25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬੁੱਝੋ ਤਾਂ ਜਾਣੀਏ * ਹਰਪ੍ਰੀਤ ਸਿੰਘ ਪੱਤੋ *

ਅਜੀਤ ਡੈਸਕ 13-06-2026

ਭੀਂ ਭੀਂ ਕਰਕੇ ਆਵੇ ਉਹ।
ਕੰਨ 'ਚ ਬਾਤ ਸੁਣਾਵੇ ਉਹ।
ਫਿਰ ਡੰਗ ਚਲਾਵੇ ਉਹ।
ਬੁੱਝੋ ਬੱਚਿਓ ਕੌਣ?

ਹੱਥ ਲਾਵੇ ਤੋਂ ਮਰ ਜਾਂਦਾ ਹੈ।
ਪਾਣੀ ਉਤੇ ਤਰ ਜਾਂਦਾ ਹੈ।
ਦਵਾਈ ਤੋਂ ਡਰ ਜਾਂਦਾ ਹੈ।
ਬੁੱਝੋ ਬੱਚਿਓ ਕੌਣ?

ਬੱਚਿਆਂ ਨੂੰ ਤੰਗ ਕਰਦਾ ਹੈ।
ਬਹੁਤਾ ਉਨ੍ਹਾਂ ਦੇ ਲੜਦਾ ਹੈ।
ਲੱਤਾਂ 'ਤੇ ਦੰਦੀਆਂ ਵੱਢਦਾ ਹੈ।
ਬੁੱਝੋ ਬੱਚਿਓ ਕੌਣ?

ਹਰ ਰੁੱਤ ਵਿਚ ਰਹਿੰਦਾ ਹੈ।
ਗੰਦੀ ਥਾਂ 'ਤੇ ਬੰਿਹਦਾ ਹੈ।
ਆਪ ਨੂੰ ਡਾਕਟਰ ਕਹਿੰਦਾ ਹੈ।
ਬੁੱਝੋ ਬੱਚਿਓ ਕੌਣ?

ਕਿਤੇ ਵੀ ਉਹ ਲੜ ਜਾਵੇ।
ਟੀਕਾ ਆਪਣਾ ਭਰ ਜਾਵੇ।
ਧੱਫੜ ਉਥੇ ਕਰ ਜਾਵੇ।
ਬੁੱਝੋ ਬੱਚਿਓ ਕੌਣ?

ਜਦੋਂ ਡੰਗ ਚਲਾਉਂਦਾ ਹੈ।
ਸਭ ਦੇ ਤਾਈਂ ਨਚਾਉਂਦਾ ਹੈ।
ਹਾਸਾ ਉਸ ਨੂੰ ਆਉਂਦਾ ਹੈ।
ਦੱਸਾਂ! ਬੱਚਿਓ ਕੌਣ!
ਉਹ ਹੈ 'ਮੱਛਰ'।

-ਪਿੰਡ ਪੱਤੋ ਹੀਰਾ ਸਿੰਘ, ਮੋਗਾ।
ਮੋਬਾਈਲ : 94658-21417

ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਬਾਲ ਕਵਿਤਾ ਅੰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।