡੈਸਕ 16-05-2026

ਮਿਹਨਤ ਦਾ ਕੋਈ ਬਦਲ ਨਹੀਂ,
ਸਾਡੇ ਟੀਚਰ ਨੇ ਸਮਝਾਇਆ ਏ,
ਜੋ ਮਨ ਚਿੱਤ ਲਾ ਕੇ ਪੜਿ੍ਹਆ ਏ,
ਉਸ ਨੇ ਉੱਚਾ ਰੁਤਬਾ ਪਾਇਆ ਏ,
ਮਿਹਨਤ ਦਾ ਕੋਈ... |

ਪੜ੍ਹਾਈ ਤੋਂ ਜੋ ਜੀਅ ਚੁਰਾਉਂਦੇ,
ਨਤੀਜੇ ਵਾਲੇ ਦਿਨ ਪਛਤਾਉਂਦੇ,
ਇਸ ਨਿਰਾਸ਼ਾ 'ਚ ਉਹ ਰਹਿਣ ਸਦਾ,
ਜਿਨ੍ਹਾਂ ਵਿਹਲੇ ਬਹਿ ਵਖਤ ਗਵਾਇਆ ਏ,
ਮਿਹਨਤ ਦਾ ਕੋਈ... |

ਸ਼ਾਰਟ-ਕੱਟ ਜੋ ਅਪਣਾਉਂਦੇ,
ਟੀਚੇ 'ਤੇ ਕਦੇ ਪਹੁੰਚ ਨਾ ਪਾਉਂਦੇ,
ਕੰਮਚੋਰਾਂ ਨੇ ਇਸ ਦੁਨੀਆ 'ਤੇ,
ਨਿਕੰਮੇ ਸਦਾ ਕਹਾਇਆ ਏ,
ਮਿਹਨਤ ਦਾ ਕੋਈ... |

ਜ਼ਿੰਦਗੀ ਵਿਚ ਜੇ ਮੰਜ਼ਿਲ ਪਾਉਣੀ,
ਮਿਹਨਤ ਪਊ ਮਨ ਵਸਾਉਣੀ
'ਬਿੰਦਰ' ਨੇ ਤਾਂ ਵਿਚ 'ਖੁੱਡੀ ਕਲਾਂ' ਦੇ,
ਸਦਾ ਮਾਪਿਆਂ ਦਾ ਮਾਣ ਵਧਾਇਆ ਏ,
ਮਿਹਨਤ ਦਾ ਕੋਈ ਬਦਲ ਨਹੀਂ,
ਸਾਡੇ ਟੀਚਰ ਨੇ ਸਮਝਾਇਆ ਏ |

-ਮੋਬਾਈਲ : 98786-05965

ਪਿਛਲੀ ਖ਼ਬਰ ਲੜੀਵਾਰ ਬਾਲ ਨਾਵਲ-19 ਪਾਣੀ-ਪਿਤਾ ਅਗਲੀ ਖ਼ਬਰ ਸਬਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।